ਮਾਨਸਾ ,(ਸਾਰਾ ਯਹਾ, ਬਲਜੀਤ ਸ਼ਰਮਾ)18 ਮਾਰਚ : ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਸਿੱਖਿਆ ਖੇਤਰ ਦੇ ਲੇਖੇ ਲਾਉਣ ਵਾਲੇ ਰਾਜ ਜੋਸ਼ੀ ਨੇ ਹੁਣ ਬਾਕੀ ਦੀ ਸਾਰੀ ਉਮਰ
ਫ਼ਿਲਮੀ ਜਗਤ ਨੂੰ ਸਮਰਪਿਤ ਕਰਨ ਦਾ ਅਹਿਮ ਨਿਰਣਾ ਲਿਆ ਹੈ, ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋਣ ਮੌਕੇ ਅਧਿਆਪਕਾਂ ਅਤੇ ਰੰਗਮੰਚ
ਨਾਲ ਜੁੜੇ ਪੁਰਾਣੇ ਸਾਥੀਆਂ ਵੱਲ੍ਹੋਂ ਉਹਨਾਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਨਵੇਂ ਸਫ਼ਰ ਦੀ ਸਫਲਤਾ ਲਈ ਹੱਲਾਸ਼ੇਰੀ ਦਿੱਤੀ। ਰਾਜ ਜੋਸ਼ੀ ਪਹਿਲਾਂ
ਵੀ ਰੰਗਮੰਚ ਅਤੇ ਫਿਲਮੀ ਖੇਤਰ ਨੂੰ ਸਮਰਪਿਤ ਰਹੇ ਹਨ, ਪਰ ਸਿੱਖਿਆ ਵਰਗੇ ਅਹਿਮ ਖੇਤਰ ਨਾਲ ਪੂਰਾ ਨਿਆਂ ਕਰਨ ਲਈ ਉਹਨਾਂ ਨੇ ਆਪਣੀ
ਸਿੱਖਿਆ ਅਤੇ ਕਲਾਂ ਨੂੰ ਵਿਦਿਆਰਥੀਆਂ ਦੇ ਕੇਂਦਰਤ ਰੱਖਿਆ।
ਰਾਜ ਜੋਸ਼ੀ ਬੇਸ਼ੱਕ ਰਾਜਨੀਤੀ ਦਾ ਅਧਿਆਪਕ ਰਿਹਾ ਹੈ, ਪਰ ਉਸਨੇ ਕਦੇ ਆਪਣੇ ਕਿੱਤੇ ਨਾਲ ਰਾਜਨੀਤੀ ਨਹੀਂ ਖੇਡੀ, ਜੇ ਅਜਿਹਾ
ਹੁੰਦਾ ਤਾਂ ਉਹ ਅਦਰਸ਼ ਅਧਿਆਪਕ ਘੱਟ ਫਿਲਮੀ ਦੁਨੀਆਂ ਦਾ ਵੱਡਾ ਕਲਾਕਾਰ ਵੱਧ ਹੁੰਦਾ। ਉਹ ਪਹਿਲਾਂ ਵੀ ਰੰਗਮੰਚ ਅਤੇ ਫਿਲਮੀ ਖੇਤਰ ਨੂੰ
ਸਮਰਪਿਤ ਰਿਹਾ ਪਰ ਸਿੱਖਿਆ ਵਿਭਾਗ ਵਿੱਚ ਆਉਣ ਤੋਂ ਬਾਅਦ ਉਹ ਆਪਣੇ ਵਿਦਿਆਰਥੀਆਂ ਦੇ ਭਵਿੱਖ ਲਈ ਇੱਕਮਿਕ ਹੋ ਗਏ। ਉਹ
1987 ਵਿੱਚ ਸਮਰਫੀਡ ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਵਿੱਦਿਆ ਭਾਰਤੀ ਅਤੇ ਖਾਲਸਾ ਹਾਈ ਸਕੂਲ ਵਿੱਚ 10 ਸਾਲ ਪ੍ਰਾਈਵੇਟ ਦੇ ਅਧਿਆਪਕ
ਦੇ ਤੌਰ ਤੇ ਕੰਮ ਕੀਤਾ ਅਤੇ ਉਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਖਾਰਾ ਤੇ ਸਹਾਰਨਾ ਵਿੱਚ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਤੇ ਫਿਰ
ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਫੇਫੜੇ ਭਾਈਕੇ ਵਿਖੇ ਬਤੌਰ ਲੈਕਚਰਾਰ ਰਾਜਨੀਤੀ ਸ਼ਾਸ਼ਤਰ ਆਪਣਾ ਸਫਰ ਸ਼ੁਰੂ ਕੀਤਾ। ਉਹ
ਚੰਗੇ ਅਧਿਆਪਕ ਦੇ ਨਾਲ-ਨਾਲ ਆਪਣੇ ਪੁਰਖਿਆਂ ਦੀ ਸਾਹਿਤਕ ਅਤੇ ਸੰਗੀਤਕ ਪਰੰਪਰਾ ਨੂੰ ਨਾ ਕੇਵਲ ਸਾਂਭਿਆ ਸਗੋਂ ਅਗਾਂਹ ਵੀ ਤੋਰਿਆ,
ਉਹਨਾਂ ਨੇ ਆਪਣੇ ਯੁੱਗ ਦੇ ਵੱਡੇ ਕਵੀਸ਼ਰ ਦੇ ਤੌਰ ਤੇ ਜਾਣੇ ਜਾਂਦੇ ਆਪਣੇ ਦਾਦਾ ਪੰਡਤ ਪੂਰਨ ਚੰਦ ਦੇ ਕਿੰਨੇ ਹੀ ਅਪ੍ਰਕਾਸ਼ਿਤ ਕਿੱਸਿਆਂ ਨੂੰ
ਕਿਤਾਬਾਂ ਦੇ ਰੂਪ ਵਿੱਚ ਛਾਪ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਉਂਦਾ ਕਰ ਦਿੱਤਾ। ਉਹਨਾਂ ਨੇ ਆਪਣੇ ਦਾਦਾ ਅਤੇ ਪਿਤਾ ਤੋਂ ਸਿਰਜਨਾਂ ਦੀ
ਵਿਰਾਸਤ ਲਈ, ਮਾਤਾ ਪ੍ਰਕਾਸ਼ ਦੇਵੀ ਤੋਂ ਚਾਨਣ ਦੀ ਗੁੜਤੀ ਦੇ ਰੂਪ ਵਿੱਚ ਕਿਰਤ ਦੀ ਵਿਰਾਸਤ ਲਈ ਤੇ ਪਤਨੀ ਕਰਮਜੀਤ ਤੋਂ ਸਮਰਪਣ ਦੀ।
ਉਹਨਾਂ ਨੇ ਆਪਣੀ ਧੀ ਅਰਸ਼ਦੀਪ ਜੋ ਅੱਜਕਲ੍ਹ ਕੰਨੈਡਾ ਹੈ, ਨੂੰ ਤਰਾਸ਼ ਕੇ ਚੰਗੇ ਭਾਸ਼ਣ ਕਰਤਾ ਦੇ ਰੂਪ ਵਿੱਚ ਸਥਾਪਤ ਕੀਤਾ ਅਤੇ ਪੁੱਤਰ
ਅੰਤਰਜੀਤ ਨੂੰ ਚੰਗੇ ਸੰਸਕਾਰ ਅਤੇ ਟਰੇਨਿੰਗ ਦੇ ਕੇ ਨਾਟਕ/ਰੰਗਮੰਚ ਤੇ ਫਿਲਮ ਦੀ ਵਸੀਅਤ ਸੌਂਪੀ।
ਵਿਦਾਇਗੀ ਸਮਾਰੋਹ ਦੌਰਾਨ ਆਪਣੇ ਪੁਰਾਣੇ ਕਲਾਕਾਰ ਸਾਥੀ ਤੇ ਜਮਾਤੀ ਰਾਜ ਜੋਸ਼ੀ ਨਾਲ ਬਿਤਾਏ ਆਪਣੇ ਭਾਵਕ ਪਲਾਂ ਨੂੰ ਚੇਤੇ
ਕਰਦਿਆਂ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ ਨੇ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਪੁਰਾਣੇ ਸਮਿਆਂ ਦੌਰਾਨ
ਉਹਨਾਂ ਨਾਲ ਜੋ ਦੁੱਖ-ਸੁੱਖ ਸਾਂਝੇ ਸਨ ਉਹ ਉਵੇਂ ਹੁਣ ਵੀ ਬਰਕਰਾਰ ਹਨ। ਉਹਨਾਂ ਕਿਹਾ ਕਿ ਬੇਸ਼ੁੱਕ ਰਾਜ ਜੋਸ਼ੀ ਨੂੰ ਆਪਣੇ ਚੰਗੇ ਕਾਰਜਾਂ ਕਰਕੇ
