ਰਾਜਪਾਲ ‘ਤੇ ਕੈਪਟਨ ਨੂੰ ਚੜ੍ਹਿਆ ਗੁੱਸਾ! ਕਿਹਾ- ਮੇਰੇ ਨਾਲ ਕਰਦੇ ਗੱਲ, ਮੈਂ ਦਿੰਦਾ ਜਵਾਬ

0
99

ਚੰਡੀਗੜ੍ਹ 02 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਆਹਮੋਸਾਹਮਣੇ ਹੋ ਗਏ ਹਨ। ਅਮਨ-ਕਾਨੂੰਨ ਦੀ ਸਥਿਤੀ ਜਾਣਨ ਲਈ ਰਾਜਪਾਲ ਵੀਪੀਐਸ ਬਦਨੌਰ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਤਲਬ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਗੁੱਸੇ ‘ਚ ਆ ਗਏ। ਸੀਐਮ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਪਾਲ ਨੂੰ ਅਧਿਕਾਰੀਆਂ ਨੂੰ ਤਲਬ ਕਰਨ ਦੀ ਬਜਾਏ ਮੇਰੇ ਤੋਂ ਰਿਪੋਰਟ ਲੈਣੀ ਚਾਹੀਦੀ ਸੀ। ਹੋਮ ਪੋਰਟਫੋਲੀਓ ਮੇਰੇ ਕੋਲ ਹੈ।
ਉਨ੍ਹਾਂ ਕਿਹਾ ਬੀਜੇਪੀ ਲੀਡਰਾਂ ਨੇ ਮੋਬਾਈਲ ਟਾਵਰ ਬੰਦ ਕਰਨ ਦੀ ਸ਼ਿਕਾਇਤ ਨਾਲ ਕਾਨੂੰਨ ਵਿਵਸਥਾ ਨਹੀਂ ਵਿਗੜਦੀ? ਬੀਜੇਪੀ ਨੂੰ ਟਾਵਰਾਂ ਦੇ ਬੰਦ ਹੋਣ ਦਾ ਫਿਕਰ ਹੈ, ਪਰ ਇੰਨੇ ਦਿਨਾਂ ਤੋਂ ਠੰਡ ਵਿੱਚ ਸੜਕਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਨਹੀਂ? ਟਾਵਰ ਠੀਕ ਹੋ ਜਾਣਗੇ, ਪਰ ਬੀਜੇਪੀ ਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ ਜੋ ਠੰਢ ‘ਚ ਮਰ ਰਹੇ ਹਨ?
ਕੈਪਟਨ ਨੇ ਕਿਹਾ ਬੀਜੇਪੀ ਖੇਤੀਬਾੜੀ ਕਾਨੂੰਨਾਂ ‘ਤੇ ਮਨਮਰਜ਼ੀ ਕਰਕੇ ਅੱਗ ਵਿੱਚ ਘਿਓ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਹਫ਼ਤੇ ਪੰਜਾਬ ਬੀਜੇਪੀ ਦੇ ਲੀਡਰਾਂ ਨੇ ਪੰਜਾਬ ਦੇ ਰਾਜਪਾਲ ਵੀਪੀਐਸ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੱਤਾ। ਇਸ ਮੀਟਿੰਗ ਤੋਂ ਬਾਅਦ ਰਾਜਪਾਲ ਨੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਤਲਬਕਰ ਦਿੱਤਾ।

NO COMMENTS