*ਰਾਮ ਨਾਟਕ ਕਲੱਬ ਦੀ ਦੂਸਰੀ ਨਾਇਟ ਰਾਮ ਜਨਮ ਦਾ ਸੀਨ ਬਾਖੂਬੀ ਪੇਸ਼ ਕੀਤਾ*

0
102

ਮਾਨਸਾ 02 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)ਸਥਾਨਕ ਸ਼ਹਿਰ ਵਿਖੇ ਸ੍ਰੀ ਰਾਮ ਨਾਟਕ ਕਲੱਬ ਦੀ ਸਟੇਜ ’ਤੇ ਦੂਸਰੀ ਰਾਤ ਦੀ ਸ਼ੁਰੂਆਤ ਅਕਾਲੀ ਆਗੂ ਪ੍ਰੇਮ ਨਾਥ ਅਰੋੜਾ ਨੇ ਪਰਿਵਾਰ ਸਮੇਤ ਰਿਬਨ ਕੱਟ ਕੇ ਕੀਤੀ। ਮੰਚ ਤੋਂ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਪ੍ਰੇਮ ਅਰੋੜਾ  ਨੇ ਕਿਹਾ ਕਿ ਸਾਨੂੰ ਪ੍ਰਭੂ ਰਾਮ ਜੀ ਅਤੇ ਉਨ੍ਹਾਂ ਦੇ ਭਰਾਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਕਿਵੇਂ ਆਪਣੇ ਪਿਤਾ ਦੇ ਵਚਨਾਂ ਨੂੰ ਨਿਭਾਉਣ ਲਈ ਸ਼੍ਰੀ ਰਾਮ ਚੰਦਰ ਜੀ 14 ਸਾਲ ਦੇ ਬਨਵਾਸ ‘ਤੇ ਚਲੇ ਗਏ ਅਤੇ ਉਨ੍ਹਾਂ ਦੇ ਛੋਟੇ ਭਰਾ ਕਿਵੇਂ ਉਨ੍ਹਾਂ ਦੇ ਆਗਿਆ ਪਾਲਣ ਵਿੱਚ ਰਹੇ।ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਜਿ਼ੰਦਗੀ ਨੂੰ ਪੂਰੀ ਮਰਿਆਦਾ ਨਾਲ ਬਤੀਤ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਕਿਹਾ ਜਾਂਦਾ ਹੈ।ਅੱਜ ਦੇ ਸਮਾਜ ਇਨ੍ਹਾਂ ਚੀਜ਼ਾਂ ਤੋਂ ਸੇਧ ਲੈਣ ਦੀ ਬਹੁਤ ਲੋੜ ਹੈ।

