*”ਮੌਸਮ ਦੀ ਪੱਛਮੀ ਗੜਬੜੀ” (ਸੰਪਾਦਕੀ) ਬਲਜੀਤ ਸ਼ਰਮਾ -ਮੁੱਖ ਸੰਪਾਦਕ*

0
47
  • ਵਾਯੂਮੰਡਲ ਕਈ ਗੈਸਾਂ ਦਾ ਮਿਸ਼ਰਣ ਹੈ,ਵਾਯੂਮੰਡਲੀਯ ਦਬਾਅ ਉਚਾਈ ਦੇ ਨਾਲ ਕਾਫ਼ੀ ਵੱਖ਼ਰਾ ਹੁੰਦਾ ਹੈ।ਇਹ ਦਬਾਅ ਪੂਰੀ ਦੁਨੀਆਂ ਦੇ ਹਰੇਕ ਹਿੱਸੇ ਵਿੱਚ ਇੱਕ ਸਮਾਂਨ ਨਹੀਂ ਰਹਿੰਦਾ।
  • ਗਰਮੀ ਵਿੱਚ ਹਵਾਵਾਂ ਗਰਮ ਹੋ ਕੇ ਉੱਪਰ ਉੱਠਣ ਲੱਗਦੀਆਂ ਹਨ ਇਸ ਲਈ ਜ਼ਮੀਨ ਦੇ ਪਾਸ ਹਵਾ ਦਾ ਦਬਾਅ ਘੱਟ ਹੋ ਜਾਂਦਾ ਹੈ। ਇਸ ਦੇ ਉੱਲਟ ਸਰਦੀਆਂ ਵਿਚ ਹਵਾਵਾਂ ਉਪਰ ਨਹੀਂ ਉਠਦੀਆਂ ਇਸ ਲਈ ਹਵਾ ਦਾ ਦਬਾਅ ਵਧ ਜਾਂਦਾ ਹੈ ਇਹੀ ਕਾਰਨ ਹੈ ਕਿ ਠੰਢ ਦੇ ਮੌਸਮ ਵਿਚ ਪੱਛਮੀ ਗੜਬੜੀ ਸਰਗਰਮ ਹੋ ਜਾਂਦੀ ਹੈ।
  • ਇਹ ਪੱਛਮੀ ਗੜਬੜੀ ਭੂ-ਮੱਧ ਸਾਗਰ ਅਤੇ ਅਟਲਾਂਟਿਕ ਮਹਾਂਸਾਗਰ ਤੋਂ ਨਮੀ ਲੈ ਕੇ ਉਸ ਨੂੰ ਅਚਾਨਕ ਬਾਰਿਸ਼਼, ਗੜੇਮਾਰੀ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦੇ ਰੂਪ ਵਿੱਚ ਉੱਤਰ ਭਾਰਤ, ਪਾਕਿਸਤਾਨ ਅਤੇ ਨੇਪਾਲ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਦਿੰਦਾ ਹੈ।
  • ਪੱਛਮੀ ਪੌਣਾਂ ਦੁਆਰਾ ਸੰਚਾਲਿਤ ਇਹ ਗੈਰ ਮੌਨਸੂਨ ਦੀ ਪ੍ਰਕਿਰਿਆ ਹੈ। ਮੌਨਸੂਨ ਦੇ ਸਮੇਂ ਹੋਣ ਵਾਲੀ ਬਾਰਿਸ਼ ਦੱਖਣ ਦੇ ਹਿੰਦ ਮਹਾਸਾਗਰ ਤੋਂ ਪੈਦਾ ਹੁੰਦੀ ਹੈ। ਇਸ ਦਾ ਪ੍ਰਵਾਹ ਵਾਯੂਮੰਡਲ ਦੀ ਹੇਠਲੀ ਸਤ੍ਹਾ ਨਾਲ ਹੁੰਦਾ ਹੈ।
  • ਪੱਛਮੀ ਗੜਬੜੀ ਆਪਣੇ ਨਾਲ ਬਾਰਿਸ਼ ਲਿਆਉਂਦੀ ਹੈ, ਜਿਹੜੀ ਭਾਰਤ ਦੇ ਸਰਦੀ ਰੁੱਤ ਦੀਆਂ ਫ਼ਸਲਾਂ ਲਈ ਲਾਹੇਵੰਦ ਹੁੰਦੀ ਹੈ। ਪਰ ਕਈ ਵਾਰੀ ਇਹ ਪੱਛਮੀ ਗੜਬੜੀ ਤੂਫ਼ਾਨ,ਭਾਰੀ ਬਰਫ਼ਬਾਰੀ, ਬਾਰਿਸ਼ ਆਪਣੇ ਨਾਲ ਲਿਆਉਂਦੀ ਹੈ ਜੋ ਕਿ ਕਿਸਾਨਾਂ ਦੀ ਪੱਕੀ ਫ਼ਸਲ ਨੂੰ ਖ਼ਰਾਬ ਕਰ ਦਿੰਦੀ ਹੈ। ਭਾਰਤ ਦੀ ਆਰਥਿਕਤਾ ਖੇਤੀ ਤੇ ਨਿਰਭਰ ਹੈ।
  • ਤਾਂਹੀ ਤਾਂ ਸਿਆਣੇ ਕਹਿੰਦੇ ਹਨ ਕਿ “ਜੇਕਰ ਵਸੇ ਚੇਤ ਨਾ ਘਰ ਨਾ ਖੇਤ”
  • ਜਿਥੇ ਇਹ ਪੱਛਮੀ ਗੜਬੜੀ ਕਈ ਵਾਰ ਤਬਾਹੀ ਦਾ ਕਾਰਨ ਬਣਦੀ ਹੈ ਉੱਥੇ ਇਸ ਦਾ ਫ਼ਾਇਦਾ ਵੀ ਬਹੁਤ ਹੁੰਦਾ ਹੈ। ਇਹ ਧਰਤੀ ਦੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਵਿਚ ਸਹਾਇਕ ਹੁੰਦੀ ਹੈ। ਪ੍ਰਵਾਸੀ ਪੰਛੀਆਂ ਲਈ ਅਨੁਕੂਲ ਪ੍ਰਸਥਿਤੀਆਂ ਪੈਦਾ ਕਰਦੀ ਹੈ।
  • ਸਰਦੀ ਰੁੱਤ ਦੀਆਂ ਫ਼ਸਲਾਂ ਲਈ ਲਾਹੇਵੰਦ ਹੁੰਦੀ ਹੈ।
  • ਕਈ ਸਾਲਾਂ ਬਾਅਦ ਸਾਲ 2021ਦੀ ਅਪ੍ਰੈਲ ਦਾ ਇਹ ਮਹੀਨਾ ਕਾਫ਼ੀ ਠੰਡਾ ਰਿਹਾ।
  • ਪੱਛਮੀ ਗੜਬੜੀ ਜੋ ਕੁਦਰਤੀ ਪ੍ਰਕਿਰਿਆ ਹੈ ਚਲਦੀ ਰਹਿਣੀ ਚਾਹੀਦੀ ਹੈ,ਪਰ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਸ ਦਾ ਰੂਪ ਕਰੂਪ ਨਾ ਹੋਵੇ।

ਬਲਜੀਤ ਸ਼ਰਮਾ -ਮੁੱਖ ਸੰਪਾਦਕ

NO COMMENTS