ਯੂ ਟੀਊਬ ਚੈਨਲ ਰਾਹੀਂ ਸਿੱਖਿਆ ਦੇਣ ਵਾਲਾ ਸਕੂਲ ਸਰਕਾਰੀ ਸਕੂਲ ਕੋ ਐਜੂਕੇਸ਼ਨ ਬੁਢਲਾਡਾ

0
17

ਬੁਢਲਾਡਾ 15, ਜੁਲਾਈ( (ਸਾਰਾ ਯਹਾ/ ਅਮਨ ਮਹਿਤਾ): ਪੰਜਾਬ ਦਾ ਪਹਿਲਾ ਸਕੂਲ ਬਣਿਆ ਸਰਕਾਰੀ ਕੋ ਐਜੂਕੇਸ਼ਨ ਸਿੱਖਿਆ ਬੁਢਲਾਡਾ ਮਾਨਸਾ ਆਨਲਾਈਨ ਯੂ ਟਿਊਬ ਚੈਨਲ ਨਾਲ ਸਿਿਖਆ ਦੇਣ ਵਾਲਾ ਸਕੂਲ ਹੈ। ਸਕੂਲ ਅਧਿਆਪਕ ਵਿਨੀਤ ਕੁਮਾਰ ਨੇ ਦੱਸਿਆ ਕਿ ਜਿੱਥੇ ਪੂਰਾ ਵਿਸ਼ਵ ਕਰੋਨਾ ਦੀ ਬੀਮਾਰੀ ਤੋਂ ਕਰੋਨਾ ਦੀ ਬੀਮਾਰੀ ਤੋਂ ਪੀੜਤ ਹੈ, ਅਰਥ ਵਿਵਸਥਾ ਠੀਕ ਨਹੀਂ ਚੱਲ ਰਹੀ ਉੱਥੇ ਸਕੂਲ ਦੇ ਬੱਚੇ ਘਰ ਬੈਠ ਕੇ ਪੜ੍ਹਾਈ ਬਹੁਤ ਸੌਖੇ ਤਰੀਕੇ ਨਾਲ ਆਪਣੇ ਹੀ ਅਧਿਆਪਕਾਂ ਤੋਂ ਸਕੂਲ ਵਾਂਗ ਘਰ ਵਿੱਚ ਬੈਠ ਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਸਿੰਘ ਕੰਪਿਊਟਰ ਅਧਿਆਪਕ ਦੇ ਉੱਦਮ ਸਦਕਾ ਸਕੂਲ ਦਾ ਯੂਟਿਊਬ ਚੈਨਲ ਬਣਾ ਲਿਆ ਗਿਆ ਹੈ। ਇਹ ਚੈਨਲ ਆਪਣੇ ਸਕੂਲ ਦੇ ਬੱਚਿਆਂ ਨੂੰ ਘਰ ਬੈਠੇ ਹੋਏ ਹੀ ਜਮਾਤ ਵਾਗ ਪੜ੍ਹਾਈ ਕਰਵਾਏਗਾ। ਸਕੂਲ ਦੇ ਅਧਿਆਪਕ ਵਨੀਤ ਕੁਮਾਰ ਨੇ ਵੀਡੀਓ ਬਣਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਅਧਿਆਪਕ ਆਪਣੀ ਵੀਡੀਓ ਬਣਾ ਕੇ ਸਕੂਲ ਦੇ ਚੈਨਲ ਤੇ ਅਪਲੋਡ ਕਰਨਗੇ ।