ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ

0
39

ਮਾਨਸਾ 27 ਜੂਨ (ਸਾਰਾ ਯਹਾ/ ਬੀ.ਪੀ.ਐਸ): ਕੇਂਦਰ ਸਰਕਾਰ ਦੁਆਰਾ ਕਸਿਾਨਾਂ ਲਈ ਪਾਸ ਕੀਤੇ ਆਰਡੀਨੈੱਸ ਕਿਸਾਨ ਵਿਰੋਧੀ ਹਨ ਕਿਉਂਕਿ ਇਨ੍ਹਾਂ ਆਰਡੀਨੈੱਸਾਂ ਰਾਹੀਂ ਕਿਸਾਨ ਕਾਰਪੋਰੇਟ ਘਰਾਂਣਿਅਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹ ਗਿਅਾ, ਜਿਸ ਨਾਲ ਕਿਸਾਨਾਂ ਲਈ ਆਉਣ ਵਾਲਾ ਸਮਾਂ ਹੋਰ ਵੀ ਘਾਤਕ ਹੋਵੇਗਾ ਅਤੇ ਸਰਕਾਰੀ ਖ੍ਰੀਦ ਏਜੰਸੀਆਂ ਕਣਕ ਅਤੇ ਝੋਨਾ ਖ੍ਰੀਦਣ ਤੋਂ ਭੱਜ ਜਾਣਗੀਆਂ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਹੋਰ ਕਮੇਟੀ ਦੇ ਚੇਅਰਮੈਨ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ  ਬੁੱਧਰਾਮ ਨੇ ਸਰਦੂਲਗੜ੍ਹ ਹਲਕੇ ਦੇ ਪਿੰਡ ਚਹਿਲਾਂਵਾਲਾ ਵਿਖੇ ਇੱਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ। ਨਾਲ ਹੀ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਰਡੀਨੈੱਸ ਦੇ ਪੱਖ ਵਿੱਚ ਹੋ ਕੇ ਹਰਸਮਿਰਤ ਕੌਰ ਬਾਦਲ ਦੀ ਕੇਂਦਰੀ ਵਜੀਰੀ ਬਚਾਉਣ ਲਈ ਪੰਜਾਬ ਅਤੇ ਕਸਿਾਨਾਂ ਨਾਲ ਗਦਾਰੀ ਕੀਤੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਸ ਮੌਕੇ ਬੋਲਦਿਅਾਂ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ  ਨੇ ਕਹਿਾ ਕਿ ਪਟਰੋਲ  ਅਤੇ ਡੀਜ਼ਲ ਦੀਆਂ ਰੋਜ਼ਾਨਾ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਦਰੜ ਕੇ ਰੱਖ ਦਿੱਤਾ ਹੈ। ਸਰਕਾਰ ਨੇ ਕੋਰੋਨਾ ਦੌਰਾਨ ਲੋਕਾਂ ਦੀ ਸਹਾਇਤਾ ਤਾਂ ਕੀ ਕਰਨੀ ਸੀ ਉਲਟਾ ਡੀਜ਼ਲ ਅਤੇ ਪਟਰੋਲ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਂ ਦੀ ਜੇਬ ਤੇ ਡਾਕਾ ਮਾਰਆਿ ਜਾ ਰਹਿਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਬਨਾਂਵਾਲੀ ਨੇ ਆਮ ਆਦਮੀ ਪਾਰਟੀ ਵਿੱਚ  ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਸਭ ਨੂੰ ਬਣਦਾ ਮਾਣ-ਸਤਕਿਾਰ ਦਿੱਤਾ ਜਾਵੇਗਾ, ਨਾਲ ਹੀ ਉਹਨਾਂ ਨੇ ਕਹਿਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਪਿ ਲੋਕਾਂ ਦੇ ਵਿਸ਼ਵਾਸ ਤੇ ਖਰੀ ਉਤਰੇਗੀ। ਇਸ ਮੌਕੇ ਸੁਖਵਿੰਦਰ ਸਿੰਘ ਭੋਲਾ ਮਾਨ ਹਲਕਾ ਇੰਚਾਰਜ ਸਰਦੂਲਗੜ੍ਹ, ਹਰਦੇਵ ਸਿੰਘ  ਉਲਕ, ਕੁਲਵੀਰ ਸਿੰਘ ਉਲਕ, ਹਰਵਿੰਦਰ ਸਿੰਘ  ਸੇਖੋਂ ਬੱਛੂਆਣਾ, ਰਾਮ ਗਨੇਸ਼ ਆਦਿ ਵੀ ਹਾਜ਼ਰ ਸਨ। ਅੱਜ ਪਿੰਡ ਚਹਿਲਾਂਵਾਲੀ ਦੇ 2 ਦਰਜ਼ਨ  ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਵਿੱਚ  ਸ਼ਾਮਿਲ ਹੋਏ ਜੋ ਪਰਵਿਾਰ ਪਾਰਟੀ ਵਿੱਚ  ਸ਼ਾਮਿਲ ਹੋਏ ਉਹਨਾਂ ਵਿੱਚ ਗੁਰਚਰਨ ਸਿੰਘ ਮਿਸਤਰੀ, ਗੁਰਤੇਜ ਸਿੰਘ  ਮਿਸਤਰੀ, ਕਰਨੈਲ ਸਿੰਘ , ਕੁਲਵੀਰ ਸਿੰਘ , ਜਗਸੀਰ ਸਿੰਘ , ਨਰਿਭੈ ਸਿੰਘ , ਗੁਰਦਆਿਲ ਸਿੰਘ  ਫੌਜੀ, ਬਲਦੇਵ ਸਿੰਘ , ਕੈਪਟਨ ਬਲਵੀਰ ਸਿੰਘ , ਕਾਲਾ ਸਿੰਘ  ਸੂਬੇਦਾਰ, ਤਰਸੇਮ ਖਾਲਸਾ, ਸੁਖਵਿੰਦਰ ਸਿੰਘ  ਫੋਟੋਗ੍ਰਾਫਰ, ਮੱਘਰ ਸਿੰਘ  ਫੌਜੀ, ਮਿੱਠੂ ਸਿੰਘ  ਬਾਗ ਵਾਲਾ, ਬੰਤ ਸਿੰਘ  ਡਾਕਟਰ, ਜੱਗਾ ਸਿੰਘ , ਜਗਜੀਤ ਸਿੰਘ , ਭੋਲਾ ਸਿੰਘ , ਅਜੈਬ ਸਿੰਘ, ਕੁਲਦੀਪ ਸ਼ਰਮਾ, ਤਰਸੇਮ ਸ਼ਰਮਾ, ਬਲਵੀਰ ਪ੍ਰਧਾਨ, ਜਗਸੀਰ ਸਿੰਘ, ਹਰਪ੍ਰੀਤ ਸਿੰਘ, ਹਰਭਜਨ ਸਿੰਘ  ਮਿਸਤਰੀ, ਗੁਰਮੇਲ ਸਿੰਘ ਮਿਸਤਰੀ ਆਦਿ ਸ਼ਾਮਿਲ ਹਨ।Attachments area

NO COMMENTS