ਰਾਜੀਵ ਸ਼ਰਮਾ ਮੁੜ ਪ੍ਰਧਾਨ ਚੁਣੇ ਗਏ ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਮਾਨਸਾ(ਸ਼ਹਿਰੀ) ਦੇ

0
206

ਮਾਨਸਾ 5/07/2020 (ਸਾਰਾ ਯਹਾ/ ਹੀਰਾ ਸਿੰਘ ਮਿੱਤਲ ) ਹਸਪਤਾਲ ਸੁਧਾਰ ਸੰਘਰਸ਼ ਕਮੇਟੀ (ਸ਼ਹਿਰੀ) ਮਾਨਸਾ ਦੀ ਮੀਟਿੰਗ ਪ੍ਰਧਾਨ ਰਾਜੀਵ ਸ਼ਰਮਾ ਦੀ ਅਗਵਾਈ ਚ ਹੋਈ,ਜਿਥੇ ਹਸਪਤਾਲ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਵਿਚਾਰ ਬਿਮਰਸ਼ ਕੀਤਾ ਗਿਆ, ਪਿਛਲੇ ਦਿਨੀਂ ਹੱਸਪਤਾਲ ਰਿਸ਼ਵਤਖੋਰੀ ਕੇਸ ਦੀ ਜੋ ਜਾਂਚ ਚੱਲ ਰਹੀ ਹੈ ਉਸ ਸਬੰਧ ਦੇ ਵਿਚ ਜਾਂਚ ਕਰ ਰਹੇ ਵਿਭਾਗ ਨੂੰ ਨਿਰਪੱਖ ਜਾਂਚ ਲਈ ਅਤੇ ਹੋਰ ਮੁਲਾਜਮਾਂ ਦੀ ਮਿਲੀ ਭੁਗਤ ਦੀ ਜਾਣਕਾਰੀ ਦਿੱਤੀ ਜਾਵੇਗੀ ਨਾਲ ਹੀ ਮਰੀਜਾਂ ਨੂੰ ਆ ਰਹਿਆ ਸਮੱਸਿਆਵਾਂ ਕਰਕੇ  ਜੱਚਾ ਬੱਚਾ ਹੱਸਪਤਾਲ ਚ ਚੱਲ ਰਹੀ ਓ ਪੀ ਡੀ ਅਤੇ ਐਮਰਜੈਂਸੀ ਨੂੰ ਪਹਿਲਾਂ ਵਾਂਗ ਪੁਰਾਣੀ ਬਿਲਡਿੰਗ ਚ ਲਿਉਣ , ਪਾਰਕਿੰਗ ਸਬੰਧੀ ਆ ਰਹਿਆ ਮੁਸ਼ਕਿਲਾ ,ਡੈਪੂਟੇਸ਼ਨ ਖਤਮ ਹੋਣ ਨਾਲ ਜੋ ਵੀ ਮੁਲਾਜਮਾਂ ਜਾ ਸਟਾਫ ਦੀ ਕੋਈ ਕਮੀ ਆਈ ਹੈ ਤਾਂ ਉਸ ਨੂੰ ਪੂਰਾ ਕਰਨਾ, ਅਲਟਰਾ ਸਾਉੰਡ ਜੋ ਕੀ ਬਾਜ਼ਰ ਵਿਚ ਕਾਫੀ ਮਹਿੰਗੇ ਰੇਟਾਂ ਤੇ ਹੋ ਰਹੇ ਹਨ ਉੰਨਾ ਨੂੰ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਲਈ ਸਸਤੇ ਰੇਟਾਂ ਤੇ ਕਰਵਾਉਣ ਲਈ ਹੈਲਥ ਸੈਕਟਰੀ ਅਤੇ ਸਬੰਧਤ ਅਧਿਕਾਰੀਆਂ ਨਾਲ ਮਿਲਕੇ ਜਲਦ ਹੱਲ ਕਰਵਾਉਣ ਲਈ ਕਮੇਟੀ ਬਚਾਨਵੱਧ ਹੋਵੇ ਗੀ,ਇਸ ਦੇ ਨਾਲ ਹੱਸਪਤਾਲ ਚ ਹੋਰ ਸਮੱਸਿਆਵਾਂ ਦੇ ਚਲਦੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ,ਮੀਟਿੰਗ ਚ ਚੋਣ ਸਬੰਧੀ ਮੁੱਦਾ ਰੱਖਣ ਤੇ ਅਤੇ ਪ੍ਰਧਾਨ ਦੀ ਚੋਣ ਦੁਆਰਾ ਕਰਨ ਦੀ ਮੰਗ ਰਾਜੀਵ ਸ਼ਰਮਾ ਨੇ ਰੱਖੀ ਤਾਂ ਮੈਬਰ ਨੇ ਨਕਾਰਦੇ ਹੋਏ ਰਾਜੀਵ ਸ਼ਰਮਾ ਨੂੰ ਪ੍ਰਧਾਨਗੀ ਲਈ ਬਹਾਲ ਰੱਖਿਆ,ਅਤੇ ਬਲਜੀਤ ਕੜਵੱਲ ਨੂੰ ਕਮੇਟੀ ਦੀ ਏਹਮ ਜਿੰਮੇਵਾਰੀ ਦਿੱਤੀ ,ਇਸ ਮੌਕੇ ਕਮੇਟੀ ਦੇ ਸਾਰੇ ਮੈਬਰ ,ਸੰਜੀਵ ਕੁਮਾਰ (ਕੇ ਐਸ),ਬਲਜੀਤ ਕੜਵੱਲ, ਹਰਦੇਵ ਉੱਬਾ,ਜੀਵਨ ਜਿੰਦਲ ,ਸੰਜੀਵ ਲੱਕੀ, ਸੁਮੀਤ ਸੇਠੀ,ਨੀਟੂ ਗੋਇਲ,ਦੀਪ ਜਿੰਦਲ(ਰੋਜ਼ਾਨਾ ਨਿਸ਼ਕਾਮ )ਰਾਜੇਸ਼ ਗੁਪਤਾ,ਦੀਪਕ ਕੁਮਾਰ,ਨਰੇਸ਼ ਬਿਰਲਾ,ਨਰੇਸ਼ ਕੁਮਾਰ ,ਆਦਿ ਹਾਜਰ ਸਨ

NO COMMENTS