*ਯੂਨੀਵਰਸਿਟੀ ਵੱਲੋਂ ਕੰਪਿਊਟਰ ਕੋਰਸ ਦੇ ਐਲਾਨੇ ਨਤੀਜੇ ਸ਼ਾਨਦਾਰ*

0
57

ਬੁਢਲਾਡਾ 11 ਅਪ੍ਰੈਲ(ਸਾਰਾ ਯਹਾਂ/ਮਹਿਤਾ ਅਮਨ)ਸਥਾਨਕ ਗੁਰਦਾਸੀਦੇਵੀ ਕਾਲਜ਼ ਦੇ ਕੋਰਸ ਪੀ ਜੀ ਡੀ ਸੀ ਏ ਪਹਿਲੇ ਸਮੈਸਟਰ ਵਿੱਚ ਪੜ੍ਹ ਰਹੇ ਸਾਰੇ ਹੀ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਕਾਲਜ਼ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਵਿੱਚ ਹਰਜੀਤ ਕੌਰ ਨੇ ਐਸ ਜੀ ਪੀ ਏ 7.83 ਪ੍ਰਾਪਤ ਕਰਕੇ ਪਹਿਲਾ ਸਥਾਨ, ਗੁਰਲਾਲ ਸਿੰਘ ਅਤੇ ਸਿਮਰਨਦੀਪ ਕੌਰ ਨੇ ਐਸ ਜੀ ਪੀ ਏ 7.63 ਪ੍ਰਾਪਤ ਕਰਕੇ ਦੂਸਰਾ ਅਤੇ ਰਵੀ ਸਿੰਘ ਨੇ ਐਸ ਜੀ ਪੀ ਏ 7.58 ਹਾਸਿਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਵੱਲੋਂ ਦੱਸਿਆ ਗਿਆ ਕੀ ਪੀ ਜੀ ਡੀ ਸੀ ਏ ਪੋਸਟ ਗਰੈਜੂਏਸ਼ਨ ਡਿਪਲੋਮਾ ਹੈ ਅਤੇ ਹਰ ਉਹ ਵਿਦਿਆਰਥੀ ਜਿਸ ਨੇ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਲਈ ਹੈ ਉਸ ਨੂੰ ਇਹ ਡਿਪਲੋਮਾ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਡਿਪਲੋਮੇ ਦੌਰਾਨ ਜਿਥੇ ਵਿਦਿਆਰਥੀਆਂ ਨੂੰ ਵੈੱਬ ਡਿਜਾਇਨਿੰਗ, ਕੰਪਿਊਟਰ ਪ੍ਰੋਗਰਾਮ, ਸੌਫਟਵੇਅਰ ਡਿਵੈਲਪਰ, ਟੈਸਟਰ ਅਤੇ ਹੋਰ ਬਹੁਤ ਸਾਰੇ ਕੰਪਿਊਟਰ ਟੈਕਨੋਲਜੀ ਨਾਲ ਸਬੰਧਤ ਸਿਖਲਾਈ ਦਿੱਤੀ ਜਾਂਦੀ ਹੈ ਉਥੇ ਇਹ ਡਿਪਲੋਮਾ ਆਪਣੇ ਆਪ ਵਿੱਚ ਇੱਕ ਸਾਲ ਦਾ ਕੋਰਸ ਵੀ ਹੈ। ਭਵਿੱਖ ਵਿੱਚ ਜਦੋਂ ਕੋਈ ਵੀ ਵਿਦਿਆਰਥੀ ਨੌਕਰੀਆਂ ਦੇ ਲਈ ਅਪਲਾਈ ਕਰਦਾ ਹੈ ਉਸ ਦੌਰਾਨ ਵਿਦਿਆਰਥੀ ਨੂੰ ਗ੍ਰੈਜੂਏਸ਼ਨ ਦੇ ਨਾਲ ਨਾਲ ਇਕ ਸਾਲ ਦੇ ਕੰਪਿਊਟਰ ਕੋਰਸ ਜਾਂ ਡਿਪਲੋਮੇ ਦੀ ਜਰੂਰਤ ਹੁੰਦੀ ਹੈ ਇਸ ਲਈ ਇਹ ਡਿਪਲੋਮਾ ਹਰ ਪੱਖੋਂ ਹਰ ਵਿਦਿਆਰਥੀ ਲਈ ਸਹਾਈ ਹੈ। ਇਹ ਡਿਪਲੋਮਾ ਕਰਨ ਤੋਂ ਬਾਅਦ ਵਿਦਿਆਰਥੀ ਐਮ ਐਸ ਸੀ (ਆਈ ਟੀ) ਦੇ ਦੂਸਰੇ ਸਾਲ ਵਿੱਚ ਵੀ ਦਾਖਲਾ ਲੈ ਸਕਦਾ ਹੈ। ਕਾਲਜ ਦੇ ਪ੍ਰਿੰਸੀਪਲ ਮੈਡਮ ਰੇਖਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਲਈ ਕੰਪਿਊਟਰ ਅਤੇ ਟੈਕਨੀਕਲ ਐਜੁਕੇਸ਼ਨ ਬਹੁਤ ਜਰੂਰੀ ਹੋ ਚੁੱਕੀ ਹੈ ਅਤੇ ਗੁਰਦਾਸੀਦੇਵੀ ਕਾਲਜ ਹਮੇਸ਼ਾ ਪੜ੍ਹਾਈ ਦੇ ਨਾਲ ਨਾਲ ਟੈਕਨੀਕਲ ਸੈਮੀਨਾਰ ਵੀ ਕਰਵਾ ਰਿਹਾ ਹੈ ਜਿਸ ਨਾਲ ਬੱਚਿਆਂ ਨੂੰ ਇਸ ਬਾਰੇ ਬਹੁਤ ਡੂੰਘਾਈ ਬਾਰੇ ਪਤਾ ਲੱਗ ਸਕੇ। ਅੱਜ ਦਾ ਸਮਾਂ ਇੰਨਫਰਮੇਸ਼ਨ ਐਡ ਟੈਕਨੌਲੋਜੀ ਦਾ ਯੁੱਗ ਹੈ ਅਤੇ ਵਿਦਿਆਰਥੀਆਂ ਦੇ ਲਈ ਕੰਪਿਊਟਰ ਅਤੇ ਟੈਕਨੀਕਲ ਐਜੁਕੇਸ਼ਨ ਬਹੁਤ ਜਰੂਰੀ ਹੋ ਚੁੱਕੀ ਹੈ। ਇਸ ਮੌਕੇ ਕਾਲਜ਼ ਦੀ ਸਮੂਹ ਮੈਨੇਜ਼ਮੈਂਟ ਅਤੇ ਸਟਾਫ ਮੈਂਬਰ ਮੌਜੂਦ ਸਨ।

NO COMMENTS