*ਯੁਵਕ ਸੇਵਾਵਾਂ ਵਿਭਾਗ ਦੇੇ ਅੰਤਰਰਾਜੀ ਦੌਰੇ ਦੂਜੇ ਰਾਜਾਂ ਦੀਆਂ ਰਵਾਇਤਾਂ ਅਤੇ ਸੱਭਿਆਚਾਰ ਬਾਰੇ ਜਾਨਣ ਲਈ ਲਾਹੇਵੰਦ-ਰਘਬੀਰ ਸਿੰਘ ਮਾਨ*

0
25

ਮਾਨਸਾ, 13 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਭਾਗ ਨਾਲ ਜੁੜੇ ਨੌਜਵਾਨਾਂ ਦੀ ਸ਼ਖਸੀਅਤ ਉਸਾਰੀ ਲਈ ਬੰਦ ਪਏ ਪ੍ਰੋਗਰਾਮਾਂ ਨੂੰ ਮੁੜ ਸੁਰਜੀਤ ਕਰਦਿਆਂ ਅੰਤਰਰਾਜੀ ਦੌਰਿਆਂ ਨੂੰ ਮੁੜ ਚਾਲੂ ਕੀਤਾ ਗਿਆ ਹੈ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ ਅੰਤਰਰਾਜੀ ਦੌਰਿਆਂ ਲਈ ਰੂਪ ਰੇਖਾ ਉਲੀਕੀ ਗਈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਿਲਿ੍ਹਆਂ ਦੇ ਨੌਜਵਾਨਾਂ ਨੂੰ ਭਾਰਤਵਰਸ਼ ਦੇ ਵਿਭਿੰਨ ਰਾਜਾਂ ਦੇ ਸੱਭਿਆਚਾਰ, ਰਹਿਣ-ਸਹਿਣ, ਧਰਮ ਅਤੇ ਸੰਸਕ੍ਰਿਤੀ ਬਾਰੇ ਗਿਆਨ ਪ੍ਰਦਾਨ ਕਰਨ ਲਈ ਅੰਤਰਰਾਜੀ ਦੌਰਿਆਂ ’ਤੇ ਭੇਜਿਆ ਜਾ ਰਿਹਾ ਹੈ। ਇਸੇ ਕੜੀ ਤਹਿਤ ਫਰੀਦਕੋਟ, ਬਰਨਾਲਾ ਅਤੇ ਮਾਨਸਾ ਦੇ 38 ਵਲੰਟੀਅਰਾਂ ਦਾ ਦਸ ਰੋਜ਼ਾ ਟੂਰ ਪੰਜਾਬ ਤੋਂ ਤਿਰੁਵਨੰਤਪੁਰਮ ( ਕੇਰਲ ) ਅਤੇ ਕੰਨਿਆਕੁਮਾਰੀ ਵਿਖੇ ਲਿਜਾਇਆ ਗਿਆ।
ਟੂਰ ਇੰਚਾਰਜ ਅਤੇ ਪ੍ਰੋਗਰਾਮ ਅਫਸਰ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ,ਫਰੀਦਕੋਟ ਵੀਰਪਾਲ ਕੌਰ ਸੇਖੋਂ ਨੇ ਦੱਸਿਆ ਕਿ ਇਸ ਟੂਰ ਦੌਰਾਨ ਵਲੰਟੀਅਰਾਂ ਨੇ ਵਰਕਾਲਾ ਅਤੇ ਕੋਵਾਲਾਮ ਬੀਚ ਦਾ ਖੂਬ ਆਨੰਦ ਮਾਣਿਆ। ਪ੍ਰਾਚੀਨ ਮੰਦਰ ਪਦਮਾਨਾਭਾਸਸਵਾਮੀ ਦੇ ਕੇਰਲਾ ਦੇ ਰਵਾਇਤੀ ਪਹਿਰਾਵੇ ਵਿੱਚ ਦਰਸ਼ਨ ਕਰਦਿਆਂ ਉਥੋਂ ਦੇ ਇਤਿਹਾਸ ਬਾਰੇ ਜਾਣਿਆ। ਤਿਰੁਵਨੰਤਪੁਰਮ ਚਿੜੀਆਘਰ ਜੋ ਕਿ ਕਰੀਬ 55 ਏਕੜ ਵਿੱਚ ਬਣਿਆ ਹੋਇਆ ਹੈ, ਵਿੱਚ  ਵੱਖ-ਵੱਖ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਦੇ ਜਾਨਵਰਾਂ ਅਤੇ ਪੰਛੀਆਂ ਨਾਲ ਸਾਂਝ ਪਾਈ।
ਉਨ੍ਹਾਂ ਦੱਸਿਆ ਕਿ ਈਸਟਰਨ ਵੂਡ ਬਜ਼ਾਰ ਵਿੱਚੋਂ ਉਥੋਂ ਦੇ ਰਵਾਇਤੀ ਸਮਾਨ ਦੀ ਖਰੀਦੋ-ਫਰੋਖਤ ਕੀਤੀ। ਇਸ ਤੋਂ ਇਲਾਵਾ ਕੰਨਿਆ ਕੁਮਾਰੀ ਵਿਖੇ ਦੇਵੀ ਮੰਦਰ, ਤਿਰਿਪੂਤੀ ਬਾਲਾ ਜੀ ਮੰਦਰ,  ਭਾਰਤ ਮੱਠ ਮੰਦਰ, ਤਿ੍ਰਵੈਣੀ ਸੰਗਮ, ਵਿਵੇਕਾਨੰਦ ਰਾਕਸ, ਮਿਊਜ਼ੀਅਮ ਅਤੇ ਪੁਰਾਤਨ ਵਸਤਾਂ ਦਾ ਕਿਲ੍ਹਾ ਆਦਿ ਵਿਖੇ ਫੇਰੀ ਪਾਈ ਅਤੇ ਉਥੋਂ ਦੀਆਂ ਰਵਾਇਤਾਂ ’ਤੇ ਸੱਭਿਆਚਾਰ ਬਾਰੇ ਜਾਣਿਆ।

NO COMMENTS