*ਰਾਜੇਸ਼ ਲੱਕੀ ਨੇ  ਪ੍ਰਧਾਨ ਵਜੋਂ ਅਹੁੱਦਾ ਸੰਭਾਲਿਆ*

0
198

ਬੁਢਲਾਡਾ 4 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਗਾਰਮੈਂਟਸ, ਸ਼ੂਜ ਅਤੇ ਜਨਰਲ ਸਟੋਰ ਐਸੋਸੀਏਸ਼ਨ ਦੀ ਸਲਾਨਾ ਆਮ ਅਜਲਾਸ ਏ.ਕੇ. ਰੈਸ਼ਟੋਰੈਂਟ ਵਿਖੇ ਕੀਤਾ ਗਿਆ। ਇਸ ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਗਾਉਣ ਤੋਂ ਬਾਅਦ ਸ਼ੁਰੂ ਹੋਈ। ਜਿਸ ਵਿੱਚ ਸਾਰੇ ਦੁਕਾਨਦਾਰ ਭਰਾਵਾਂ ਨੇ ਹਿੱਸਾ ਲਿਆ। ਇਸ ਮੌਕੇ ਰਾਜੇਸ਼ ਕੁਮਾਰ ਲੱਕੀ, ਜਗਮੋਹਨ ਜੋਨੀ ਨੂੰ ਜਨਰਲ ਸਕੱਤਰ ਅਤੇ ਪੁਨੀਤ ਗੋਇਲ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ ਸੀ। ਇਸ ਮੌਕੇ ਤੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਰਾਜੇਸ਼ ਲੱਕੀ ਨੇ ਸਮੂਹ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਡੂਪਲੀਕੇਟ ਮਾਲ ਵੇਚਣ ਦੇ ਖਿਲਾਫ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਵਿੱਚ ਨਵੇਂ ਨਵੇਂ ਦੁਕਾਨਦਾਰ ਭਰਾ ਮੈਂਬਰ ਵਜੋਂ ਸ਼ਾਮਿਲ ਹੋ ਰਹੇ ਹਨ। ਜਿਸ ਨਾਲ ਉਨ੍ਹਾਂ ਦੀ ਐਸੋਸੀਏਸ਼ਨ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਰਮੈਂਟਸ, ਸੂਜ ਅਤੇ ਜਨਰਲ ਸਟੋਰ ਦਾ ਦਾਇਰਾਂ ਵਿਸ਼ਾਲ ਪੱਧਰ ਤੇ ਕਰਨ ਲਈ ਜਿਲ੍ਹੇ ਪੱਧਰ ਤੇ ਜਿਲ੍ਹੇ ਹੀ ਇੱਕ ਮੀਟਿੰਗ ਸੱਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਅੰਦਰ ਪਹਿਲਾ ਹੀ ਸੈਂਕੜੇ ਦੁਕਾਨਦਾਰ ਐਸੋਸੀਏਸ਼ਨ ਨਾਲ ਜੁੜ ਚੁੱਕੇ ਹਨ। ਲੱਕੀ ਨੇ ਕਿਹਾ ਕਿ ਵਪਾਰ ਦੀ ਤਰੱਕੀ ਲਈ ਹਮੇਸ਼ਾ ਐਸੋਸੀਏਸ਼ਨ ਕੰਮ ਕਰਦੀ ਰਹੇਗੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਿੱਚ ਆਪਣਾ ਵਧੀਆ ਰੋਲ ਅਦਾ ਕਰੇਗੀ। ਮੀਟਿੰਗ ਵਿੱਚ ਜਿੱਪੀ, ਵਿਜੈ ਕੁਮਾਰ, ਮੁਕੇਸ਼, ਗੋਲਡੀ, ਸੋਨੂੰ, ਮੋਨਾ, ਗੁੱਗੀ, ਪਾਰਸ, ਟਿੰਕੂ, ਵਿੱਪਨ, ਮੁਨੀਸ਼ ਹੋਜਰੀ, ਭੋਜ, ਪ੍ਰਮੋਦ, ਰਿੱਕੂ, ਟੀਟੂ, ਵਰਮਾਂ ਜੱਗੀ ਆਦਿ ਭਾਰੀ ਗਿਣਤੀ ਦੇ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜਰ ਸਨ।

NO COMMENTS