ਮਾਨਸਾ 16ਅਪਰੈਲ ( ਸਾਰਾ ਯਹਾਂ /ਬੀਰਬਲ ਧਾਲੀਵਾਲ ) ਮੌਸਮ ਵਿਭਾਗ ਵੱਲੋਂ 16 ਅਪ੍ਰੈਲ ਨੂੰ ਬਾਰਿਸ਼ ਹੋਣ ਦੇ ਦਿੱਤੇ ਗਏ ਸੰਕੇਤ ਦੇ ਚਲਦਿਆਂ ਅੱਜ ਮਾਨਸਾ ਦੇ ਵਿਚ ਤੇਜ਼ ਹਨ੍ਹੇਰੀ ਤੋਂ ਬਾਅਦ ਬਾਰਿਸ਼ ਜਾਰੀ ਹੈ! ਉਥੇ ਕਿਸਾਨਾਂ ਦੇ ਵੀ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਦੇਖ ਕੇ ਮਨਾਂ ਵਿੱਚ ਡਰ ਪੈਦਾ ਹੋ ਗਿਆ ਹੈ ਅਤੇ ਕਿਸਾਨ ਰੱਬ ਅੱਗੇ ਅਰਦਾਸ ਕਰ ਰਹੇ ਹਨ ਕਿ ਦੋ ਚਾਰ ਦਿਨ ਬਾਰਿਸ਼ ਨਾ ਹੋਵੇ ਤਾਂ ਕਿ ਉਹ ਆਪਣੀ ਖੇਤਾਂ ਵਿਚ ਖਡ਼੍ਹੀ ਕਣਕ ਦੀ ਪੱਕੀ ਹੋਈ ਕਣਕ ਦੀ ਫਸਲ ਨੂੰ ਕੱਟ ਲੈਣ! ਫਿਲਹਾਲ ਅੱਜ ਮਾਨਸਾ ਵਿਚ ਬਾਰਿਸ਼ ਦੇ ਕਾਰਨ ਕਟਾਈ ਕਰ ਰਹੀਆਂ ਕੰਬਾਈਨਾਂ ਅਤੇ ਤੂੜੀ ਬਣਾਉਣ ਵਾਲੀਆਂ ਕੰਬਾਈਨਾਂ ਵੀ ਰੁਕ ਚੁੱਕੀਆਂ ਹਨ!
ਕਿਸਾਨ ਇਕਬਾਲ ਸਿੰਘ ਸਤਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਖੇਤਾਂ ਵਿੱਚ ਕਣਕ ਦੀ ਫਸਲ ਅਜੇ ਖੜ੍ਹੀ ਹੈ ਪਰ ਦੁਪਹਿਰ ਤੋਂ ਤੇਜ਼ ਹਨ੍ਹੇਰੀ ਤੋਂ ਬਾਅਦ ਬਾਰਿਸ਼ ਜਾਰੀ ਹੈ ਜਿਸਦੇ ਨਾਲ ਉਨ੍ਹਾਂ ਦੀ ਕਣਕ ਦੀ ਖੇਤਾਂ ਵਿਚ ਖੜ੍ਹੀ ਫਸਲ ਖਰਾਬ ਹੋ ਰਹੀ ਹੈ ਉਨ੍ਹਾਂ ਦੱਸਿਆ ਕਿ ਬਾਰਿਸ਼ ਹੋਣ ਦੇ ਕਾਰਨ ਕਣਕ ਦੀ ਕਟਾਈ ਕਰ ਰਹੀਆਂ ਕੰਬਾਈਨਾਂ ਵੀ ਰੁਕ ਗਈਆਂ ਹਨ! ਉਨ੍ਹਾਂ ਦੱਸਿਆ ਕਿ ਜੇਕਰ ਬਾਰਸ਼ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਕਿਸਾਨਾਂ ਦੀ ਕਣਕ ਦਾ ਕਾਫੀ ਨੁਕਸਾਨ ਹੋਵੇਗਾ ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਹੁਣ ਬਾਰਿਸ਼ ਰੁਕ ਵੀ ਜਾਂਦੀਆਂ ਤਾਂ ਦੋ ਦਿਨ ਕਟਾਈ ਹੋਰ ਲੇਟ ਹੋਵੇਗੀ ! ਕਿਸਾਨਾਂ ਨੇ ਰੱਬ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਦੋ ਚਾਰ ਦਿਨ ਬਾਰਿਸ਼ ਨਾ ਕਰ ਤਾਂ ਕਿ ਉਹ ਆਪਣੀ ਛੇ ਮਹੀਨੇ ਦੀ ਪੱਕੀ ਹੋਈ ਫਸਲ ਦੀ ਕਟਾਈ ਕਰਕੇ ਸਾਂਭ ਸੰਭਾਲ ਕਰ ਲੈਣ!