ਇਸੇ ਦੌਰਾਨ ਕਲੱਬ ਦੇ ਕਲਾਕਾਰਾਂ ਵੱਲੋਂ ਰਾਖਸ਼ਸ ਦੁਆਰਾ ਭਗਤੀ ਕਰ ਰਹੇ ਸਾਧੂਆ ਨੂੰ ਜੰਗਲ ਵਿਚ ਤੰਗ ਕਰਨਾ ਰਾਵਣ ਦੁਆਰ ਦੇਵ ਲੋਕ ਦੇਵਤਿਆ ਨੂੰ ਤੰਗ ਕਰਨਾ ,ਦੇਵਤਿਆ ਦਾ ਇਕੱਠੇ ਹੋ ਕੇ ਕਸ਼ੀਰ  ਸਾਗਰ ਵਿਚ ਭਗਵਾਨ ਵਿਸਨੂੰ ਕੋਲ ਜਾਣਾ,ਭਗਵਾਨ ਵਿਸਨੂੰ ਦੁਆਰਾ ਮੁਨਸ ਰੂਪ ਰਾਮ ਜਨਮ ਲੈ ਕੇ ਰਾਵਣ ਦਾ ਉਧਾਰ ਕਰਨ ਦਾ ਵਾਅਦਾ ਕਰਨਾ, ਰਾਵਣ ਵੇਦਵਤੀ ਸੰਵਾਦ, ਸੰਰਗੀ ਰਿਸੀ ਦੁਆਰਾ ਪੁੱਤਰ ਏਸਟੀ ਯੱਗ ਕਰਵਾਉਣਾ ਰਾਮ ਜਨਮ ਹੋਣਾ ।ਸਾਰੇ ਸ਼ੀਨ ਦੇਖਣ ਯੋਗ ਸਨ। ਕਲੱਬ ਦੇ ਡਾਇਰੈਕਟਰ ਜਗਦੀਸ ਜੋਗਾ,ਜਨਕ ਰਾਜ ਤੇ ਦੀਵਾਨ ਭਾਰਤੀ ਦੁਆਰਾ ਬੜੀ ਮਿਹਨਤ ਤੇ ਲਗਨ ਨਾਲ ਸ਼ੀਨ ਤਿਆਰ ਕਰਵਾਏ ਸਨ ।ਵਿਸਨੂੰ ਭਗਵਾਨ ਦੇ ਰੋਲ ਵਿਚ ਰੋਹਿਤ ਭਾਰਤੀ, ਵੈਦਵਤੀ ਸੁੱਖੀ ਬਠਿੰਡਾ,ਰਾਵਣ ਪ੍ਰਵੀਨ ਪੀ ਪੀ , ਮਾਸਟਰ ਰਜੇਸ, ਦੂਤ ਸੰਦੀਪ ਮਿੱਤਲ, ਸਾਧੂ ਅਮਰ ਪੀ ਪੀ, ਸੁਰਿੰਦਰ ਲਾਲੀ, ਸਤੀਸ਼ ਧੀਰ, ਸੁਰਿੰਦਰ ਜੋਗਾ, ਬਿੱਟੂ ਸ਼ਰਮਾ ਆਦਿ ਨੇ ਸੀਨ ਪੇਸ ਕੀਤੇ ਗਏ। ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ ਤੇ ਦੀਵਾਨ ਭਾਰਤੀ, ਡਾ ਆਰ ਸੀ ਸਿੰਗਲਾ, ਜੋਗਿੰਦਰ ਅਗਰਵਾਲ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ, ਅਮਰ ਪੀਪੀ, ਸੁਭਾਸ਼ ਕਾਕੜਾ, ਜਨਕ ਰਾਜ, ਕਾਮਰੇਡ ਰਿਸ਼ੀ, ਦੀਪਕ ਕੁਮਾਰ,ਤਰਸੇਮ ਬਿੱਟੂ, ਜੀਵਨ ਮੀਰਪੂਰੀਆ, ਰਕੇਸ਼ ਤੋਤਾ, ਪਵਨ ਧੀਰ , ਲੋਕ ਰਾਜ, ਰਮਨ, ਸੰਜੂ, ਮੱਖਣ ਲਾਲ ਬਿੱਟੂ ਸ਼ਰਮਾ,ਸਤੀਸ ਧੀਰ, ਸੰਜੂ, ਹੇਮੰਤ ਸਿੰਗਲਾ, ਪ੍ਰਿਥਵੀ ਜੋਗਾ,ਸੋਰਯਾ ਜੋਗਾ,ਗੋਪੇਸ ਮਿੱਤਲ, ਭੋਲਾ ਸ਼ਰਮਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਅਸੋਕ ਗੋਗੀ,ਹਰਦੀਪ ਸਾਉਡ,ਬਬਲੀ ਲਾਈਟ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ।ਮੰਚ ਸੰਚਾਲਨ ਦੀ ਭੂਮਿਕਾ ਰਮੇਸ਼ ਟੋਨੀ ਬਾ ਖੂਬੀ ਨਿਭਾ ਰਹੇ ਸਨ।

NO COMMENTS