ਯੂਥ ਕਲੱਬਾਂ ਨੂੰ ਅਪਡੈਟ ਅਤੇ ਉਹਨਾਂ ਦੀ ਕਾਰਜ ਯੋਜਨਾ ਬਣਾਉਣ ਹਿੱਤ ਵਿਸ਼ੇਸ ਮੁਹਿੰਮ.. ਸਰਬਜੀਤ-ਸੰਦੀਪ ਘੰਡ

0
9

ਮਾਨਸਾ21 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ)ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਯੂਥ ਕਲੱਬਾਂ ਨੂੰ ਅਪਡੈਟ ਕਰਨ ਅਤੇ ਉਹਨਾਂ ਦੀ ਸਲਾਨਾ ਕਾਰਜ ਯੋਜਨਾ ਬਣਾਉਣ ਹਿੱਤ ਯੁਵਾ ਕਲੱਬ ਵਿਕਾਸ ਬੈਨਰ ਹੇਠ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਹਰ ਪਿੰਡ ਵਿੱਚ ਨਿੱਜੀ ਤੋਰ ਤੇ ਜਾ ਕੇ ਕਲੱਬਾਂ ਨੂੰ ਅਪਡੈਟ ਕਰਨਗੇ ਅਤੇ ਉਹਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੁਕ ਵੀ ਕਰਨਗੇ।ਇਸ ਬਾਰੇ ਜਾਣਕਾਰੀ ਦਿੰਦਿਆ ਜਿਲ੍ਹਾ ਯੂਥ ਕੋਆਰਡਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਇਸ ਸਾਲ ਹਰ ਕਲੱਬ ਦੀ ਸਲਾਨਾ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਮੁੱਖ ਤੋਰ ਤੇ ਪੰਜ ਵਿਸ਼ਿਆਂ ਆਤਮ ਨਿਰਭਰ,ਕੋਰਨਾ,ਫਿੱਟ ਇੰਡੀਆ,ਸਵੱਛਤਾ ਅਤੇ ਪਾਣੀ ਦੀ ਸਾਭ ਸੰਭਾਲ  ਨੂੰ ਕੇਦਿਰਤ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਸ ਵਿੱਚ ਆਤਮ ਨਿਰਭਰ ਭਾਰਤ ਵਿੱਚ ਲੋਨ ਅਤੇ ਸਵੈ ਰੋਜਗਾਰ ਦੇ ਧੰਧਿਆਂ ਲਈ ਪਹਿਚਾਣ ਕੀਤੀ ਜਾਵੇਗੀ ਤਾਂ ਜੋ ਨੋਜਵਾਨਾਂ ਨੂੰ ਆਰਿਥਕ ਤੋਰ ਤੇ ਲਾਭ ਹੋ ਸਕੇ ।ਇਸ ਤੋ ਇਲਾਵਾ ਫਿੱਟ ਇੰਡੀਆ ਮੁਹਿੰਮ ਵਿੱਚ ਕਲੱਬਾਂ ਨੂੰ ਰਜਿਸਟਰਡ ਕੀਤਾ ਗਿਆ ਹੈ ਅਤੇ ਸਰੀਰਕ ਤੰਦਰੁਸਤੀ ਲਈ ਵੱਖ ਵੱਖ ਤਰਾਂ ਦੀਆਂ ਗਤੀਵਿਧੀਆਂ ਤੋ ਇਲਾਵਾ ਬਲਾਕ ਅਤੇ ਜਿਲ੍ਹਾ ਪੱਧਰ ਦੇ ਖੇਡ ਮੇਲੇ ਵੀ ਕਰਵਾਏ ਜਾਣਗੇ।ਉਹਨਾਂ ਕਿਹਾ ਕਿ ਲੜਕੀਆਂ ਨੂੰ ਕਿੱਤ ਮੁੱਖੀ ਟਰੇਨਿੰਗ ਦੇਨ ਲਈ ਸਿਲਾਈ ਕਢਾਈ ਦੇ ਸੈਟਰ ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਦਿਨ ਵੀ ਆਯੋਜਿਤ ਕੀਤੇ ਜਾਣਗੇ।
ਇਸ ਸਬੰਧੀ ਅੱਜ ਨਹਿਰੂ ਯੁਵਾ ਕੇਂਦਰ ਮਾਨਸਾ ਵਿੱਚ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਨੋਜਵਾਨਾਂ ਦੀ ਮੀਟਿੰਗ ਵੀ ਕੀਤੀ ਗਈ ।ਸ਼੍ਰੀ ਸੰਦੀਪ ਘੰਡ ਨੇ ਭਾਗ ਲੈਣ ਵਾਲੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪ ਵੀ ਪਿੰਡਾਂ ਵਿੱਚ ਜਾਣ ਸਮੇ ਕੋਰੋਨਾ ਪ੍ਰਤੀ ਸਾਵਧਾਨੀਆਂ ਦਾ ਧਿਆਂਨ ਰੱਖਣ ਅਤੇ ਲੋਕਾਂ ਨੂੰ ਵੀ ਕੋਰਨਾ ਪ੍ਰਤੀ ਸਾਵਧਾਨੀਆਂ ਵਰਤਣ ਲਈ ਪ੍ਰਰੇਤਿ ਕਰਨ।
ਇਸ ਮੁਹਿੰਮ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਜਿਸ ਲਈ ਮਾਨਸਾ ਬਲਾਕ ਲਈ ਸੁਖਵਿੰਦਰ ਸਿੰਘ ਚਕੇਰੀਆ ਗੁਰਵਿੰਦਰ ਸਿੰਘ ਮਾਨਸਾ,ਝੁਨੀਰ ਲਈ ਮਨਦੀਪ ਕੌਰ ਅਤੇ ਸੰਦੀਪ ਸਿੰਘ ਘੁਰਕੱਣੀ,ਸਰਦੂਲਗੜ ਲਈ ਸ਼ੀਤਲ ਕੌਰ ਅਤੇ ਮਨੋਜ ਕੁਮਾਰ,ਭੀਖੀ ਲਈ ਲਵਪ੍ਰੀਤ ਕੌਰ ਬੁਰਜ ਝੱਬਰ ਜਸਪਾਲ ਸਿੰਘ ਅਕਲੀਆ ਅਤੇ ਬੁਢਲਾਡਾ ਬਲਾਕ ਲਈ ਖੁਸ਼ਵਿੰਦਰ ਸਿੰਘ,ਰਮਨਦੀਪ ਕੌਰ ਅਤੇ ਅਰਸ਼ਦੀਪ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਦੀ ਜਿੰਮੇਵਾਰੀ ਦਿੱਤੀ ਗਈ।ਉਹਨਾਂ ਭਰੋਸਾ ਦਿਵਾਇਆ ਕਿ ਉਹ ਪੂਰੀ ਮਿਹਨਤ ਨਾਲ ਇਸ ਮੁਹਿੰਮ ਨੂੰ ਚਲਾਉਣਗੇ ਅਤੇ ਕਲੱਬਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਵੀ ਕਰਨਗੇ।  

NO COMMENTS