*ਰਾਜੇਸ਼ ਕੁਮਾਰ ਲੱਕੀ ਬੁਢਲਾਡਾ ਦੁਬਾਰਾ ਬਣੇ ਪ੍ਰਧਾਨ*

0
142

ਬੁਢਲਾਡਾ 11 ਮਾਰਚ  (ਸਾਰਾ ਯਹਾਂ/ ਅਮਨ ਮਹਿਤਾ) ਸਥਾਨਕ ਸ਼੍ਰੀ ਸ਼ਿਵ ਸ਼ਕਤੀ ਭਵਨ ਵਿਖੇ ਗਾਰਮੈਂਟਸ ਸੂਜ ਅਤੇ ਜਨਰਲ ਸਟੋਰ ਐਸੋਸੀਏਸ਼ਨ ਦੀ ਮੀਟਿੰਗ ਰਾਜੇਸ਼ ਕੁਮਾਰ ਲੱਕੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਹੁ ਗਿਣਤੀ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਜਗਮੋਹਨ ਜੋਨੀ ਵੱਲੋਂ ਕਰਦਿਆਂ ਉਨ੍ਹਾਂ ਦੱਸਿਆ ਕਿ ਰਾਜੇਸ਼ ਕੁਮਾਰ ਲੱਕੀ ਦੀ ਐਸੋਸੀਏਸ਼ਨ ਪ੍ਰਤੀ ਕਾਰਗੁਜਾਰੀ ਸ਼ਲਾਘਾਯੋਗ ਹੈ ਜਿਸ ਤੋਂ ਸਾਰੇ ਮੈਂਬਰਾਂ ਸਤੁੰਸ਼ਟ ਹੋ ਕੇ ਉਨ੍ਹਾਂ ਨੂੰ ਫਿਰ ਦੁਬਾਰਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਪ੍ਰਧਾਨ ਲੱਕੀ ਨੇ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਉਹ ਨਿਰੰਤਰ ਐਸੋਸੀਏਸ਼ਨ ਦੇ ਹਰ ਮੁੱਦਿਆਂ ਨੂੰ ਸੁਲਝਾਉਣ ਵਿੱਚ ਤਿਆਰ ਰਹਿਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਨਵੀਂ ਕਾਰਜਕਾਰਣੀ ਬਣਾ ਲਈ ਜਾਵੇਗੀ। ਇਸ ਮੌਕੇ ਪੁਨੀਤ ਗੋਇਲ, ਹੈਪੀ ਕੁਮਾਰ, ਟੀਟੂ ਕੁਮਾਰ, ਡੀ.ਸੀ. ਕੁਮਾਰ, ਮੁਕੇਸ਼ ਕੁਮਾਰ, ਪਵਨ ਕੁਮਾਰ, ਮੁਨੀਸ਼ ਬੋੜਾਵਾਲੀਆਂ, ਗੋਲਡੀ ਕੁਮਾਰ, ਵਿੱਕੀ, ਪੁਨੀਤ ਆਦਿ ਹਾਜਰ ਸਨ।

NO COMMENTS