*ਰਵਨੀਤ ਬਿੱਟੂ ਨੂੰ ਸਿੱਧੇ ਹੋ ਕੇ ਟੱਕਰੇ ਰਾਜਾ ਵੜਿੰਗ…ਬੋਲੇ, ਕੁਝ ਤਾਂ ਅਕਲ ਨੂੰ ਹੱਥ ਮਾਰ!*

0
100

17 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼)ਕਾਂਗਰਸ ਤੋਂ ਭਾਜਪਾ ‘ਚ ਆਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਰਾਜਾ ਵੜਿੰਗ ਨੇ ਖੂਬ ਖਰੀਆਂ-ਖਰੀਆਂ ਸੁਣਾਈਆਂ ਹਨ। ਰਾਜਾ ਵੜਿੰਗ ਭਾਜਪਾ ਦੇ ਇਸ਼ਤਿਹਾਰੀ ਬੋਰਡਾਂ ‘ਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਘ ਨੇ ਅੱਜ ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਉੱਪਰ ਜੰਮ ਕੇ ਭੜਾਸ ਕੱਢੀ ਹੈ। ਕਾਂਗਰਸ ਤੋਂ ਭਾਜਪਾ ‘ਚ ਆਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਰਾਜਾ ਵੜਿੰਗ ਨੇ ਖੂਬ ਖਰੀਆਂ-ਖਰੀਆਂ ਸੁਣਾਈਆਂ ਹਨ। ਰਾਜਾ ਵੜਿੰਗ ਭਾਜਪਾ ਦੇ ਇਸ਼ਤਿਹਾਰੀ ਬੋਰਡਾਂ ‘ਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਵੇਖ ਕੇ ਭੜਕ ਗਏ। ਇਸ ਨੂੰ ਲੈ ਕੇ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ।

ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਸ਼ੇਅਰ ਕੀਤੀ ਹੈ। ਵੜਿੰਗ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਬਿੱਟੂ ਜੀ ਤੁਸੀਂ ਆਪ ਤਾਂ ਬੀਜੇਪੀ ਦੇ ਖੇਮੇ ਵਿੱਚ ਖੜ੍ਹ ਕੇ ਆਪਣੀ ਸੱਤਾ ਦੀ ਭੁੱਖ ਵਾਲੀ  ਸ਼ਖਸੀਅਤ ਨੂੰ ਜੱਗ ਜਾਹਰ ਕਰ ਦਿੱਤਾ ਹੈ ਪਰ ਸ. ਬੇਅੰਤ ਸਿੰਘ ਜੀ ਦੀ ਉਸ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ, ਉਨ੍ਹਾਂ ਨੂੰ ਤਾਂ ਬਦਨਾਮ ਨਾ ਕਰੋ। ਉਨ੍ਹਾਂ ਦੀ ਫੋਟੋ ਨੂੰ ਤੁਸੀਂ ਆਹ ਵੋਟਾਂ ਲਈ ਵਰਤ ਕੇ ਉਨ੍ਹਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ। ਅਕਲ ਨੂੰ ਹੱਥ ਮਾਰੋ। ਰਾਜਾ ਵੜਿੰਗ ਦੇ ਇਸ ਟਵੀਟ ਤੋਂ ਬਾਅਦ ਕਾਂਗਰਸੀ ਵਰਕਰ ਬਿੱਟੂ ਦੀ ਪੋਸਟ ‘ਤੇ ਲਗਾਤਾਰ ਟਿੱਪਣੀਆਂ ਕਰ ਰਹੇ ਹਨ।

ਦੱਸ ਦਈਏ ਕਿ ਰਵਨੀਤ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦਾ ਪੋਤਾ ਹੈ। ਪੰਜਾਬ ਵਿੱਚ ਖਾੜਕੂਵਾਦ ਦੌਰਾਨ ਬੇਅੰਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਕਾਂਗਰਸ ਆਪਣੇ ਲੀਡਰ ਨੂੰ ਸ਼ਹੀਦ ਮੰਨਦੀ ਹੈ। ਇਸ ਲਈ ਬੇਅੰਤ ਸਿੰਘ ਦੀ ਤਸਵੀਰ ਬੀਜੇਪੀ ਦੇ ਪੋਸਟਰ ਉਪਰ ਵੇਖ ਕਾਂਗਰਸੀ ਭੜਕ ਗਏ ਹਨ।

NO COMMENTS