*ਰਾਜ ਪੱਧਰੀ ਖੇਡਾਂ ਵਿੱਚ ਡੀਏਵੀ ਮਾਨਸਾ ਬਣਿਆ ਚੈਂਪੀਅਨ*

0
21

ਮਾਨਸਾ 14 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ) ਡੀਏਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਖੇਡ ਵਿਭਾਗ ਅਧੀਨ ਰਾਜ ਪੱਧਰੀ ਖੇਡ ਮੁਕਾਬਲੇ ਲੁਧਿਆਣਾ, ਪਟਿਆਲਾ, ਜਲੰਧਰ ਅਤੇ ਨਕੋਦਰ ਦੇ ਵੱਖ-ਵੱਖ ਡੀਏਵੀ ਸਕੂਲਾਂ ਵਿੱਚ ਕਰਵਾਏ ਗਏ। ਕਲੱਸਟਰ ਪੱਧਰ ’ਤੇ 30 ਖੇਡਾਂ ਵਿੱਚ 59 ਸਕੂਲਾਂ ਨੇ ਭਾਗ ਲਿਆ। ਕਲੱਸਟਰ ਦੀਆਂ ਜੇਤੂ ਟੀਮਾਂ ਰਾਜ ਪੱਧਰ ‘ਤੇ ਆਹਮੋ-ਸਾਹਮਣੇ ਹੋਈਆਂ। ਖੇਡਾਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਡੀਏਵੀ ਸਕੂਲ ਮਾਨਸਾ ਦੇ ਬੱਚਿਆਂ ਨੇ ਰਾਜ ਪੱਧਰ ’ਤੇ ਆਪਣੀ ਛਾਪ ਛੱਡੀ ਹੈ। ਸਕੂਲੀ ਲੜਕਿਆਂ ਦੀ ਅੰਡਰ 14 ਅਤੇ ਅੰਡਰ 17 ਖੋ-ਖੋ ਟੀਮਾਂ ਖੁਸ਼ਬੂ ਅਤੇ ਗੁਰਲੀਨ ਕੌਰ ਨੇ ਲੰਬੀ ਛਾਲ ਵਿੱਚ ਸੋਨ ਤਮਗਾ ਜਿੱਤਿਆ। ਉਪਰੋਕਤ ਟੀਮਾਂ ਅਤੇ ਬੱਚੇ ਹੁਣ ਰਾਸ਼ਟਰੀ ਪੱਧਰ ‘ਤੇ ਪੰਜਾਬ ਰਾਜ ਦੀ ਨੁਮਾਇੰਦਗੀ ਕਰਨਗੇ। ਇਸ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦੇ ਸ਼ਤਰੰਜ, ਟੇਬਲ ਟੈਨਿਸ ਅਤੇ ਯੋਗਾ ਦੀਆਂ ਟੀਮਾਂ ਨੇ ਵੱਖ-ਵੱਖ ਵਰਗਾਂ ਵਿੱਚ ਦੂਜਾ ਸਥਾਨ ਹਾਸਲ ਕੀਤਾ। ਪਿ੍ੰਸੀਪਲ ਵਿਨੋਦ ਰਾਣਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ‘ਤੇ ਵਧਾਈ ਦਿੱਤੀ ਅਤੇ ਆਉਣ ਵਾਲੇ ਰਾਸ਼ਟਰੀ ਮੁਕਾਬਲਿਆਂ ਲਈ ਉਨ੍ਹਾਂ ਦੇ ਮਾਪਿਆਂ ਅਤੇ ਖੇਡ ਵਿਭਾਗ ਦੇ ਅਧਿਆਪਕਾਂ ਜਸਮਨ ਸਿੰਘ, ਹਰਮਨ ਸਿੰਘ ਅਤੇ ਸ਼ਗਨਦੀਪ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ |

NO COMMENTS