*ਯੋਗ ਤੇ ਲੋੜਬੰਦ ਪਰਿਵਾਰਾ ਦੇ ਕੱਟੇ ਕਾਰਡਾ ਨੂੰ ਤੁਰੰਤ ਬਹਾਲ ਕੀਤਾ ਜਾਵੇ :- ਚੋਹਾਨ*

0
38

ਮਾਨਸਾ (ਸਾਰਾ ਯਹਾਂ/  ਜੋਨੀ ਜਿੰਦਲ) ਬਦਲਾਅ ਦੀ ਆਸ ਨਾਲ ਬਣੀ ਆਮ ਪਾਰਟੀ ਦੀ ਸਰਕਾਰ ਦੇ ਨਿੱਤ ਵਿਰੋਧੀ ਫੈਸ਼ਲਿਆ ਕਾਰਨ ਹਰ
ਵਰਗ ਨਿਰਾਸ਼ ਵਿਖਾਈ ਦੇ ਰਿਹਾ ਹੈ ਅਤੇ ਸਰਕਾਰ ਪੀੜਤ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਸੂਬਾ ਸਰਕਾਰ ਆਮ ਲੋਕਾਂ ਨੂੰ ਤੰਗ ਪ੍ਰੇਸਾਨ ਕਰ
ਰਹੀ ਹੈ।ਸਰਕਾਰ ਦੇ ਹੁਕਮਾ ਅਧਾਰਿਤ ਕੌਮੀ ਅਨਾਜ ਕਾਨੂੰਨ ਤਹਿਤ ਲਾਭਪਾਤਰੀਆਂ ਦੇ ਕਾਰਡਾ ਦੀ ਜੋ ਪੜਤਾਲ ਕਰਵਾਈ ਗਈ ਹੈ ਉਹ
ਨਿਰੋਲ ਯੋਗ ਤੇ ਲੋੜਬੰਦ ਪਰਿਵਾਰਾ ਤੇ ਕੁਹਾੜਾ ਚਲਾਇਆ ਹੈ।ਉਕਤ ਸਬਦਾ ਦਾ ਪ੍ਰਗਟਾਵਾ ਸੀ ਪੀ ਆਈ ਜਿਲ੍ਹਾ ਸਕੱਤਰ ਕ੍ਰਿਸ਼ਨ ਚੋਹਾਨ ਨੇ
ਕੱਟੇਕਾਰਡਾ ਨੂੰ ਬਹਾਲ ਕਰਾਉਣ ਲਈ ਜਿਲ੍ਹਾ ਫੂਡ ਸਪਲਾਈ ਅਫਸਰ ਮੁਨੀਸ ਜੀ ਨੂੰ ਮੰਗ ਪੱਤਰ ਸੋਪਦਿਆ ਸਾਥੀਆ ਨੂੰ ਸੰਬੋਧਨ ਕਰਦਿਆ
ਕੀਤਾ।ਉਹਨਾ ਦਾਵਾ ਕੀਤਾ ਕਿ ਲੋੜਬੰਦ ਤੇ ਯੋਗ ਪਰਿਵਾਰਾ ਦੀ ਗਲਤ ਪੜਤਾਲ ਕਰਕੇ ਨਜਰ ਅੰਦਾਜ ਕੀਤਾ ਤੇ ਲਾਭ ਦੇਣ ਤੋ ਵਾਝੇ ਕੀਤਾ
ਗਿਆ ਹੈ।
ਸੀ ਪੀ ਆਈ ਸਬ ਡਵੀਜਨ ਦੇ ਸਕੱਤਰ ਰੂਪ ਢਿੱਲੋ,ਸਹਿਰੀ ਸਕੱਤਰ ਰਤਨ ਭੋਲਾ,ਮਜ਼ਦੂਰ ਆਗੂਆਂ ਸੁਖਦੇਵ ਪੰਧੇਰ,ਸੁਖਦੇਵ ਮਾਨਸਾਤੇ
ਕਾਕਾ ਸਿੰਘ ਦੀ ਅਗਵਾਈ ਵਾਲੇ ਵਫਦ ਨੇ ਮੰਗ ਕੀਤੀ ਕਿ ਕੱਟੇ ਕਾਰਡਾ ਨੂੰ ਤੁਰੰਤ ਬਹਾਲ ਕਰਕੇ ਅਨਾਜ ਮੁਹੱਈਆ ਕੀਤਾ ਜਾਵੇ।ਇਸ ਸਮੇਂ
ਕਾਮਰੇਡ ਕਪੂਰ ਸਿੰਘ ਕੋਟਲੱਲੂ,ਦਰਸ਼ਨ ਮਾਨਸਾਹੀਆ ਤੇ ਹਰਪ੍ਰੀਤ ਮਾਨਸਾ ਨੇ ਪੀੜਤਾ ਨੂੰ ਇਨਸਾਫ ਦੇਣ ਦੀ ਮੰਗ ਕਰਦਿਆ ਕਿਹਾ ਕਿ ਜੇਕਰ
ਇਹਨਾ ਨੂੰ ਨਿਆ ਨਾ ਦਿੱਤਾ ਗਿਆ ਤਾਂ ਸੀ ਪੀ ਆਈ ਤੇ ਅਵਾਮੀ ਜਥੇਬੰਦੀਆ ਦੇ ਸਹਿਯੋਗ ਨਾਲ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।ਵਫਦ ਦਾ
ਜਿਲ੍ਹਾ ਫੂਡ ਸਪਲਾਈ ਅਫਸ਼ਰ ਨੇ ਮੰਗ ਪੱਤਰ ਲਿਆ ਤੇ ਮਸ਼ਲਾ ਹੱਲ ਕਰਨ ਦਾ ਭਰੋਸਾ ਦਿੱਤਾ।

NO COMMENTS