*ਰਾਮ ਨਾਟਕ ਕਲੱਬ ਵਿਖੇ ਪੰਜਵੀਂ ਰਾਤ ਦੀ ਸ਼ੁਰੂਆਤ ‘ਇਤਨੀ ਸ਼ਕਤੀ ਹਮੇਂ ਦੇਣਾ ਦਾਤਾ’ ਗਾ ਕੇ ਕੀਤੀ ਗਈ*

0
48

ਮਾਨਸਾ 09, ਅਕਤੂਬਰ (ਸਾਰਾ ਯਹਾਂ/ਹਿਤੇਸ਼ ਸ਼ਰਮਾ) : ਸਥਾਨਕ ਸ਼ਹਿਰ ਵਿਖੇ ਚੱਲ ਰਹੀਆਂ ਰਾਮਲੀਲਾਵਾਂ ਦੇ ਚੱਲਦਿਆਂ ਸ਼ੀ੍ਰ ਰਾਮ ਨਾਟਕ ਕਲੱਬ ਮਾਨਸਾ ਅਤੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਵਿਖੇ ਦਿਨ ਪ੍ਰਤੀ ਦਿਨ ਦਰਸ਼ਕਾਂ ਦੀ ਭੀੜ ਵੱਧਣ ਲੱਗੀ ਹੈ। ਜਿਸ ਨੂੰ ਲੈ ਕੇ ਸ਼ਹਿਰ ਦੇ ਰਾਮ ਨਾਟਕ ਕਲੱਬ ਵਿਖੇ ਪੰਜਵੀਂ ਰਾਤ ਦੀ ਸ਼ੁਰੂਆਤ ‘ਇਤਨੀ ਸ਼ਕਤੀ ਹਮੇਂ ਦੇਣਾ ਦਾਤਾ’ ਗਾ ਕੇ ਕੀਤੀ ਗਈ। ਇਸ ਰਾਤਰੀ ਦੌਰਾਨ ਰਾਮ ਬਨਵਾਸ ਦੇ ਦ੍ਰਿਸ਼ ਪੇਸ਼ ਕੀਤੇ ਗਏ। ਜਿਸ ਵਿੱਚ ਪਹਿਲੇ ਸੀਨ ਦੌਰਾਨ ਰਾਮ ਭਗਵਾਨ ਦੀ ਮਾਤਾ ਕੈਕਈ ਵੱਲੋਂ ਰਾਮ ਲਈ 14 ਸਾਲ ਦਾ ਬਨਵਾਸ ਅਤੇ ਭਰਤ ਲਈ ਰਾਜ ਤਿਲਕ ਦੀ ਮਹਾਰਾਜ ਦਸ਼ਰਥ ਤੋਂ ਮੰਗ ਕੀਤੀ। ਰਾਜਾ ਦਸ਼ਰਥ ਨੇ ਕੈਕਈ ਦੀ ਮੰਗ ਨੂੰ ਪੂਰਾ ਕਰਦਿਆਂ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਦਾ ਹੁਕਮ ਸੁਣਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਾਈ ਲਕਸ਼ਮਣ ਅਤੇ ਪਤਨੀ ਸੀਤਾ ਨੇ ਵੀ ਨਾਲ ਜਾਣ ਦੀ ਜਿੱਦ ਕੀਤੀ। ਜਿਸ ਨੂੰ ਪੂਰਾ ਕਰਦਿਆਂ ਰਾਮ ਚੰਦਰ ਨੇ ਲਸ਼ਮਣ ਅਤੇ ਸੀਤਾ ਨੂੰ ਵੀ ਨਾਲ ਜਾਣ ਦੀ ਮੰਗ ਨੂੰ ਸਵੀਕਾਰਦਿਆਂ ਪੂਰਾ ਕੀਤਾ। ਇਸ ਦੌਰਾਨ ਰਾਮ ਚੰਦਰ ਵੱਲੋਂ ਗਾਏ ਗੀਤ ਕਾਫੀ ਸ਼ਲਾਘਾਯੋਗ ਰਹੇ। ਅਗਲੇ ਸੀਨ ਵਿੱਚ ਮਾਤਾ ਕਸ਼ੱਲਿਆ ਵੱਲੋਂ ਸ਼੍ਰੀ ਰਾਮ ਪ੍ਰਤੀ ਦਿੱਤੀ ਗਈ ਪੇਸ਼ਕਾਰੀ ਕਾਫੀ ਸ਼ਲਾਘਾਯੋਗ ਰਹੀ। ਇਸ ਤੋਂ ਅਗਲੇ ਸੀਨ ਵਿੱਚ ਸੁਮੱਤਰਾ, ਲਕਸ਼ਮਣ, ਮਾਤਾ ਸੀਤਾ ਦੇ ਸੰਵਾਦ ਵੀ ਦਿਲਕਸ਼ ਰਿਹਾ। ਇਸ ਦੌਰਾਨ ਕਲੱਬ ਦੇ ਕਲਾਕਾਰ ਰੋਹਿਤ ਭਾਰਤੀ, ਜੀਵਨ ਮੀਰਪੁਰੀਆ, ਅਮਰ ਪੀਪੀ, ਗਜਿੰਦਰ ਨਿਆਰਿਆ, ਨਵੀ ਨਿਆਰਿਆ, ਕ੍ਰਿਸ਼ਨ ਪੱਪੀ, ਬਿੱਟੂ ਸ਼ਰਮਾ, ਤਰਸੇਮ ਕੱਦੂ, ਜੋਗਿੰਦਰ ਅੱਗਰਵਾਲ, ਸੁਭਾਸ਼ ਕਾਕੜਾ, ਕਾਮਰੇਡ ਰਿਸ਼ੀ, ਮਾ. ਰਾਜੇਸ਼, ਸਤੀਸ਼ ਧੀਰ, ਗੋਗੀ, ਦੀਪਕ, ਭੋਲਾ ਸ਼ਰਮਾ, ਅਮਿੰਤ, ਸੰਜੀਵ ਬਬਲਾ, ਦੀਪਕ ਮੋਬਾਇਲ ਆਦਿ ਨੇ ਆਪਣੀ ਆਪਣੀ ਭੂਮਿਕਾ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਕਲੱਬ ਦੇ ਡਾਇਰੈਕਟਰ ਜਕਨ ਰਾਜ, ਜਗਦੀਸ਼ ਜੋਗਾ, ਦਿਵਾਨ ਭਾਰਤੀ, ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਮੇਕਅੱਪ ਡਾਇਰਕੈਟਰ ਲੋਕ ਰਾਜ, ਪਵਨ ਧੀਰ, ਭੋਲਾ ਸ਼ਰਮਾ ਤੋਂ ਇਲਾਵਾ ਮਿਊਜਿਕ ਪਲੇ ਵਿਨੋਦ ਗਰਗ ਬਠਿੰਡਾ ਅਤੇ ਢੋਲਕ ਮਾਸਟਰ ਧੂਪ ਸਿੰਘ ਆਪਣੀ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਨ। ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਖਜਾਨਚੀ ਸਤੀਸ਼ ਧੀਰ ਨੇ ਦੱਸਿਆ ਕਿ ਰਾਮਲੀਲਾ ਦਾ ਸਿੱਧਾ ਪ੍ਰਸ਼ਾਰਨ ਐਮ.ਐਮ ਨਿਊਜ ਮਾਨਸਾ ਤੇ ਰਾਤੀ 9 ਵਜੇ ਦਿਖਾਇਆ ਜਾਂਦਾ ਹੈ। ਇਸ ਦੇ ਨਾਲ ਮੰਚ ਸੰਚਾਲਣ ਦੀ ਭੂਮਿਕਾ ਰਮੇਸ਼ ਟੋਨੀ ਅਤੇ ਅਮਰਨਾਥ ਗਰਗ ਨਿਭਾ ਰਹੇ ਹਨ।

NO COMMENTS