ਯੁਵਕ ਸੇਵਾਵਾਂ ਵਿਭਾਗ ਵੱਲੋਂ ਸੂਬਾ ਪੱਧਰੀ ਕੋਵਿਡ-19 ਚੇਤਨਾ ਪ੍ਰਸ਼ਨ ਪ੍ਰਤੀਯੋਗਤਾ ਦਾ ਆਗਾਜ਼

0
12

ਮਾਨਸਾ, 25 ਜੁਲਾਈ   (ਸਾਰਾ ਯਹਾ, ਹੀਰਾ ਸਿੰਘ ਮਿੱਤਲ)  : ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਵਿਭਾਗ ਦੀ ਸਰਪ੍ਰਸਤੀ ਹੇਠ ਮਾਈ ਭਾਗੋ ਡਿਗਰੀ ਕਾਲਜ (ਲੜਕੀਆਂ) ਰੱਲਾ ਦੇ ਕੌਮੀ ਸੇਵਾ ਯੋਜਨਾ ਵਿਭਾਗ, ਰੈੱਡ ਰਿਬਨ ਕਲੱਬ ਅਤੇ ਕੰਪਿਊਟਰ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਸੂਬਾ ਪੱਧਰੀ ਕੋਵਿਡ-19 ਦੀ ਚੇਤਨਾ ਸਬੰਧੀ ਪ੍ਰਸ਼ਨ ਪ੍ਰਤਿਯੋਗਤਾ ਕਰਵਾਈ ਜਾ ਰਹੀ ਹੈ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਬਾਬਤ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਇਸ ਪ੍ਰਤਿਯੋਗਤਾ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਤੀਯੋਗੀ ਆਪਣਾ ਨਾਮ ਤੇ ਪਿਤਾ ਦਾ ਨਾਮ ਸਹੀ ਭਰੇ, ਈ-ਸਰਟੀਫਿਕੇਟ ਪ੍ਰਾਪਤ ਕਰਨ ਲਈ ਆਪਣੀ ਈ-ਮੇਲ ਆਈ ਡੀ. ਬਿਲਕੁੱਲ ਠੀਕ ਭਰੀ ਜਾਵੇ। ਉਨ੍ਹਾਂ ਦੱਸਿਆ ਕਿ ਇਹ ਪ੍ਰਤੀਯੋਗਤਾ 25 ਜੁਲਾਈ ਤੋਂ 15 ਅਗਸਤ 2020 ਬਾਅਦ ਦੁਪਹਿਰ 1 ਵਜੇ ਤੱਕ ਜਾਰੀ ਰਹੇਗੀ।
ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਸਰਟੀਫਿਕੇਟ ਸਬੰਧੀ ਕੋਈ ਵੀ ਸਮੱਸਿਆ ਲਈ 94630-12609 ਮੋਬਾਇਲ ਨੰਬਰ ਅਤੇ mbdcnss2020@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ 50 ਫੀਸਦੀ ਅੰਕ ਪ੍ਰਾਪਤ ਕਰਨੇ ਲਾਜ਼ਮੀ ਹਨ। ਸੰਸਥਾ ਵੱਲੋਂ ਇਸ ਪ੍ਰਤੀਯੋਗਤਾ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਸਕੂਲ ਤੇ ਕਾਲਜ ਦੇ ਵਿਦਿਆਰਥੀ, ਅਧਿਆਪਕ ਅਤੇ ਇਸ ਤੋਂ ਇਲਾਵਾ ਹੋਰ ਪ੍ਰਤੀਯੋਗੀ ਵੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲਿੰਕ https://forms.gle/pTLmDSDW2ypGS9BF9 ‘ਤੇ ਜਾ ਕੇ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਆਰਡੀਨੇਟਰ ਅਤੇ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਬਰਾੜ, ਪ੍ਰੋਗਰਾਮ ਅਫ਼ਸਰ ਅਤੇ ਪ੍ਰਬੰਧਕੀ ਸੱਕਤਰ, ਇੰਚਾਰਜ ਰੈਡ ਰਿੱਬਨ ਕਲੱਬ, ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਗੁਰਵਿੰਦਰ ਸਿੰਘ ਅਤੇ ਕਨਵੀਨਰ ਅਤੇ ਤਕਨੀਕੀ ਸੰਚਾਲਕ, ਸਹਾਇਕ ਪ੍ਰੋਫੈਸਰ, ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਕਮਲਦੀਪ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ।

NO COMMENTS