*ਯੋਗ ਕਰਨ ਨਾਲ ਇਨਸਾਨ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿੰਦੈ…ਡਾਕਟਰ ਵਿਜੇ ਸਿੰਗਲਾ।*

0
183

(ਸਾਰਾ ਯਹਾਂ/ਮੁੱਖ ਸੰਪਾਦਕ ):

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ ਦੀ ਅਗਵਾਈ ਹੇਠ ਮਾਨਸਾ ਤੋਂ ਭੀਖੀ ਅਤੇ ਵਾਪਸ ਮਾਨਸਾ ਤੱਕ 44 ਕਿਲੋਮੀਟਰ ਸਾਇਕਲਿੰਗ ਕਰਦਿਆਂ ਭੀਖੀ ਵਿਖੇ ਆਰ.ਸੀ.ਐਂਡ ਵੈਲਫੇਅਰ ਕਲੱਬ ਭੀਖੀ ਵਲੋਂ ਲਗਾਏ ਜਾ ਰਹੇ ਯੋਗ ਸ਼ਿਵਰ ਚ ਯੋਗ ਸਾਧਨਾ ਕੀਤੀ।ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਵੀਹ ਤੋਂ ਤੀਹ ਕਿਲੋਮੀਟਰ ਸਾਇਕਲਿੰਗ ਕਰਦੇ ਹਨ ਅੱਜ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੋ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਵੀ ਹਨ ਨਾਲ ਅੱਜ ਇਹ ਚੁਤਾਲੀ ਕਿਲੋਮੀਟਰ ਲੰਬੀ ਰਾਈਡ ਲਗਾਈ ਹੈ ਅਤੇ ਯੋਗ ਸ਼ਿਵਰ ਚ ਜਾ ਕੇ ਯੋਗ ਕਰਦਿਆਂ ਯੋਗ ਸਾਧਕਾਂ ਨੂੰ ਯੋਗ ਦੇ ਨਾਲ ਰੋਜ਼ਾਨਾ ਦੇ ਕੰਮਾਂ ਲਈ ਸਾਇਕਲਿੰਗ ਲਈ ਪੇ੍ਰਿਤ ਕੀਤਾ ਹੈ।

ਇਸ ਮੌਕੇ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਆਰ.ਸੀ.ਕਲੱਬ ਵਲੋਂ ਯੋਗ ਕਲਾਸ ਦਾ ਚਲਾਇਆ ਜਾਣਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਕਿਉਂਕਿ ਯੋਗ ਨਾਲ ਕਾਫੀ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਅਤੇ ਸ਼ਰੀਰ ਤੰਦਰੁਸਤ ਰਹਿੰਦਾ ਹੈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੀ.ਐਮ.ਦੀ ਯੋਗਸ਼ਾਲਾ ਮੁਹਿੰਮ ਤਹਿਤ ਵੀ ਯੋਗ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਤੇ ਯੋਗ ਟੀਚਰਾਂ ਦੀ ਭਰਤੀ ਕੀਤੀ ਗਈ ਹੈ ਸਰਕਾਰ ਦਾ ਮਕਸਦ ਲੋਕਾਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਬਣਾਉਣ ਦਾ ਹੈ ਇਸ ਲਈ ਪੰਜਾਬ ਸਰਕਾਰ ਯੋਗ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਯਤਨਸ਼ੀਲ ਹੈ ਤਾਂ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਤੋਂ ਮੁਕਤ ਰਹਿ ਸਕੇ। ਨਰਿੰਦਰ ਜਿੰਦਲ ਅਤੇ ਅਸ਼ੋਕ ਜੈਨ ਵਲੋਂ ਡਾਕਟਰ ਵਿਜੇ ਸਿੰਗਲਾ ਅਤੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਦਾ ਸ਼ਿਵਰ ਵਿੱਚ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਪ੍ਰਵੀਨ ਟੋਨੀ,ਕਿ੍ਸ਼ਨ ਮਿੱਤਲ, ਜਗਤ ਰਾਮ, ਸੰਜੀਵ ਕੁਮਾਰ, ਰਾਧੇ ਸ਼ਿਆਮ, ਸੁਰਿੰਦਰ ਬਾਂਸਲ, ਸੱਤਪਾਲ, ਅਮਿਤ, ਰਮਨ ਗੁਪਤਾ,ਜੈਪਾਲ ਬਾਲੀ, ਰਕੇਸ਼ ਬੋਬੀ ਸਮੇਤ ਮੈਂਬਰ ਹਾਜ਼ਰ ਸਨ।

NO COMMENTS