*ਰਾਧਾ ਜਨਮਅਸਟਮੀ ਦੇ ਸੰਬੰਧ ਵਿੱਚ ਪ੍ਰਭਾਤ ਫੇਰੀ ਸੁਰੂ*

0
66

ਮਾਨਸਾ 19 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ )

ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋ ਹਰ ਸਾਲ ਦੀ ਤਰਾ ਇਸ ਸਾਲ ਵੀ 64 ਵਾ ਸ੍ਰੀ ਰਾਧਾ ਜਨਮਅਸਟਮੀ ਉਤਸਵ ਬੜੀ ਧੂਮਧਾਮ ਤੇ ਸਰਧਾ ਦੇ ਨਾਲ  ਗੀਤਾ ਭਵਨ ਮਾਨਸਾ ਵਿਖੇ  ਮਨਾਇਆ ਜਾ  ਰਿਹਾ ਹੈ ।ਜਿਸ ਦੇ ਸੰਬੰਧ ਵਿੱਚ ਬਾਰਾ ਰੋਜਾ ਪ੍ਰਭਾਤਫੇਰੀ ਬੀਤੇ ਦਿਨ ਤੋ ਸੁਰੂ ਹੋ ਚੁੱਕੀ ਹੈ ਜੋ ਰੋਜਾਨਾ ਸਵੇਰੇ ਚਾਰ ਵਜੇ  ਗੀਤਾ ਭਵਨ ਤੋ ਸੁਰੂ ਹੋਕੇ ਵੱਖ ਵੱਖ ਗਲੀ-ਮੁਹੱਲਿਆ ਹੁੰਦਿਆ ਕਿਸੇ ਇਕ ਭਗਤ ਦੇ ਘਰ ਆਰਤੀ ਕਰਕੇ ਸਮਾਪਤ ਕੀਤੀ ਜਾਦੀ ਹੈ ।ਇਸ ਦੇ ਤਹਿਤ ਮੰਗਲਵਾਰ ਨੂੰ ਪੱਤਰਕਾਰ ਵਿਨੋਦ ਗੋਇਲ ਤੇ ਭੀਸ਼ਮ ਗੋਇਲ ਦੇ ਘਰ ਇਹ ਆਰਤੀ ਕੀਤੀ  ਗਈ ਇਸ ਦੋਰਾਨ ਵੱਡੀ ਗਿਣਤੀ ਵਿੱਚ ਸਿਲਵਰ ਸਿਟੀ ਵਾਸੀਆ ਨੇ ਸਿਰਕਤ ਕੀਤੀ  ਅਤੇ ਰਾਧਾ ਨਾਮ ਦੀ  ਹਾਜਰੀ ਲਗਵਾਈ ।ਇਸ ਮੋਕੇ ਕਲਾਕਾਰ ਪ੍ਰਵੀਨ ਟੋਨੀ ਸ਼ਰਮਾ , ਦਿਨੇਸ ਰਿੰਪੀ , ਵਿਨੋਦ ਚੋਧਰੀ , ਅਨਿਲ ਕੁਮਾਰ ,ਵਿੱਕੀ ਸ਼ਰਮਾ ਤੋ ਇਲਾਵਾ ਅਨਾਮਿਕਾ ਗਰਗ ਨੇ ਰਾਧਾ ਨਾਮ ਦੀ ਚਰਚਾ ਕਰਕੇ ਭਗਤਾ ਨੂੰ ਨੱਚਣ ਲਈ ਮਜਬੂਰ ਕੀਤਾ ।ਇਸ ਸੰਬੰਧੀ ਜਾਣਕਾਰੀ ਦਿੰਦਿਆ ਮੰਡਲ ਦੇ ਪ੍ਰਧਾਨ ਧਰਮਪਾਲ ਪਾਲੀ ਤੇ ਸੁਰਿੰਦਰ ਲਾਲੀ ਨੇ ਦੱਸਿਆ ਕਿ  ਰਾਧਾ ਜਨਮਅਸਟਮੀ ਦੇ ਸੰਬੰਧ ਵਿੱਚ ਸ੍ਰੀ ਮਦ ਭਾਗਵਤ ਸਪਤਾਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪ੍ਰਵਚਨ ਕਰਨ ਦੇ ਲਈ ਯੁਗਪੂਰਸ ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਦੀ ਪਰਮ ਸ਼ਿਸਯ ਨਿਸ਼ਕੰਪ ਚੇਤਨਾ ਗਿਰੀ ਜੀ ਮਹਾਰਾਜਾ ਰੋਜਾਨਾ ਦੁਪਹਿਰ 3.30 ਤੋ 6 ਵਜੇ ਤੱਕ ਗੀਤਾ ਭਵਨ ਵਿਖੇ ਕਥਾ ਕਰਦੇ ਹਨ।23 ਤਾਰੀਖ ਨੂੰ  ਇਸਦੇ ਸੰਬੰਧ ਵਿੱਚ ਵਿਸਾਲ ਭੰਡਾਰੇ ਦਾ ਵੀ ਆਯੌਜਨ ਕੀਤਾ ਗਿਆ ਹੈ ਉਹਨਾ ਸਹਿਰ ਵਾਸੀਆ  ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਗਿਣਤੀ ਵਿੱਚ ਪਹੁੰਚਕੇ ਧਾਰਮਿਕ ਲਾਭ ਉਠਾਣ ਇਸ ਮੋਕੇ ਵਿਨੋਦ ਭੰਮਾ , ਸਤੀਸ ਗੋਇਲ , ਮੁਨੀਸ  ਬੱਬੀ ਦਾਨੇਵਾਲੀਆ , ਅਮਰਨਾਥ ,ਵਿਸਾਲ ਗੋਲਡੀ , ਅਸਵਨੀ ਕੁਮਾਰ , ਕਾਲੂ ਰਾਮ , ਨਵੀ ਜਿੰਦਲ ,ਸੋਨੂੰ ਅਤਲਾ, ਰਾਜ ਕੁਮਾਰ,ਸੁਖਪਾਲ ਬਾਂਸਲ, ਬਿੱਟੂ ਸਰਮਾ , ਸੁਭਾਸ ਕੁਮਾਰ, ਮਹੇਸ ਕੁਮਾਰ ,ਭੂਸਣ ਗਰਗ, ਵਿਨੋਦ ਗੋਇਲ ,ਭੀਸਮ ਗੋਇਲ , ਗਿਆਨ ਚੰਦ , ਦੀਵਾਨ ਭਾਰਤੀ , ਵਿਨੋਦ ਰਾਣੀ , ਮੰਜੂ ਰਾਣੀ , ਪੂਨਮ ਸਰਮਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਔਰਤਾ ਸਾਮਲ ਸਨ ।

NO COMMENTS