*ਰਾਤ ਹਨ੍ਹੇਰੇ ਚ ਆਵਾਰਾ ਕੁੱਤਿਆਂ ਨੇ ਗਊਵੰਸ਼ ਵੱਛੀ ਨੂੰ ਨੋਚਿਆ*

0
130

ਬੁਢਲਾਡਾ 5 ਸਤੰਬਰ (ਸਾਰਾ ਯਹਾਂ/ਮਹਿਤਾ) ਸਥਾਨਕ ਸ਼ਹਿਰ ਅੰਦਰ ਅਵਾਰਾ ਕੁੱਤਿਆ ਦੀ ਭਰਮਾਰ ਹੈ ਜੋ ਅਕਸਰ ਵਹੀਕਲਾਂ ਦੇ ਅੱਗੇ ਆਉਣ ਕਾਰਨ ਲੋਕ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਉਥੇ ਅਵਾਰਾ ਕੁੱਤਿਆ ਵੱਲੋਂ ਕੱਟਣ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਤਰ੍ਹਾਂ ਵਾਰਡ ਨੰ. 19 ਚ ਕੱਲ੍ਹ ਰਾਤ ਦੇ ਹਨ੍ਹੇਰੇ ਵਿੱਚ ਆਵਾਰਾ ਕੱੁਤਿਆਂ ਨੇ ਗਊਵੰਸ਼ ਵੱਛੀ ਨੂੰ ਆਪਣਾ ਨਿਸ਼ਾਨਾ ਬਨਾਉਂਦਿਆਂ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦੇ ਮੁਹੱਲੇ ਨਿਵਾਸੀਆਂ ਅਤੇ ਵਾਰਡ ਦੇ ਕੌਂਸਲਰ ਨਰਿੰਦਰ ਕੌਰ ਅਤੇ ਗੁਰਪ੍ਰੀਤ ਵਿਰਕ ਨੇ ਮੁੱਹਲਾ ਵਾਸੀਆਂ ਨੇ ਕਾਫੀ ਅਫਸੋਸ ਜਤਾਉਂਦਿਆਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਦਾ ਕੋਈ ਠੋਸ ਹੱਲ ਕੀਤਾ ਜਾਵੇ ਅਤੇ ਗਊ ਵੰਸ਼ ਦੀ ਰਾਖੀ ਕੀਤੀ ਜਾਵੇ ਅਤੇ ਆਵਾਰਾ ਕੁੱਤਿਆ ਤੇ ਵੀ ਕਾਬੂ ਪਾਇਆ ਜਾਵੇ। ਇਸ ਮੌਕੇ ਗੁਰਜੰਟ ਸਿੰਘ, ਬਲਵਿੰਦਰ ਸਿੰਘ, ਸ਼ਾਮ ਲਾਲ ਆਦਿ ਮੁਹੱਲਾ ਨਿਵਾਸੀ ਮੌਜੂਦ ਸਨ। 

NO COMMENTS