ਯੂਟੀ ਪ੍ਰਸ਼ਾਸਨ ਦਾ ਵੱਡਾ ਫੈਸਲਾ, ਚੰਡੀਗੜ੍ਹ ਤੋਂ ਅੰਤਰ ਰਾਜੀ ਬੱਸ ਸੇਵਾ ਮੁਅੱਤਲ

0
44

ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਸੈਕਟਰ 43 ISBT ਬੱਸ ਸਟੈਂਡ ਤੋਂ ਸੀਟੀਯੂ ਅਤੇ ਐਸਟੀਯੂ ਅੰਤਰ ਰਾਜੀ ਬੱਸ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਕੋਵਿਡ-19 ਮਹਾਮਾਰੀ ਦੇ ਵੱਧਦੇ ਫੈਲਾ ਨੂੰ ਵੇਖਦੇ ਹੋਏ ਕੀਤਾ ਗਿਆ ਹੈ।ਇਸ ਫੈਸਲੇ ਤੋਂ ਬਾਅਦ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਬੱਸਾਂ ਸੈਕਟਰ 43 ਬੱਸ ਸਟੈਂਡ ਅੰਦਰ ਦਾਖਲ ਨਹੀਂ ਹੋ ਸੱਕਣਗੀਆਂ ਅਤੇ ਨਾ ਨਹੀਂ ਸੀਟੀਯੂ ਦੀਆਂ ਬੱਸਾਂ ਦੂਜੇ ਰਾਜਾਂ ‘ਚ ਜਾਣਗੀਆਂ।

ਯੂਟੀ ਪ੍ਰਸ਼ਾਸਨ ਦਾ ਇਹ ਫੈਸਲਾ ਕੱਲ੍ਹ ਯਾਨੀ 13 ਜੂਨ ਤੋਂ 30 ਜੂਨ ਤੱਕ ਲਾਗੂ ਰਹੇਗਾ।ਸੀਨੀਅਰ ਅਧਿਕਾਰੀਆਂ ਅਤੇ ਡਾਕਟਰੀ ਮਾਹਰਾਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਤੋਂ ਬਾਅਦ, ਇਹ ਫੈਸਲਾ ਲਿਆ ਗਿਆ ਕਿ 30/06/2020 ਤੱਕ ਯਾਨੀ ਕਿ ਤਾਲਾਬੰਦੀ ਦੀ ਮਿਆਦ ਦੇ ਅੰਤ ਤੱਕ ਸੀਟੀਯੂ ਆਪਣੀਆਂ ਅੰਤਰਰਾਜੀ ਬੱਸਾਂ ਨਹੀਂ ਚਲਾਏਗੀ।

ਇਸ ਦੌਰਾਨ ਯਾਤਰੀਆਂ ਨੂੰ ਚੰਡੀਗੜ੍ਹ ਲਿਆਉਣ ਲਈ ਅੰਤਰ ਰਾਜੀ ਸਟੇਟ ਬੱਸਾਂ ਚਲਾਉਣ ਲਈ ਦੂਜੇ ਰਾਜਾਂ ਨੂੰ ਦਿੱਤੀ ਗਈ ਸਹਿਮਤੀ ਵੀ ਵਾਪਸ ਲਈ ਜਾਏਗੀ।

ਇਸ ਦੌਰਾਨ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਲੋਂ ਚਲਾਈਆਂ ਜਾ ਰਹੀਆਂ ਟ੍ਰਾਈ ਸਿਟੀ ਬੱਸਾਂ ਚੱਲਦੀਆਂ ਰਹਿਣਗੀਆਂ।ਇਹ ਬੱਸਾਂ ਮੁਹਾਲੀ, ਚੰਡੀਗੜ੍ਹ ਅਤੇ ਪੰਚਕੁਲਾ ‘ਚ ਚੱਲਦੀਆਂ ਰਹਿਣਗੀਆਂ।

NO COMMENTS