*ਰਾਕੇਟ ਧਮਾਕੇ ਪਿੱਛੇ ISI ਦਾ ਹੱਥ, ਹੁਣ ਤੱਕ 6 ਗ੍ਰਿਫਤਾਰ, DGP ਭਾਵਰਾ ਨੇ ਕੀਤਾ ਵੱਡਾ ਖੁਲਾਸਾ*

0
42

13,ਮਈ (ਸਾਰਾ ਯਹਾਂ/ਬਿਊਰੋ ਨਿਊਜ਼)  ਮੁਹਾਲੀ ਰਾਕੇਟ ਹਮਲੇ ਦਾ ਮਾਮਲਾ ਸੁਲਝਾ ਲਿਆ ਗਿਆ ਹੈ, ਇਸ ਸਬੰਧ ਵਿੱਚ ਡੀਜੀਪੀ ਵੀਕੇ ਭਾਵਰਾ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ। ਡੀਜੀਪੀ ਵੀਕੇ ਭਾਵਰਾ ਨੇ ਦੱਸਿਆ ਕਿ ਇਸ ਕੇਸ ਦਾ ਮੁੱਖ ਮੁਲਜ਼ਮ ਲਖਬੀਰ ਸਿੰਘ ਲੰਡਾ ਗੈਂਗਸਟਰ ਸੀ। ਉਹ ਸਾਲ 2007 ਵਿੱਚ ਕੈਨੇਡਾ ਚਲਾ ਗਿਆ ਸੀ। ਉਹ ਹਰਵਿੰਦਰ ਸਿੰਘ ਰਿੰਦਾ ਦਾ ਮੁਰੀਦ ਹੈ।

ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹਏ ਉਨ੍ਹਾਂ ਕਿਹਾ ਕਿ ਬੱਬਰ ਖਾਲਸਾ ਅਤੇ ਰਿੰਡਾ ਨੇ ਮਿਲ ਕੇ ਇਸ ਘਟਨਾ ਨੂੰ ਆਈਐਸਆਈ ਦੀ ਮਦਦ ਨਾਲ ਅੰਜਾਮ ਦਿੱਤਾ। ਇਸ ਮਾਮਲੇ ਦੀ ਜਾਂਚ ਵਿੱਚ ਪਤਾ ਲੱਗਾ ਕਿ ਨਿਸ਼ਾਨ ਸਿੰਘ ਅਤੇ ਚੜ੍ਹਤ ਸਿੰਘ ਉਨ੍ਹਾਂ ਦੇ ਨਾਲ ਸੀ।

ਡੀਜੀਪੀ ਮੁਤਾਬਕ ਬਲਜੀਤ ਕੌਰ ਅਤੇ ਕੰਵਰ ਬਾਠ ਨੇ ਵੀ ਉਨ੍ਹਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਨਿਸ਼ਾਨ ਸਿੰਘ ਨੇ ਆਰਪੀਜੀ ਦਾ ਪ੍ਰਬੰਧ ਕੀਤਾ, ਉਸ ‘ਤੇ 14-15 ਕੇਸ ਹਨ। ਬਲਜਿੰਦਰ ਸਿੰਘ ਰੈਂਬੋ ਨੇ ਏਕੇ 47 ਦਾ ਪ੍ਰਬੰਧ ਕਰਕੇ ਚੜ੍ਹਤ ਸਿੰਘ ਨੂੰ ਮੁਹੱਈਆ ਕਰਵਾਇਆ। ਉਨ੍ਹਾਂ ਦੱਸਿਆ ਕਿ 7 ਮਈ ਨੂੰ ਇਹ ਲੋਕ ਮੁਹਾਲੀ ਪੁੱਜੇ। ਇਹ ਲੋਕ ਮੁਹਾਲੀ ਦੇ ਵੇਵ ਹਾਈਟਸ ਦੇ ਵਸਨੀਕ ਜਗਦੀਪ ਸਿੰਘ ਕੰਗ ਨੂੰ ਮਾਲ ਸਪਲਾਈ ਕਰਦੇ ਸੀ। ਚੜ੍ਹਤ ਸਿੰਘ ਅਤੇ ਕੰਗ ਨੇ ਰੇਕੀ ਕੀਤੀ।

ਪਠਾਨਕੋਟ ਅਤੇ ਨਵਾਂਸ਼ਹਿਰ ਦਾ ਹਮਲਾ ਵੀ ਅਜਿਹਾ ਹੀ ਸੀ। ਡੀਜੀਪੀ ਮੁਤਾਬਕ ਜੋ ਰਾਕੇਟ ਰਸ਼ੀਅਨ ਜਾਂ ਬੁਲਗਾਰੀਆ ਵਿੱਚ ਬਣਿਆ ਜਾਪਦਾ ਹੈ। ਅੱਤਵਾਦੀ ਇਸ ਹਮਲੇ ਰਾਹੀਂ ਪੁਲਿਸ ਨੂੰ ਸੁਨੇਹਾ ਦੇਣਾ ਚਾਹੁੰਦੇ ਸੀ। ਮੁਹਾਲੀ ‘ਚ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਯੂਨਿਟ ਦੇ ਹੈੱਡਕੁਆਰਟਰ ਦੀ ਇਮਾਰਤ ‘ਤੇ ਸੋਮਵਾਰ ਸ਼ਾਮ ਨੂੰ ਰਾਕੇਟ ਪ੍ਰੋਪੇਲਡ ਗਰਨੇਡ (ਆਰਪੀਜੀ) ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਹਮਲੇ ਵਿੱਚ ਇਮਾਰਤ ਦੀ ਦੂਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਦੇ ਨਾਲ ਹੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਆਸਪਾਸ ਦੇ ਇਲਾਕਿਆਂ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਸੀ।ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ‘ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਕੰਵਰ ਬਾਠ, ਬਲਜੀਤ ਕੌਰ ਰੈਂਬੋ, ਅਨੰਤਦੀਪ ਸੋਨੂੰ, ਜਗਦੀਪ ਕੰਗ, ਨਿਸ਼ਾਨ ਸਿੰਘ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਏ ਹਨ। ਦੋ ਲੋਕਾਂ ਵੱਲੋਂ ਰਾਕੇਟ ਦਾਗਿਆ ਗਿਆ ਹੈ ਅਤੇ ਦੋਵਾਂ ਨੂੰ ਪੁਲਿਸ ਨੇ ਅਜੇ ਤੱਕ ਫੜਿਆ ਨਹੀਂ ਹੈ। ਪੁਲਿਸ ਅਤੇ ਰੱਖਿਆ ਅਦਾਰੇ ਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸੀ।

NO COMMENTS