*ਰਾਮਲੀਲਾ ਦੀਆ ਤਿਆਰੀਆਂ ਜੋਰਾ ‘ਤੇ*

0
89

*30 ਸਿਤੰਬਰ ਤੋ ਸ਼ੁਰੂ ਹੋਣ ਜਾ ਰਹੀ ਹੈ ਰਾਮ ਲੀਲਾ*

ਮਾਨਸਾ 26 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)

ਹਰ ਸਾਲ ਸ੍ਰੀ ਰਾਮ ਨਾਟਕ ਕਲੱਬ ਵਿਖੇ ਹੋਣ ਵਾਲੀ ਰਾਮ ਲੀਲਾਵਾ ਨੂੰ ਲੈਕੇ ਸਹਿਰ ਦੇ ਦਰਸਕਾਂ ਵਿੱਚ  ਬੇਸਬਰੀ ਨਾਲ ਉਤਸਾਹ ਰਹਿੰਦਾ  ਹੈ।ਇਸ ਦੇ ਨਾਲ ਹੀ ਆਯੌਜਕਾ  ਅਤੇ ਮੰਚਨ ਕਰਨ ਵਾਲੇ ਕਲਾਕਾਰਾ ਵਿੱਚ ਵੀ ਭਾਰੀ ਉਤਸਾਹ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ, ਮੀਤ ਪ੍ਰਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ ਤੇ ਨਵੀਂ ਜਿੰਦਲ ਨੇ ਦੱਸਿਆ ਕਿ ਇਸ ਵਾਰ 30 ਸਿਤੰਬਰ ਨੂੰ ਸੁਰੂ ਹੋਣ ਜਾ ਰਹੀ ਰਾਮਲੀਲਾ ਦੇ ਮੰਚਨ ਨੂੰ ਲੈਕੇ  ਕਲਾਕਾਰਾ ਵੱਲੋ ਕਰੀਬ ਇੱਕ ਮਹੀਨੇ ਤੋ ਰਿਹਾਸਲਾ ਦਾ ਜੋਰ  ਜਾਰੀ ਹੈ ਅਤੇ ਬਾਕੀ ਤਿਆਰੀਆ ਵੀ ਅਖੀਰਲੇ ਪੜਾਅ ਵਿੱਚ ਹਨ। ਉਨ੍ਹਾਂ ਦੱਸਿਆ ਕਿ ਰਾਮ ਲੀਲਾ ਜੀ ਦਾ ਮੰਚਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 30 ਸਤੰਬਰ ਨੂੰ ਸ਼੍ਰੀ ਰਾਮ ਲੀਲਾ ਜੀ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਸ ਦੇ ਲਈ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।

