*ਯੂਪੀਐਸ ਦੀ ਵਿਰੋਧਤਾ ਲਈ ਨੈਸ਼ਨਲ ਲੈਵਲ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਨੈਸ਼ਨਲ ਪੈਨਸ਼ਨ ਸਕੀਮ ਵੱਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ: ਧਰਮਿੰਦਰ ਸਿੰਘ ਹੀਰੇਵਾਲਾ/ਪ੍ਰਭਜੋਤ ਸਿੰਘ ਸਾਹਨੀ*

0
37

ਮਾਨਸਾ 28 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)

ਸੀ ਪੀ ਐਫ਼ ਕਰਮਚਾਰੀ ਯੂਨੀਅਨ ਪੰਜਾਬ ਅਤੇ ਨੈਸ਼ਨਲ ਮੂਵਮੇਂਟ ਫਾਰ ਓਲ੍ਡ ਪੈਨਸ਼ਨ ਸਕੀਮ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਅੱਜ ਮਿਤੀ 28 ਜਨਵਰੀ 2025 ਨੂੰ ਸੀਪੀਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਵੱਖ ਵੱਖ ਵਿਭਾਗਾਂ ਵੱਲੋਂ ਯੂਪੀਐਸ ਗਜਟ ਦੀਆਂ ਕਾਪੀਆਂ ਸਾੜੀਆਂ ਗਈਆਂ 

 ਕੇਂਦਰ ਦੀ ਸਰਕਾਰ ਨੂੰ ਅਤੇ ਖਾਸ ਤੌਰ ਤੇ ਪੰਜਾਬ ਸਰਕਾਰ ਜੋ UPS ਲਾਗੂ ਕਰਨ ਬਾਰੇ ਸੋਚ ਰਹੀ ਹੈ ਉਸ ਨੂੰ ਦੱਸਿਆ ਜਾ ਸਕੇ ਕਿ ਦੇਸ਼ ਦੇ ਸਮੁੱਚੇ ਮੁਲਾਜ਼ਮਾਂ ਸਮੇਤ ਪੰਜਾਬ ਦਾ ਮੁਲਾਜ਼ਮ ਵੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਚਾਹੁੰਦਾ ਹੈ। ਇਸ ਮੌਕੇ ਧਰਮਿੰਦਰ ਸਿੰਘ ਹੀਰੇਵਾਲਾ/ਪ੍ਰਭਜੋਤ ਸਿੰਘ/ਪਰਦੀਪ ਨੇ ਭਵਿੱਖ  ਵਿੱਚ ਯੂਪੀਐਸ ਵਿੱਚ ਮੁਲਾਜ਼ਮਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ।

ਇਸ ਮੌਕੇ ਲਕਸ਼ਵੀਰ ਸਿੰਘ, ਰਾਜੇਸ਼ ਬੁਢਲਾਡਾ, ਭੁਪਿੰਦਰ ਸਿੰਘ, ਜਸ਼ਦੀਸ਼ ਸਿੰਘ,  ਰਵਿੰਦਰ ਸਿੰਘ, ਅਮਨਦੀਪ ਸਿੰਘ, ਗੁਰਲਾਲ ਸਿੰਘ, ਰਣਜੀਤ ਸਿੰਘ ਆਦਿ ਮੌਜੂਦ ਸਨ

NO COMMENTS