*ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਦੋ-ਟੁੱਕ: ਖੇਤੀ ਕਾਨੂੰਨਾਂ ਦਾ ਅੰਤਿਮ ਸਸਕਾਰ ਕਰਕੇ ਹੀ ਜਾਵਾਂਗੇ*

0
18

ਗਾਜ਼ੀਪੁਰ 31,ਅਕਤੂਬਰ (ਸਾਰਾ ਯਹਾਂ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਅੱਜ ਇਕ ਵਾਰ ਫਿਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਤੇ ਜਨਤਾ ਦੇ ਦਰਵਾਜ਼ੇ ਸਰਕਾਰ ਨੇ ਬੰਦ ਕਰਕੇ ਰੱਖੇ ਹਨ, ਅਸੀਂ ਕੋਈ ਦਰਵਾਜ਼ੇ ਬੰਦ ਨਹੀਂ ਕੀਤੇ। ਗਾਜ਼ੀਪੁਰ ਬਾਰਡਰ ਪਹੁੰਚੇ ਟਿਕੈਤ ਨੇ ਕਿਹਾ ਕਿ ‘ਦੀਵਾਲੀ ਨਹੀਂ ਮਨਾਈ ਜਾਵੇਗੀ, ਇੱਥੇ ਹੀ ਦੀਵੇ ਬਲਣਗੇ।’

ਰਾਕੇਸ਼ ਟਿਕੈਤ ਨੇ ਕਿਹਾ, ਕਿਸਾਨਾਂ ਦੇ ਦਰਵਾਜ਼ੇ ਸਰਕਾਰ ਨੇ ਬੰਦ ਕਰਕੇ ਰੱਖੇ ਹਨ ਤੇ ਜਨਤਾ ਦੇ ਦਰਵਾਜ਼ੇ ਵੀ ਬੰਦ ਕਰਕੇ ਰੱਖੇ ਹਨ। ਪੁਲਿਸ ਦੇ ਟੈਂਟ ਹਟ ਗਏ ਕੀ? ਬੈਰੀਕੇਡਿੰਗ ਹਟ ਗਏ ਕੀ?

ਰਾਕੇਸ਼ ਟਿਕੈਤ ਨੇ ਅੰਦੋਲਨ ਦੇ ਸਵਾਲ ‘ਤੇ ਕਿਹਾ, ‘ਸੰਸਦ ‘ਚ ਗੱਲਾ ਮੰਡੀ ਲੱਗੇਗੀ, ਸੁਪਰੀਮ ਕੋਰਟ ਵੀ ਨੇੜੇ ਹੈ ਤੇ ਪਾਰਲੀਮੈਂਟ ਵੀ। ਇੱਥੋਂ ਦੀ ਮੰਡੀ ਹੌਲੀ-ਹੌਲ਼ੀ ਬੰਦ ਹੋ ਗਈ ਹੈ ਤਾਂ ਉਮੀਦ ਹੈ ਕਿ ਦਿੱਲੀ ‘ਚ ਰੇਟ ਚੰਗੇ ਮਿਲ ਜਾਣਗੇ। ਉਨਾਂ ਰਾਹ ਰੋਕਣ ਲਈ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।

ਟਿਕੈਤ ਨੇ ਅੱਗੇ ਕਿਹਾ, ’26 ਨਵੰਬਰ ਤਕ ਦਾ ਸਰਕਾਰ ਨੂੰ ਸਮਾਂ ਦਿੱਤਾ ਹੈ। ਨਹੀਂ ਤਾਂ ਅਸੀਂ ਵੀ ਟੈਂਟ ਰਿਪੇਅਰਿੰਗ ਦਾ ਕੰਮ ਕਰਵਾਵਾਂਗੇ। 6 ਮਹੀਨੇ ਦੀ ਹੋਰ ਤਿਆਰੀ ਕਰਨਗੇ, ਵਾਪਸ ਜਾਕੇ ਕੀ ਕਰਨਗੇ? ਉਨਾਂ ਕਿਹਾ ਕਿ ਕਾਲੇ ਕਾਨੂੰਨ ਮੁਰਦਾ ਹਨ ਜਦੋਂ ਤਕ ਅੰਤਿਮ ਸਸਕਾਰ ਨਹੀਂ ਕਰਨਗੇ ਤਾਂ ਵਾਪਸ ਕਿਵੇਂ ਜਾਵਾਂਗੇ।’

ਰਾਕੇਸ਼ ਟਿਕੈਤ ਨੇ ਸਰਕਾਰ ‘ਤੇ ਗੁੰਡਾਗਰਦੀ ਦਾ ਇਲਜ਼ਾਮ ਲਾਇਆ। ਟਿਕੈਤ ਨੇ ਕਿਹਾ, ‘ਉੱਤਰ ਪ੍ਰਦੇਸ਼ ‘ਚ ਹਿੰਦੂ ਮੁਸਲਿਮ ਕਰਵਾਇਆ, ਰਾਜਸਥਾਨ ‘ਚ ਵੰਨ ਜਾਟ ਕਰਵਾਇਆ, ਮਹਾਰਾਸ਼ਟਰ ‘ਚ ਮਰਾਠਾ ਕਰਵਾਇਆ, ਹਰਿਆਣਾ ‘ਚ ਚੌਟਾਲਾ ਪਰਿਵਾਰ ਤੋੜਿਆ, ਬਿਹਾਰ ‘ਚ ਲਾਈਂ ਪਰਿਵਾਰ ਤੁੜਵਾਇਆ, ਉੱਤਰ ਪ੍ਰਦੇਸ਼ ‘ਚ ਮੁਲਾਇਮ ਸਿੰਘ ਯਾਦਵ ਦਾ ਪਰਿਵਾਰ ਤੁੜਵਾਇਆ। ਜੇਕਰ RSS ਦਾ ਇਕ ਆਦਮੀ ਕਿਤੇ ਵੜ ਜਾਂਦਾ ਹੈ ਤਾਂ ਪਰਿਵਾਰ ਨੂੰ ਤੋੜ ਦਿੰਦਾ ਹੈ।

ਉਨਾਂ ਕਿਹਾ ਕਿ ਟਿੱਕਰੀ ‘ਚ ਜੋ ਫੈਸਲਾ ਲਿਆ ਗਿਆ ਹੈ ਉਸ ਨਾਲ ਅਸੀਂ ਸਹਿਮਤ ਹਾਂ। ਪਰ ਇੱਥੇ ਅਸੀਂ ਰਾਹ ਖੋਲ ਦਿੱਤੇ ਹਨ। ਇੱਥੇ ਮੀਟਿੰਗ ਦੀ ਕੋਈ ਲੋੜ ਨਹੀਂ ਹੈ।

LEAVE A REPLY

Please enter your comment!
Please enter your name here