*ਰਈਆ ‘ਚ ਲੁਟੇਰਿਆਂ ਨੇ ਪਸਤੌਲ ਦੀ ਨੋਕ ‘ਤੇ ਲੁੱਟੀ ਜਵੈਲਰ ਦੀ ਦੁਕਾਨ, ਦੋਵੇਂ ਪਾਸਿਓਂ ਤੋਂ ਹੋਈ ਫ਼ਾਇਰਿੰਗ*

0
75

(ਸਾਰਾ ਯਹਾਂ/ਬਿਊਰੋ ਨਿਊਜ਼ )  : ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਵਿਖੇ ਤਿੰਨ ਲੁਟੇਰਿਆਂ ਵੱਲੋਂ ਪਸਤੌਲ ਦੀ ਨੋਕ ‘ਤੇ ਜਵੈਲਰ ਦੀ ਦੁਕਾਨ ‘ਤੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ। ਜਦੋਂ ਦੁਕਾਨ ਮਾਲਕ ਨੇ ਆਪਣੇ ਬਚਾਅ ‘ਚ ਗੋਲੀ ਚਲਾਈ ਤਾਂ ਲੁਟੇਰਿਆਂ ਵੱਲੋਂ ਵੀ ਫਾਇਰੰਗ ਕੀਤੀ ਗਈ ਹੈ। ਦੋ ਮੋਟਰਸਾਈਕਲਾਂ ‘ਤੇ ਆਏ ਤਿੰਨ ਲੁਟੇਰੇਆ ਨੇ ਲੁੱਟ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫ਼ੜਿਆ ਗਿਆ ਇੱਕ ਲੁਟੇਰਾ ਰਈਆ ਨਜ਼ਦੀਕ ਪਿੰਡ ਜੱਲੁਪੁਰ ਖੇੜਾ ਦਾ ਰਹਿਣ ਵਾਲਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੋਵੇਂ ਪਾਸਿਓਂ ਫਾਇਰਿੰਗ ਹੋਣ ‘ਤੇ ਦੁਕਾਨਦਾਰ ਵੀ ਜ਼ਖਮੀ ਹੋ ਗਿਆ ਤੇ ਇੱਕ ਲੁਟੇਰਾ ਵੀ ਜ਼ਖਮੀ ਹੋਇਆ ਹੈ। ਥਾਣਾ ਬਿਆਸ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੀਪਕ ਜਵੈਲਰ ਦੀ ਦੁਕਾਨ ‘ਤੇ ਤਿੰਨ ਲੁਟੇਰੇ ਆਏ ਤੇ ਪਿਸਤੌਲ ਤਾਣ ਦਿਤੀ। ਦੁਕਾਨ ਦੇ ਮਾਲਿਕ ਨੇ ਆਪਣੇ ਲਾਈਸੈਂਸੀ ਪਿਸਤੌਲ ਨਾਲ ਉਨ੍ਹਾਂ ਦਾ ਮੁਕਾਬਲਾ ਕਰਦੇ ਹੋਏ ਲੁਟੇਰਿਆਂ ‘ਤੇ ਫ਼ਾਇਰਿੰਗ ਕੀਤੀ। ਲੁਟੇਰੇ ਸਮਾਨ ਲੈ ਕੇ ਭੱਜ ਗਏ ਹਨ। ਪੁਲਿਸ ਜਾਂਚ ਕਰ ਰਹੀ ਹੈ।

ਦੁਕਾਨ ਦੇ ਮਾਲਕ ਅਮਿਤ ਕੁਮਾਰ ਨੇ ਦੱਸਿਆ ਕਿ ਚਾਰ ਲੁਟੇਰੇ ਆਏ ,ਉਨ੍ਹਾਂ ਦੇ ਮੂੰਹ ਬੰਨੇ ਹੋਏ ਸੀ। ਉਨ੍ਹਾਂ ਕੋਲ ਹਥਿਆਰ ਸੀ। ਦੋ ਪਿਸਤੋਲ ਸੀ ਅਤੇ ਇਕ ਕਿਰਚ ਸੀ। ਉਨ੍ਹਾਂ ਨੇ ਮੈਨੂੰ ਫੜ ਕੇ ਅੰਦਰ ਬੰਦ ਕਰ ਦਿੱਤਾ। ਮੈਂ ਅੰਦਰੋਂ ਆਪਣੇ ਲਾਇਸੰਸੀ ਪਿਸਤੌਲ ਨਾਲ ਉਨ੍ਹਾਂ ‘ਤੇ ਫਾਇਰ ਕੀਤੇ। ਲੁਟੇਰਿਆਂ ਨੇ ਚਾਰ ਫਾਇਰ ਮੇਰੇ ਉਤੇ ਕੀਤੇ ਹਨ ,ਮੈ ਵੀ ਫਾਇਰ ਕੀਤੇ ਹਨ। ਦੁਕਾਨ ਮਾਲਕ ਦੇ ਅਨੁਸਾਰ ਤਿੰਨ ਲੁਟੇਰੇ ਸਨ ,ਉਨ੍ਹਾਂ ਵਿਚੋ 2 ਨੂੰ ਫੜ ਲਿਆ ਹੈ ਅਤੇ ਇਕ ਫਰਾਰ ਹੋ ਗਿਆ ਹੈ।

NO COMMENTS