।ਜਿਕਰਯੋਗ ਹੈ ਕਿ  ਸਹਿਰ ਵਿੱਚ  ਲੰਮੇ ਸਮੇ ਤੋ ਚੱਲਣ ਵਾਲੀਆ  ਦੋਨੋ ਰਾਮਲੀਲਾਵਾ ਦਾ  ਆਪਣਾ ਆਪਣਾ ਮਹੱਤਵ ਹੈ ਅਤੇ ਇਹਨਾ ਦੇ ਦਰਸ਼ਕਾ ਦਾ ਵੀ ਵਿਸਾਲ ਦਾਇਰਾ  ਵੱਖ ਵੱਖ ਹੈ। ਇਸ ਵਾਰ ਸਹਿਰ ਵਿੱਚ ਦੋ ਰਾਮ ਲੀਲਾਵਾ ਹੀ ਖੇਡੀਆ  ਜਾਣਗੀਆ ਸਹਿਰ ਦੀ ਸਭ ਤੋ ਪੁਰਾਣੀ 50 ਵੀ ਸਦੀ ਵਿੱਚ ਸੁਰੂ  ਹੋਈ ਸ੍ਰੀ ਰਾਮ ਨਾਟਕ ਕਲੱਬ  ਸਾਲ 1958 ਤੋ ਨਿਰਵਿਘਨ ਚੱਲੀ ਆ ਰਹੀ ਹੈ ।ਸ਼੍ਰੀ ਰਾਮ ਨਾਟਕ ਕਲੱਬ ਦੀ ਰਾਮਲੀਲਾ ਦਾ  ਦਰਸ਼ਕਾ ਨੂੰ ਬੇਸਬਰੀ ਨਾਲ ਇਤਜਾਰ ਹੈ ।ਦਰਸਕਾ ਦੀਆ ਉਮੀਦਾ ਤੇ ਖਰਾ ਉਤਰਨ ਲਈ ਆਯੌਜਕਾ ਵੱਲੋ ਹਰ ਸਾਲ ਦੀ ਤਰਾ ਇਸ ਵਾਰ ਵੀ  ਕੁਝ ਨਵਾਂ ਕਰਨ ਅਤੇ ਕਲਾਕਾਰਾ ਵੱਲੋ ਆਪਣਾ ਵਧੀਆ ਪ੍ਰਦਰਣ ਪੇਸ  ਕਰਨ ਨੂੰ ਲੈਕੇ ਤਿਆਰੀਆ ਜੋਰਾ ਤੇ ਹਨ। ਸ੍ਰੀ ਰਾਮ ਨਾਟਕ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ , ਜਰਨਲ ਸਕੱਤਰ  ਵਿਜੈ ਧੀਰ , ਡਾਇਰੈਕਟਰ ਜਗਦੀਸ਼ ਜੋਗਾ,ਜਨਕ ਰਾਜ ਅਤੇ ਦੀਵਾਨ ਭਾਰਤੀ ਨੇ ਦੱਸਿਆ ਕਿ  ਰਾਮਲੀਲਾ ਨੂੰ ਲੈਕੇ  ਤਿਆਰੀਆ ਪੂਰੀਆ ਕਰ ਲਈਆ ਗਈਆ ਹਨ । ਉਨ੍ਹਾਂ ਕਲਾਕਾਰਾਂ ਨੂੰ ਰਿਹਰਸਲ ਦੌਰਾਨ ਐਕਟਿੰਗ ਦੇ ਗੁਰ ਸਿਖਾਏ। ਉਨਾਂ ਦੱਸਿਆ ਕਿ ਕਲਾਕਾਰਾਂ ਵਿੱਚ ਰਿਹਰਸਲ ਮੌਕੇ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਸ੍ਰੀ ਰਾਮ ਨਾਟਕ ਕਲੱਬ ਦੇ ਮੰਚ ਤੋਂ ਨਵੇਂ ਨਵੇਂ ਸੀਨ ਪੇਸ਼ ਕੀਤੇ ਜਾਣਗੇ, ਜੋਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ।ਉਹਨਾ ਅਨੁਸਾਰ  ਕਰੀਬ 1 ਮਹੀਨੇ ਤੋ ਕਲਾਕਾਰਾ ਵੱਲੋ ਜੀਅ ਤੋੜ ਮਿਹਨਤ ਕਰਕੇ ਰਿਹਾਸਲ ਕੀਤੀ ਜਾ ਰਹੀ ਹੈ।

      ਇਸੇ ਤਰਾ ਸੁਭਾਸ ਡਰਾਮਾਟਿਕ ਕਲੱਬ  ਦੇ ਪ੍ਰਧਾਨ ਪ੍ਰਵੀਨ ਗੋਇਲ ,ਅਸੋਕ ਗਰਗ ਚੇਅਰਮੈਨ, ਐਕਟਰ ਬਾਡੀ ਦੇ ਪ੍ਰਧਾਨ ਵਰੁਣ ਵੀਨੂ,ਡਾਇਰੈਕਟਰ  ਪ੍ਰਵੀਨ ਟੋਨੀ ਸਰਮਾ ਨੇ ਦੱਸਿਆ  ਕਿ 30 ਸਿਤੰਬਰ  ਤੋ ਸੁਭਾਸ ਡਰਾਮਾਟਿਕ ਕਲੱਬ ਦੀ ਸਟੇਜ ਤੇ ਵੀ ਰਾਮਲੀਲਾ ਖੇਡਣ ਦੀਆ ਤਿਆਰੀਆ ਪੂਰੀਆ ਕਰ  ਲਈਆ ਹਨ ।

NO COMMENTS