*ਮੰਤਰੀ ਦਾ ਮਾਨਸਾ ਪਹੁੰਚਣ ਤੇ ਕਰਾਂਗੇ ਭਰਵਾਂ ਸਵਾਗਤ : ਮਦਨ ਦੂਲੋਵਾਲ*

0
126

ਮਾਨਸਾ 8 ਜੂਨ – (ਸਾਰਾ ਯਹਾਂ/  ਮੁੱਖ ਸੰਪਾਦਕ)— ਪੰਜਾਬ ਕੈਬਨਿਟ ਦੀ 10 ਜੂਨ ਨੂੰ ਮਾਨਸਾ ਵਿਖੇ ਹੋਣ ਜਾ ਰਹੀ ਮੀਟਿੰਗ ਦੇ ਸੰਬੰਧ ਵਿੱਚ ਪੰਚਾਇਤ ਯੂਨੀਅਨ ਬਲਾਕ ਮਾਨਸਾ ਨੇ ਮੁੱਖ ਮੰਤਰੀ ਅਤੇ ਕੈਬਨਿਟ ਦਾ ਭਰਵਾਂ ਸਵਾਗਤ ਕੀਤਾ ਹੈ। ਪੰਚਾਇਤ ਯੂਨੀਅਨ ਦੇ ਪ੍ਰਧਾਨ ਅਤੇ “ਆਪ” ਆਗੂ ਮਦਨ ਸਿੰਘ ਦੂਲੋਵਾਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਚੰਡੀਗੜ੍ਹ ਤੋਂ ਬਾਅਦ ਇੱਕ ਮੁੱਖ ਮੰਤਰੀ ਨੇ ਆਪਣੀ ਕੈਬਨਿਟ ਦੀ ਮੀਟਿੰਗ ਬੁਲਾਈ ਹੋਵੇ। ਉਨ੍ਹਾਂ ਸਰਕਾਰ ਆਪ ਦੇ ਦਰਬਾਰ ਮੁੰਹਿਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਮੁੰਹਿਮ ਨਾਲ ਮਾਨਸਾ ਜਿਲ੍ਹੇ ਨੂੰ ਵੱਡਾ ਲਾਭ ਮਿਲ ਸਕਦਾ ਹੈ ਅਤੇ ਸਰਕਾਰ ਦੀ ਨਜਰ ਵਿੱਚ ਜਿਲ੍ਹੇ ਦੇ ਬਹੁਤ ਸਾਰੇ ਅਤਿ ਲੋੜੀਂਦੇ ਕੰਮ ਹੋਣਗੇ। ਪੰਚਾਇਤ ਯੂਨੀਅਨ ਦੇ ਆਗੂ ਮਦਨ ਸਿੰਘ ਨੇ ਮੰਗ ਕੀਤੀ ਕਿ ਮਾਨਸਾ ਬਲਾਕ ਦੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਗ੍ਰਾਂਟਾ ਦਿੱਤੀਆਂ ਜਾਣ। ਜਿਸ ਨਾਲ ਪਿੰਡਾਂ ਦੇ ਅਤਿ ਲੋੜੀਂਦੇ ਕੰਮ ਪਹਿਲ ਦੇ ਆਧਾਰ ਤੇ ਹੋ ਜਾਣ। ਇਸ ਦੇ ਨਾਲ ਪਿੰਡਾਂ ਵਿੱਚ ਜਿੰਮ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੇ ਆਰ.ਓ ਮੁਹੱਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਦਾ ਇੱਕ ਸਰਕਾਰ ਹਸਪਤਾਲ ਜੋ ਸ਼ਹਿਰ ਦੇ ਵਿਚਕਾਰ ਸਥਿਤ ਹੈ। ਉਸ ਨੂੰ ਬਾਹਰ ਕੱਢ ਕੇ ਕਿਸੇ ਵੱਡੇ ਰੋਡ ਤੇ ਬਣਾਇਆ ਜਾਵੇ ਅਤੇ ਇਸ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਦੂਲੋਵਾਲ ਦੀ ਪੰਚਾਇਤ ਮੈਡਕਿਲ ਕਾਲਜ ਜਾਂ ਵੱਡਾ ਹਸਪਤਾਲ ਬਣਾਉਣ ਲਈ ਆਪਣੀ 10 ਏਕੜ ਜਮੀਨ ਮੁਫਤ ਵਿੱਚ ਦੇਣ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਮਿਲ ਕੇ ਉਨ੍ਹਾਂ ਤੋਂ ਇਹ ਮੰਗ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਖਾਰਾ,

NO COMMENTS