*ਮੋੜ ਜੋਨ ਦੀਆਂ 67 ਵੀਆ ਸਰਦ ਰੁੱਤ ਖੇਡਾਂ ਐਥਲੈਟਿਕਸ ਸ਼ਾਨੋ ਸ਼ੌਕਤ ਨਾਲ ਸੰਪੰਨ*

0
26

ਬਠਿੰਡਾ 13 ਅਕਤੂਬਰ  (ਸਾਰਾ ਯਹਾਂ/ਮੁੱਖ ਸੰਪਾਦਕ )
ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਵਿੱਚ 67 ਵੀਆ ਜੋਨ ਪੱਧਰੀ ਸਰਦ ਰੁੱਤ ਖੇਡਾਂ ਐਥਲੈਟਿਕਸ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈਆ ਹਨ।      ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ੋਨਲ ਪ੍ਰਧਾਨ ਜਸਵੀਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਅਤੇ ਦਿਲਪ੍ਰੀਤ ਸਿੰਘ ਸੰਧੂ ਪ੍ਰਿੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਵਲੋਂ ਕੀਤੀ ਗਈ।        ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਹਰਜਿੰਦਰ ਸਿੰਘ ਜ਼ੋਨਲ ਸਕੱਤਰ ਨੇ  ਦੱਸਿਆ ਕਿ ਅੰਡਰ 17 ਮੁੰਡੇ 100 ਮੀਟਰ ਵਿੱਚ ਮਹਿਕਪ੍ਰੀਤ ਸਿੰਘ ਕਮਾਲੂ ਸਵੈਚ ਨੇ ਪਹਿਲਾਂ,ਕਰਨਰਾਜ ਸਿੰਘ ਸਰਸਵਤੀ ਕਾਨਵੇਂਟ ਸਕੂਲ ਨੇ ਦੂਜਾ,ਅੰਡਰ 19 ਵਿੱਚ ਮਨਪ੍ਰੀਤ ਸਿੰਘ ਰਾਜਗੜ੍ਹ ਕੁੱਬੇ ਨੇ ਪਹਿਲਾਂ,ਚਿਮਨ ਖਾਲਸਾ ਮੌੜ ਨੇ ਦੂਜਾ,  200 ਮੀਟਰ ਅੰਡਰ 17 ਮੁੰਡੇ ਵਿੱਚ ਗੁਰਜਿੰਦਰ ਸਿੰਘ ਮੋੜ ਕਲਾਂ ਨੇ ਪਹਿਲਾ, ਜਸਕਰਨ ਸਿੰਘ ਜੋਧਪੁਰ ਪਾਖਰ ਨੇ ਦੂਜਾ,ਅੰਡਰ 19 ਵਿੱਚ ਜਗਦੀਸ ਸਿੰਘ ਖਾਲਸਾ ਸਕੂਲ ਮੋੜ ਨੇ ਪਹਿਲਾਂ, ਗੁਰਵਿੰਦਰ ਸਿੰਘ ਘੁੰਮਣ ਕਲਾਂ ਨੇ ਦੂਜਾ, 17 ਲੰਬੀ ਛਾਲ ਮੁੰਡੇ ਵਿੱਚ ਮਹਿਕਪ੍ਰੀਤ ਸਿੰਘ ਕਮਾਲੂ ਸਵੈਚ ਨੇ ਪਹਿਲਾਂ, ਉਦੈਵੀਰ ਸਿੰਘ ਮੌੜ ਕਲਾਂ ਨੇ ਦੂਜਾ,ਅੰਡਰ 19 ਵਿੱਚ ਨਰਾਇਣ ਸ਼ਰਮਾ ਕੋਟਫੱਤਾ ਨੇ ਪਹਿਲਾਂ, ਸੁਖਪ੍ਰੀਤ ਸਿੰਘ ਕੋਟਭਾਰਾ ਨੇ ਦੂਜਾ ਗੋਲਾ ਅੰਡਰ 19 ਵਿੱਚ ਸੁਪਨਦੀਪ ਸਿੰਘ ਕੋਟਭਾਰਾ ਨੇ ਪਹਿਲਾਂ,ਵੀਰੲਇੰਦਰ ਸਿੰਘ ਕੋਟਭਾਰਾ ਨੇ ਦੂਜਾ,ਅੰਡਰ 17 ਵਿੱਚ ਗੁਰਸ਼ਰਨ ਸਿੰਘ ਕੋਟਭਾਰਾ ਨੇ ਪਹਿਲਾਂ, ਜਸਪ੍ਰੀਤ ਸਿੰਘ ਸਰਵਹਿੱਤਕਾਰੀ ਮੌੜ ਨੇ ਦੂਜਾ,ਅੰਡਰ 17 ਮੁੰਡੇ 5 ਕਿਲੋ ਮੀਟਰ ਵਾਕ ਵਿੱਚ ਪ੍ਰਿੰਸ ਕੁਮਾਰ ਬੁਰਜ ਮਾਨਸਾ ਨੇ ਪਹਿਲਾਂ,ਅੰਡਰ 19 ਪੰਜ ਹਜ਼ਾਰ ਮੀਟਰ ਦੋੜ ਵਿੱਚ ਹੈਪੀ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋੜ ਨੇ ਪਹਿਲਾਂ, ਅਨਮੋਲ ਦੀਪ ਸਿੰਘ ਕੋਟਭਾਰਾ ਨੇ ਦੂਜਾ, ਡਿਸਕਸ ਅੰਡਰ 19 ਮੁੰਡੇ ਵਿੱਚ ਗੁਰਪਿਆਰ ਸਿੰਘ ਕੋਟਭਾਰਾ ਨੇ ਪਹਿਲਾਂ, ਕਮਲਜੀਤ ਸਿੰਘ ਕੋਟਫੱਤਾ ਨੇ ਦੂਜਾ,ਅੰਡਰ 17 ਵਿੱਚ ਵਿਪਨ ਕੁਮਾਰ ਮਾਡਲ ਸਕੂਲ ਰਾਮਨਗਰ, ਗੁਰਸ਼ਰਨ ਸਿੰਘ ਕੋਟਭਾਰਾ ਨੇ ਦੂਜਾ ,ਤੀਹਰੀ ਛਾਲ ਅੰਡਰ 17 ਵਿੱਚ ਰੋਹਿਤ ਕੁਮਾਰ ਸਰਸਵਤੀ ਕਾਨਵੇਂਟ ਮੌੜ ਨੇ ਪਹਿਲਾਂ,ਪ੍ਰਿੰਸ ਕੁਮਾਰ ਬੁਰਜ ਮਾਨਸਾ ਨੇ ਦੂਜਾ,ਅੰਡਰ 19 ਵਿੱਚ ਹਰਮਨਦੀਪ ਸਿੰਘ ਕਮਾਲੂ ਸਵੈਚ ਨੇ ਪਹਿਲਾਂ, ਸੁਖਜਿੰਦਰ ਸਿੰਘ ਰਾਜਗੜ੍ਹ ਕੁੱਬੇ ਨੇ ਦੂਜਾ,ਅੰਡਰ 19 ਮੁੰਡੇ 800 ਮੀਟਰ ਵਿੱਚ ਗੋਲੂ ਰਾਮ ਖਾਲਸਾ ਸਕੂਲ ਮੋੜ ਨੇ ਪਹਿਲਾਂ,ਰਵੀ ਕੁਮਾਰ ਖਾਲਸਾ ਸਕੂਲ ਮੋੜ ਨੇ ਦੂਜਾ,ਅੰਡਰ 17 ਵਿੱਚ ਅਨਮੋਲਦੀਪ ਸਿੰਘ ਸੰਤ ਫਤਿਹ ਨੇ ਪਹਿਲਾਂ, ਹਰਮੰਦਰ ਸਿੰਘ ਮੌੜ ਕਲਾਂ ਨੇ ਦੂਜਾ,3000 ਮੀਟਰ ਅੰਡਰ 17 ਵਿੱਚ ਪ੍ਰਭਜਿੰਦਰ ਸਿੰਘ ਸੰਤ ਫਤਿਹ ਨੇ ਪਹਿਲਾਂ,ਦੀਪਕ ਕੁਮਾਰ ਮੌੜ ਕਲਾਂ ਨੇ ਦੂਜਾ, ਉੱਚੀ ਛਾਲ ਅੰਡਰ 17 ਮੁੰਡੇ ਵਿੱਚ ਉਦੈਵੀਰ ਸਿੰਘ ਮੌੜ ਕਲਾਂ ਨੇ ਪਹਿਲਾਂ, ਹੁਸਨਪ੍ਰੀਤ ਸਿੰਘ ਮਾਡਲ ਸਕੂਲ ਰਾਮਨਗਰ ਨੇ ਦੂਜਾ,ਅੰਡਰ 19 ਵਿੱਚ ਮਨਪ੍ਰੀਤ ਸਿੰਘ ਰਾਜਗੜ੍ਹ ਕੁੱਬੇ ਨੇ ਪਹਿਲਾਂ, ਮਨਪ੍ਰੀਤ ਸਿੰਘ ਮਾਈਸਰਖਾਨਾ ਨੇ ਦੂਜਾ, ਜੈਵਲਿਨ ਥਰੋਅ ਅੰਡਰ 17 ਮੁੰਡੇ ਵਿੱਚ ਧਰਮਪਾਲ ਸਿੰਘ ਕੋਟਫੱਤਾ ਨੇ ਪਹਿਲਾਂ, ਸੰਦੀਪ ਸਿੰਘ ਮਾਡਲ ਸਕੂਲ ਰਾਮਨਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।   ਇਹਨਾਂ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ  ਅੰਡਰ 14 ਕੁੜੀਆਂ ਵਿੱਚ ਜਸਮੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ,17 ਵਿੱਚ ਹਰਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ,19 ਵਿੱਚ ਪੁਨੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੌੜ ਮੰਡੀ, ਮੁੰਡੇ ਅੰਡਰ 14 ਵਿੱਚ ਕਰਨਵੀਰ ਸਿੰਘ ਸੰਤ ਫਤਿਹ ਕਾਨਵੇਂਟ ਸਕੂਲ ਮੌੜ ਮੰਡੀ ਬੈਸਟ ਐਥਲੀਟ ਬਣੇ। ਇਹਨਾਂ ਬੈਸਟ ਐਥਲੀਟ ਨੂੰ ਟਰੈਕ ਸੂਟ ਵੰਡੇ ਗਏ। ਟੂਰਨਾਮੈਂਟ ਕਮੇਟੀ ਨੂੰ ਹਰਜੀਤ ਪਾਲ ਸਿੰਘ ਵਲੋਂ 5100 ਰੁਪਏ ਦਿੱਤੇ ਗਏ।      ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਰਾਜਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਸਿੱਧੂ ਮੂਸਾ, ਅਵਤਾਰ ਸਿੰਘ ਮਾਨ, ਵਰਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਤੱਗੜ, ਹਰਪਾਲ ਸਿੰਘ ਨੱਤ, ਲਖਵੀਰ ਸਿੰਘ, ਲਖਵਿੰਦਰ ਸਿੰਘ, ਗੁਰਸ਼ਰਨ ਸਿੰਘ, ਰਾਜਿੰਦਰ ਸ਼ਰਮਾ, ਜਸਵਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ , ਰਣਜੀਤ ਸਿੰਘ, ਰੁਪਿੰਦਰ ਕੌਰ, ਹਰਵਿੰਦਰ ਕੌਰ ਹਾਜ਼ਰ ਸਨ।

NO COMMENTS