ਯੂਥ ਅਕਾਲੀ ਦਲ ਦਾ ਪ੍ਰਧਾਨ ਬੁਢਲਾਡਾ ਵਾਰਡ ਨੰਬਰ 2 ਤੋਂ ਆਜਾਦ ਲੜੇਗਾ ਚੋਣ

0
182

ਬੁਢਲਾਡਾ 31, ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਸ੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਸਹਿਰੀ 2 ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਨੇ ਐਲਾਨ ਕੀਤਾ ਕਿ ਵਾਰਡ ਨੰਬਰ 2 ਦੇ ਵੋਟਰਾਂ ਦੀ ਮੰਗ ਤੇ ਆਜਾਦ ਉਮੀਦਵਾਰ ਵਜੋ ਕੋਸਲ ਚੋਣ ਲੜਨਗੇ। ਉਨ੍ਹਾਂ ਦੱਸਿਆ ਕਿ ਉਹਨਾਂ ਦੇ ਚਾਚਾ ਸਵ. ਮਹਿੰਦਰ ਸਿੰਘ ਸਰਪੰਚ ਅਤੇ ਪਿਤਾ ਸਵ. ਗੁਰਬਚਨ ਸਿੰਘ ਵੱਲੋ ਸਮਾਜ ਕਾਰਜਾਂ ਵਿੱਚ ਵੱਡੀ ਪੱਧਰ ਤੇ ਕੀਤੀ ਗਈ ਸੇਵਾ ਦੇ ਮੱਦੇਨਜਰ ਰੱਖਦਿਆਂ ਵਾਰਡ ਦੇ ਸਮੂਹ ਲੋਕਾਂ ਨੇ ਵਾਰਡ ਦੀ ਤਰੱਕੀ ਅਤੇ ਖੁਸਹਾਲੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਦਿਆਂ ਆਜਾਦ ਤੌਰ ਤੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਜਿਸ ਤੇ ਮੈਂ ਵਾਰਡ ਦੇ ਲੋਕਾਂ ਦੀ ਬੇਨਤੀ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਸਿਆਸੀ ਪਾਰਟੀ ਤੋਂ ਉੱਪਰ ਉੱਠ ਕੇ ਆਜਾਦ ਤੋਰ ਤੇ ਲੋਕਾਂ ਦੀ ਸੇਵਾ ਕਰਨ ਲਈ ਚੋਣ ਲੜ੍ਹ ਰਿਹਾ ਹਾਂ। ਇਸ ਮੌਕੇ ਤੇ ਅਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਚੰਦ ਸਿੰਘ, ਜਸਪਾਲ ਸਿੰਘ ਬੱਤਰਾ, ਕਰਮਜੀਤ ਕੋਰ, ਸਰਨਜੀਤ ਕੋਰ, ਬੇਅੰਤ ਕੋਰ ਆਦਿ ਵਾਰਡ ਦੇ ਲੋਕ ਹਾਜਰ ਸਨ।  

NO COMMENTS