ਮੰਡੀਆਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚ ਕਰਾਗੇ : ਮੂਲੇਵਾਲਾ

0
26

ਬੁਢਲਾਡਾ, 12 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) : ਮਾਰਕਿਟ ਕਮੇਟੀ ਅਧੀਨ ਖਰੀਦ ਕੇਦਰਾ ਵਿੱਚ ਹੁਣ ਤੱਕ 28 ਹਜ਼ਾਰ 520 ਕੁਵਾਟਿਲ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਅਤੇ ਵਪਾਰਿਆ ਵੱਲੋਂ 23 ਹਜ਼ਾਰ 770 ਕੁਵਾਟਿਲ ਝੋਨਾ ਖਰੀਦਿਆਂ ਜਾ ਚੁੱਕੀਆ ਹੈ ਅਤੇ ਇਸੇ ਦੌਰਾਨ ਹੀ ਢੋਆ ਢੋਆਈ ਲਈ 18 ਹਜਾਂਰ 600 ਕੁਵਾਟਿਲ ਝੋਨਾ ਮੰਡੀਆ ਵਿੱਚੋ ਲਿਫਟ ਹੋ ਚੁੱਕਿਆ ਹੈ। ਇਹ ਜਾਣਕਾਰੀ ਅੱਜ ਇੱਥੇ ਸਬ ਯਾਰਡ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਨ ਸਮੇਂ ਮਾਰਕਿਟ ਕਮੇਟੀ ਦੇ ਚੇਅਰਮੈਨ ਖੇਮ ਸਿੰਘ ਜਟਾਣਾ ਨੇ ਦਿੱਤੀ। ਅੱਜ਼ ਦੀ ਖਰੀਦ ਸਮੇਂ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਸ ਸੀ ਸੈਲ ਦੇ ਮੀਤ ਚੇਅਰਮੈਨ ਸੱਤਪਾਲ ਸਿੰਘ ਮੂਲੇਵਾਲਾ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਗਰਸੀ ਵਰਕਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮੰਡੀਆ ਵਿੱਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਮੁਸ਼ਕਲਾ ਦੇ ਹੱਲ ਲਈ ਕਿਸਾਨਾਂ ਨਾਲ ਸੰਪਰਕ ਕਰਨ ਅਤੇ ਇਸ ਸੰਬੰਧੀ ਸੰਬੰਧਤ ਜਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕਰਨ ਤਾਂ ਜ਼ੋ ਇਹ ਮੁਸ਼ਕਲਾ ਮੇਰੇ ਤੱਕ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨਾਲ ਚੋਣਾ ਦੋਰਾਨ ਕੀਤਾ ਗਿਆ ਵਾਅਦਾ ਲੜੀ ਦਰ ਲੜੀ ਪੂਰਾ ਕੀਤਾ ਜਾ ਰਿਹਾ ਹੈ। ਝੋਨੇ ਦੀ ਖਰੀਦ ਦੋਰਾਨ ਮਾਰਕਫੈਡ ਦੇ ਮੈਨੇਜਰ ਹਰਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਝੋਨਾ ਸੁੱਕਾ ਅਤੇ ਸਾਫ ਸੁਥਰਾ ਲੈ ਕੇ ਆਉਣ। ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਆਮਦ ਕੁਝ ਪ੍ਰਤੀਸ਼ਤ ਘੱਟ ਹੈ ਪਰੰਤੂ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਸਾਲ ਆਮਦ ਪਿਛਲੇ ਸਾਲ ਨਾਲੋਂ ਵੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੀਦ ਏਜੰਸੀ ਪਨਗਰੇਨ ਵੱਲੋਂ 5520 ਕੁਵਾਟਿਲ, ਮਾਰਕਫੈਡ ਵੱਲੋਂ 6800 ਕੁਵਾਟਿਲ, ਪਨਸਪ ਵੱਲੋਂ 1050 ਕੁਵਾਟਿਲ, ਵੇਅਰ ਹਾਉਸ ਵੱਲੋਂ 500 ਕੁਵਾਟਿਲ ਝੋਨੇ ਦੀ ਖਰੀਦ ਕੀਤੀ ਜਾ ਚੱੁਕੀ ਹੈ। ਉਨ੍ਹਾਂ ਕਿਹਾ ਕਿ ਖਰੀਦ ਕੇਦਰਾ ਉੱਪਰ ਪੀਣ ਵਾਲਾ ਪਾਣੀ, ਸੈਨੀਟਾਇਜ਼ਰ, ਛਾ ਅਤੇ ਸਟਰੀਟ ਲਾਇਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਜ਼ੋ ਮੁਕੰਮਲ ਹੈ। 

NO COMMENTS