ਮਾਨਸਾ 11 ਮਈ (ਸਾਰਾ ਯਹਾਂ/ਗੋਪਾਲ ਅਕਲੀਆ)-ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਲੋਕ ਹੱਕਾਂ ਲਈ ਸੰਘਰਸ਼ ਲੜਨ ਦੇ ਜਜ਼ਬੇ ਤੋਂ ਪ੍ਰਭਾਵਿਤ ਹੋ ਕੇ ਅੱਜ ਵੱਡੀ ਗਿਣਤੀ ਵਿੱਚ ਡਕੌਂਦਾ ਜੱਥੇਬੰਦੀ ਦੀਆਂ 10 ਇਕਾਈਆਂ ਵੱਲੋ ਮੱਖਣ ਸਿੰਘ ਭੈਣੀਬਾਘਾ ਦੀ ਅਗਵਾਈ ਵਿੱਚ ਡਕੌਂਦਾ ਜੱਥੇਬੰਦੀ ਨੂੰ ਛੱਡ ਕੇ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸਰਦਾਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾ ਹਰ ਰੋਜ ਲੋਕਾਂ ਦੇ ਹੱਕ ਖੋਹਣ ਲਈ ਸਾਜਿਸ਼ਾਂ ਘੜ ਰਹੀਆਂ ਹਨ ਇਸ ਲਈ ਆਪਣੇ ਹੱਕ ਲੈਣ ਲਈ ਲੋਕਾਂ ਦਾ ਜਥੇਬੰਦਕ ਹੋਣਾ ਬਹੁਤ ਜ਼ਰੂਰੀ ਹੈ। ਮਿੱਟੀ ਦੇ ਜਾਇਆਂ ਨੂੰ ਨਿੱਤ ਨਵੀਆਂ ਮੁਹਿੰਮਾ, ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਸੜਕਾਂ ਸੁਨੀਆਂ ਹੋ ਜਾਣ ਤਾਂ ਸੰਸਦ ਅਵਾਰਾ ਹੋ ਜਾਂਦੀ ਹੈ ਇਸ ਲਈ ਆਪਣੇ ਹੱਕ ਲੈਣ ਲਈ ਲੋਕਾਂ ਦਾ ਸੜਕਾਂ ਤੇ ਰਹਿਣਾ ਬਹੁਤ ਜਰੂਰੀ ਹੈ ਉਹਨਾਂ 17 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਮੋਰਚੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਐਕਟ ਨੂੰ ਪਿੱਛਲੇ ਦਰਵਾਜੇ ਰਾਹੀਂ ਚਿਪ ਵਾਲੇ ਮੀਟਰ ਲਗਾ ਕੇ ਲਾਗੂ ਕਰਨਾ ਚਾਹੁੰਦੀ ਹੈ ਅਤੇ ਕੇਂਦਰ ਸਰਕਾਰ ਦੀ ਮਦਦ ਪੰਜਾਬ ਸਰਕਾਰ ਵੱਲੋ ਮੀਟਰ ਲਗਵਾ ਕੇ ਕੀਤੀ ਜਾ ਰਹੀ ਹੈ। ਇਸ ਲਈ ਦਿੱਲੀ ਦੀ ਤਰਜ਼ ਤੇ ਸੰਯੁਕਤ ਕਿਸਾਨ ਮੋਰਚੇ ਵੱਲੋ 17 ਮਈ ਨੂੰ ਚੰਡੀਗੜ੍ਹ ਵਿਖੇ ਚਿਪ ਵਾਲੇ ਮੀਟਰ,ਭਾਖੜਾ ਵਿਆਸ ਮੈਨੇਜਮੈਂਟ ਬੋਰਡ,ਡੈਮ ਸੇਫਟੀ ਐਕਟ,ਕਣਕ ਉੱਪਰ 500 ਰੁਪਏ ਬੋਨਸ ਦੇਣ ਆਦਿ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਮੋਰਚਾ ਲਗਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਮੀਟਿੰਗਾਂ ਕਰਕੇ ਅਤੇ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆ ਚੱਲ ਰਹੀਆਂ ਹਨ। ਕਾਕਾ ਸਿੰਘ ਕੋਟੜਾ ਨੇ ਕਿਹਾ ਹੁਣ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਕਿਸ ਨੂੰ ਮੰਨਣਾ 22 ਜਥੇਬੰਦੀਆਂ ਵਾਲੇ ਵੋਟਾਂ ਚ ਖੜ੍ਹਨ ਵਾਲੇ ਉਸ SSM ਨੂੰ ਜੋ ਆਪਣੀ ਰਾਜਨੀਤੀ ਦੀ ਭੁੱਖ,ਜਾ ਕਹਿ ਸਕਦੇ ਹਾਂ ਮੰਤਰੀ, ਮੁੱਖ ਮੰਤਰੀ ਬਨਣ ਦੀ ਲਾਲਸਾ ਕਾਰਨ ਮੋਰਚੇ ਨੂੰ ਤਾਰਪੀਡੋ ਕਰਕੇ ਹਰਿਆਣਾ ਦੇ ਕਿਸਾਨਾਂ ਤੇ ਦਰਜ 48 ਹਜ਼ਾਰ ਪਰਚੇ ਅਤੇ ਬਾਕੀ ਦਿੱਲੀ ਤੇ ਪੂਰੇ ਦੇਸ਼ ਭਰ ਵਿੱਚ ਅੰਦੋਲਨ ਦੌਰਾਨ ਦਰਜ ਪਰਚੇ,ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਜਾ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ 750 ਕਿਸਾਨਾਂ ਦੀਆਂ ਲਾਸ਼ਾਂ ਉੱਪਰੋ ਲੰਘ ਕੇ ਪੰਜਾਬ ਇਲੈਕਸ਼ਨ ਲੜਨ ਲਈ ਆ ਗਏ ਸੀ। ਜਾ ਪੂਰੇ ਦੇਸ਼ ਦੀਆਂ ਉਹ 450 ਜਥੇਬੰਦੀਆਂ ਦਾ ਸਮੂਹ ਅਸਲੀ SKM ਹੈ ਜੋ ਉਪਰੋਕਤ ਸਾਰੇ ਮਸਲਿਆਂ ਲਈ ਅਤੇ ਉਹਨਾਂ ਸਾਰੇ ਲੋਕਾਂ ਲਈ ਸ਼ੁਰੂ ਤੋ ਗੈਰ ਰਾਜਨੀਤਕ ਰਹਿ ਕੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਤੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਇਸ ਮੌਕੇ ਉਹਨਾਂ ਨਾਲ ਰੇਸ਼ਮ ਸਿੰਘ ਯਾਤਰੀ, ਬੂਟਾ ਸਿੰਘ ਕਾਰਜਕਾਰੀ ਪ੍ਰਧਾਨ ਬਲਾਕ ਭੀਖੀ, ਲਖਵੀਰ ਸਿੰਘ ਇਕਾਈ ਪ੍ਰਧਾਨ ਅਕਲੀਆ, ਜਸਵੀਰ ਸਿੰਘ ਰੂੜੇਕੇ ਖੁਰਦ, ਗੁਰਵਿੰਦਰ ਸਿੰਘ ਕਾਲੇਕੇ, ਹਰਦੀਪ ਸਿੰਘ ਅਕਲੀਆ, ਸੱਤਪਾਲ ਸਿੰਘ ਰਾਜਸਥਾਨੀ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।