*ਰਾਮ ਨਾਟਕ ਕਲੱਬ ਦੀ ਸਟੇਜ ‘ਤੇ ਭਗਵਾਨ ਸ਼੍ਰੀ ਰਾਮ ਜੀ ਨੂੰ ਦਿੱਤਾ ਰਾਜ ਤਿਲਕ*

0
36

 ਮਾਨਸਾ 14 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)

ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਸ੍ਰੀ ਰਾਮ ਲੀਲਾ ਦੀ ਆਖਰੀ ਨਾਈਟ ਮੋਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ ਨੇ  ਬੋਲਦਿਆ ਕਿਹਾ ਕਿ ਅੱਜ ਦੇ ਕਲਯੁੱਗ ਦੇ ਸਮੇ ਅੰਦਰ ਰਮਾਇਣ ਦੀਆ  ਸਿੱਖਿਆ  ਤੇ ਚੱਲ ਕੇ ਇੱਕ ਚੰਗੇ ਢੰਗ ਦਾ ਸਮਾਜ ਸਿਰਜ ਸਕਦੇ ਹਾ ਅੱਜ ਦੀ ਨਾਇਟ ਦਾ ਸੁਭ ਆਰੰਭ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਅਤੇ  ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਦਾ ਸੀਨ ਵਿਖਾਇਆ ਗਿਆ ।ਇਸ ਮੌਕੇ ਸ਼੍ਰੀ ਹਨੂੰਮਾਨ ਜੀ ਨੇ  ਛਮ-ਛਮ ਨਾਚੇ ਦੇਖੋ ਵੀਰ ਹਨੂੰਮਾਨਾ ਭਜਨ `ਤੇ ਮਸਤੀ ਨਾਲ ਝੂਮ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਉਪਰੰਤ ਕਲੱਬ ਆਗੂਆਂ ਨੇ ਕਲੱਬ ਦੇ ਕਲਾਕਾਰ ਅਤੇ ਕਮੇਟੀ ਨੂੰ ਸਨਮਾਨਿਤ ਕੀਤਾ।ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ, ਤੇ ਦੀਵਾਨ ਭਾਰਤੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। 

ਕਲੱਬ ਦੇ ਉਪ ਪ੍ਰਧਾਨ ਸੁਰਿੰਦਰ ਲਾਲੀ ਨੇ ਦੱਸਿਆ ਕਿ ਰਾਜ ਤਿਲਕ ਦੀ ਨਾਈਟ ਦੇ ਸ਼ੁਰੂਆਤ ਵਿੱਚ ਕਲੱਬ ਮੈਂਬਰ ਵੱਲੋ ਵਿਧੀਵੱਤ ਪੂਜਾ—ਅਰਚਨਾ ਕੀਤੀ ਗਈ।ਉਨ੍ਹਾਂ ਦੱਸਿਆ ਕਿ ਰਾਜ ਤਿਲਕ ਵਿੱਚ ਸ਼੍ਰੀ ਰਾਮ ਚੰਦਰ ਜੀ ਦੀ ਭੂਮਿਕਾ ਰੋਹਿਤ ਭਾਰਤੀ, ਮਾਤਾ ਸੀਤਾ ਦੀ ਭੂਮਿਕਾ ਅਜੇ ਟੀਟੂ, ਸ਼੍ਰੀ ਲਕਸ਼ਮਣ ਜੀ ਜੀਵਨ ਮੀਰਪੂਰੀਆ, ਹਨੂੰਮਾਨ ਜੀ ਬਿੱਟੂ ਸ਼ਰਮਾ, ਭਰਤ ਜੀ ਹੇਮੰਤ ਸਿੰਗਲਾ, ਸ਼ਤਰੂਘਨ ਪਿ੍ਥਵੀ ਜੋਗਾ ਅਤੇ ਰਿਸ਼ੀ ਵਿਸਿ਼ਸ਼ਟ ਜੀ ਦੀ ਭੂਮਿਕਾ ਦੀਪਕ ਮੋਬਾਈਲ ਵੱਲੋਂ ਬਾਖੂਬੀ ਨਿਭਾਈ ।ਇਸ ਮੌਕੇ ਕਲਾਕਾਰ ਅਮਰ ਪੀਪੀ, ਸੁੱਖੀ ਬਠਿੰਡਾ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ,ਅਸ਼ੋਕ ਗੋਗੀ, ਤਰਸੇਮ ਬਿੱਟੂ, ਸੈਲੀ ਧੀਰ,ਮਾਸਟਰ ਰਜੇਸ, ਸੰਜੂ, ਸਤੀਸ ਧੀਰ, ਸੰਦੀਪ ਮਿੱਤਲ, ਰਮਨ, ਹੇਮੰਤ ਸਿੰਗਲਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਅਮਿਤ, ਭੋਲਾ ਸਰਮਾ, ਰਾਜ ਨੋਨਾ, , ਸਿੱੱਬੁ, ਅਰਮਾਨ, ਗੁੱਡੂ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ। ਜਦ ਕਿ ਮੰਚ ਸੰਚਾਲਨ ਦੀ ਭੂਮਿਕਾ ਰਮੇਸ਼ ਟੋਨੀ ਤੇ ਅਮਰ ਪੀ. ਪੀ. ਬਾਖੂਬੀ ਨਿਭਾ ਰਹੇ ਹਨ। 

NO COMMENTS