*ਮੰਗਾਂ ਨਾ ਮੰਨੀਆਂ ਗਈਆਂ ਤਾਂ ਕੋਈ ਵੀ ਸ਼ੈਲਰ ਝੋਨੇ ਦੀ ਅਲਾਟਮੈਂਟ ਨਹੀਂ ਕਰਵਾਏਗਾ- ਪ੍ਰੇਮ ਗਰਗ*

0
72

ਸਰਦੂਲਗੜ੍ਹ, 05 ਅਗਸਤ:- (ਸਾਰਾ ਯਹਾਂ/ਦਿਲਜੀਤ ਸਿੰਘ ਸੰਧੂ) ਸ਼ੈਲਰ ਐਸੋਸੀਏਸ਼ਨ ਸਰਦੂਲਗੜ੍ਹ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਗਰਗ ਦੀ ਪ੍ਰਧਾਨਗੀ ਵਿੱਚ ਮੀਡੀਆ ਕਲੱਬ ਸਰਦੂਲਗੜ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਸੋਸੀਏਸ਼ਨ ਮੈਬਰਾਂ ਨੇ ਆ ਰਹੀਆ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਸਰਕਾਰ ਪ੍ਰਤੀ ਆਪਣੀਆਂ ਮੰਗਾ ਰੱਖੀਆਂ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਚਾਵਲ ਦੀ ਯੀਲਡ ( ਕਸ ) 67% ਤੋਂ ਘਟਾ ਕੇ 62% ਕੀਤੀ ਜਾਵੇ, ਨਮੀ 2% ਕੀਤੀ ਜਾਵੇ, ਮੀਟਿੰਗ ਚਾਰਜ਼ਸ 10 ਤੋਂ ਵਧਾਏ ਜਾਣ, ਬਾਰਦਾਨਾ ਯੂਜੇਜ਼ ਚਾਰਜਸ 10 ਤੋਂ 12 ਪ੍ਰਤੀ ਬੈਗ ਕੀਤਾ ਜਾਵੇ, ਬਿਜਲੀ ਬੋਰਡ ਵੱਲੋ ਫਿਕਸ ਚਾਰਜਸ ਖਤਮ ਕੀਤੇ ਜਾਣ, 2024-25 ਲਈ ਚਾਵਲ ਲਗਾਉਣ ਲਈ 100% ਸਪੇਸ ਦਾ ਪ੍ਰਬੰਧ ਕੀਤਾ ਜਾਵੇ, ਚਾਵਲ ਦੀ ਡਿਲੀਵਰੀ ਦਾ ਕਰਾਇਆ ਅਸਲ ਕਿਲੋਮੀਟਰ ਦੇ ਹਿਸਾਬ ਨਾਲ ਦਿੱਤਾ ਜਾਵੇ, ਸੀ ਐੱਮ ਆਰ ਸਿਕਿਉਰਟੀ ਸੈਲਰ ਵਿੱਚ ਸਟੋਰ ਹੋਏ ਝੋਨੇ ਦੇ ਹਿਸਾਬ ਨਾਲ ਲਈ ਜਾਵੇ। ਇਸ ਦੌਰਾਨ ਗਰਗ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਕੋਈ ਵੀ ਮਿਲਰ ਮਾਲਕ 2024- 25 ਵਿੱਚ ਝੋਨੇ ਦੀ ਅਲਾਟਮੈਂਟ ਨਹੀਂ ਕਰਵਾਵੇਗਾ ਅਤੇ ਨਾ ਹੀ ਪੋਰਟਲ ਤੇ ਅਲੋਟਮੈਂਟ ਲਈ ਡਾਕੂਮੈਂਟ ਅਪਲੋਡ ਕਰੇਗਾ। ਇਸ ਮੌਕੇ ਜਗਦੀਸ਼ ਰਾਏ, ਸੰਜੀਵ ਜਿੰਦਲ,ਸਤਪਾਲ ਤਾਇਲ, ਵਿਵੇਕ ਗਰਗ, ਮਨੋਜ ਬਾਂਸਲ,ਆਸ਼ੀਸ਼ ਅਗਰਵਾਲ, ਜੋਨੀ ਸਿੰਗਲਾ, ਅਨਿਲ ਗੋਇਲ,ਅਮਨਦੀਪ ਰੋਕੀ, ਵਿਕਰਮ ਜਿੰਦਲ,ਸੁਮਿਤ ਗੁਪਤਾ, ਲਸ਼ਮਣ ਦਾਸ, ਵਿੱਕੀ ਗਰਗ, ਮਨਦੀਪ ਕੁਮਾਰ, ਹਿਮਾਂਸ਼ੂ ਗੋਇਲ ਆਦਿ ਹਾਜਰ ਸਨ।


NO COMMENTS