ਅਨੇਕਾਂ ਲੋਕ ਸਨਮਾਨ ਮਿਲੇ, ਪਰ ਪੰਜਾਬ ਸਰਕਾਰ ਵੱਲੋਂ ਵੀ ਯੁਵਕ ਸਰਗਰਮੀਆਂ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਸਟੇਟ ਅਵਾਰਡ ਵੀ
ਮਿਲਿਆ। ਨਾਟਕਕਾਰ ਬਲਰਾਜ ਮਾਨ ਨੇ ਕਿਹਾ ਕਿ ਉਹਨਾਂ ਦੇ ਇੱਕਠਿਆਂ ਕੰਮ ਕਰਦਿਆਂ ਬੇਸ਼ੁੱਕ ਘਰਦਿਆਂ ਵੱਲ੍ਹੋਂ ਨਾਟਕ ਨੂੰ ਚੰਗਾ ਕੰਮ ਨਹੀਂ
ਗਿਣਿਆਂ ਜਾਂਦਾ ਸੀ, ਪਰ ਬਾਅਦ ਵਿੱਚ ਸਭ ਕੁੱਝ ਠੀਕ-ਠਾਕ ਚੱਲਦਾ ਰਿਹਾ। ਉਹਨਾਂ ਨੇ ਕਿਹਾ ਰਾਜ ਜੋਸ਼ੀ ਦਾ ਨਾਂ ਇੱਕ ਨਾਟਕ ਵਿੱਚ ਰੋਲ ਕਰਨ
ਤੋਂ ਬਾਅਦ ਰਾਜ ਫੱਟੇ ਚੱਕ ਵੀ ਜੁੜ ਗਿਆ ਸੀ, ਤੇ ਇਹ ਵੀ ਸੱਚ ਹੈ ਕਿ ਉਸ ਨੇ ਹਰ ਕੰਮ ਵਿੱਚ ਫੱਟੇ ਚੱਕੀ ਰੱਖੇ ਅਤੇ ਭਵਿੱਖ ਵਿੱਚ ਵੀ ਇਹ ਹੀ
ਆਸ ਹੈ।
ਸਮਾਗਮ ਦੌਰਾਨ ਮਾਨਸਾ ਦੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ,
ਉੱਘੇ ਰੰਗਕਰਮੀ ਮਨਜੀਤ ਕੌਰ ਔਲਖ, ਪ੍ਰਿੰਸੀਪਲ ਦਰਸ਼ਨ ਸਿੰਘ, ਪੰਜਾਬੀ ਲੈਕਚਰਾਰ ਸੁਰਿੰਦਰਪਾਲ, ਅਧਿਆਪਕ ਆਗੂ ਅਮੋਲਕ ਡੇਲੂਆਣਾ
ਨੇ ਵੀ ਰਾਜ ਜੋਸ਼ੀ ਦੇ ਅਧਿਆਪਕ ਕਾਰਜਾਂ ਅਤੇ ਰੰਗਮੰਚ ਦੇ ਜੀਵਨ ਬਾਰੇ ਚਾਨਣਾ ਪਾਉਂਦਿਆ ਮਾਣ ਮਹਿਸੂਸ ਕੀਤਾ ਕਿ ਉਹਨਾਂ ਨੇ ਆਪਣੇ ਹਰ
ਖੇਤਰ ਨਾਲ ਇਨਸਾਫ ਕੀਤਾ ਅਤੇ ਪੰਜਾਬ ਭਰ ਵਿੱਚ ਇੱਕ ਵਿਲੱਖਣ ਸ਼ਖਸ਼ੀਅਤ ਵਜੋਂ ਸਥਾਪਿਤ ਹੋਏ ਹਨ। ਇਸ ਮੌਕੇ ਸਾਹਿਤਕਾਰ ਗੁਰਪ੍ਰੀਤ,
ਮਨਜੀਤ ਸਿੰਘ ਚਾਹਲ, ਸ਼ੁਭਾਸ਼ ਗਰਗ, ਅਮਰੀਕਾ ਵਾਸੀ ਸੁਖਜੀਤ ਸਿੰਘ ਤੂਰ, ਗੁਲਜਾਰ ਸਿੰਘ ਗਿੱਲ, ਹਰਜੀਤ ਸਿੰਘ ਬਠਿੰਡਾ, ਸੁਖਦੇਵ ਸ਼ਰਮਾ
ਭੀਖੀ, ਹਰਿੰਦਰ ਮਾਨਸ਼ਾਹੀਆਂ, ਇੰਦਰਜੀਤ ਦੇਵਗਨ, ਹਰਦੀਪ ਸਿੱਧੂ, ਵਿਸ਼ਵਜੀਤ ਬਰਾੜ ਹਾਜ਼ਰ ਸਨ। ਭਾਈ ਬਹਿਲੋ ਸੈਕੰਡਰੀ ਸਕੂਲ ਫੇਫੜੇ