ਸਿਲੇਬਸ ਮੁਤਾਬਕ ਹਫਤਾਵਾਰੀ ਸਕੂਲ ਦੇ ਟਾਈਮ ਟੇਬਲ  ਅਨੁਸਾਰ ਇਹ ਚੈਨਲ ਉੱਪਰ ਵੀਡੀਓ ਅਪਲੋਡ ਕਰਨਗੇ ਇਸ ਨਾਲ ਬੱਚੇ ਆਪਣੇ ਹੀ ਅਧਿਆਪਕਾਂ ਤੋਂ  ਸਿੱਖਿਆ ਲੈਣਗੇ। ਪ੍ਰਿੰਸੀਪਲ ਵਿਜੈ ਕੁਮਾਰ ਨੇ ਇਸ ਚੈਨਲ ਲਈ ਸਕੂਲ ਸਿੱਖਿਆ ਸਕੱਤਰ ਨੂੰ ਵਧਾਈ ਦਿੱਤੀ ਅਤੇ ਇਹ ਵੀ ਦੱਸਿਆ ਕਿ ਸਾਡੇ ਸਕੂਲ ਦੇ ਅਧਿਆਪਕ ਵਨੀਤ ਕੁਮਾਰ 2016 ਤੋਂ ਆਰ ੳ ਟੀ ਉੱਪਰ ਲਾਈਵ ਲੈਕਚਰ ਸਾਰੇ ਪੰਜਾਬ ਦੇ ਬੱਚੇ ਸੁਣ ਰਹੇ ਹਨ ।ਹੁਣ ਇਹ ਲਗਾਤਾਰ ਲੋਕ ਡਾਊਨ  ਵਿੱਚ ਬੱਚਿਆਂ ਨੂੰ ਰੇਡੀਓ ਉੱਪਰ ਯੂਟਿਊਬ ਉਪਰ ਵਟਸਐੱਪ ਉੱਪਰ ਟੀਵੀ ਚੈਨਲਾਂ ਰਾਹੀਂ ਵਿੱਦਿਆ ਵੰਡ ਰਹੇ ਹਨ। ਉੱਥੇ ਹੀ ਬੜੀਜ ਗਰੁੱਪ ਬਣਾ ਕੇ ਟ੍ਰੇਨਿੰਗਾ ਦਿੱਤੀਆਂ ਜਾ ਰਹੀਆਂ ਹਨ ਅਤੇ ਵਨੀਤ ਕੁਮਾਰ ਵੱਲੋਂ ਕੈਰੀਅਰ ਗਾਈਡੈਂਸ ਕੌਸਲੰਿਗ ਜੂਮ ਐਪ ਰਾਹੀਂ  ਕੈਰੀਅਰ ਸਿਿਖਆ ਦੇ ਰਹੇ ਹਨ। ਨਸ਼ਿਆਂ ਵਰਗੇ ਭੈੜੇ ਜਾਲ ਵਿੱਚੋ ਕੱਢਣ ਲਈ ਪੰਜਾਬ ਦੇ ਬਚਿਆਂ ਨੂੰ ਸਪੈਸ਼ਲ ਟਾਸਕ ਫੋਰਸ ਵੱਲੋਂ ਮਾਸਟਰ ਟਰੇਨਰ ਨਿਯੁਕਤ ਕੀਤਾ ਗਿਆ ਹੈ। ਉਹ ਲਗਾਤਾਰ ਨਸ਼ਿਆਂ ਸਬੰਧੀ ਟਰੇਨਿੰਗ ਦੇ ਰਹੇ ਹਨ। ਵਿਜੈ ਕੁਮਾਰ ਨੇ ਦੱਸਿਆ ਕਿ ਇਸ ਸਾਲ ਪ੍ਰਾਈਵੇਟ ਸਕੂਲਾਂ ਵਿੱਚੋਂ ਬੱਚੇ ਹੱਟ ਕੇ ਚਾਲੀ ਪ੍ਰਤੀਸ਼ਤ ਵੱਖਰੇ ਵੱਖਰੇ  ਸਕੂਲ ਵਿੱਚੋ ਦਾਖਲ ਹੋਏ ਹਨ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵੀ ਇਸ ਸਕੂਲ ਨੂੰ ਪ੍ਰਸ਼ੰਸਾ ਪੱਤਰ  ਦਿਤਾ  ਗਿਆ ਹੈ ਉੱਥੇ ਜ਼ਿਲ੍ਹਾ ਸਿੱਖਿਆ ਅਫ਼ਸਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਵੀ ਸਕੂਲ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਹਨ।

NO COMMENTS