*ਮੋਬਾਈਲ ਵਰਤਣ ਵਾਲਿਆਂ ਨੂੰ ਝਟਕਾ! ਹੁਣ ਸਿਮ ਪੋਰਟ ਕਰਵਾਉਣਾ ਔਖਾ, ਕੱਲ੍ਹ ਤੋਂ ਬਦਲ ਜਾਣਗੇ ਨਿਯਮ*

0
237

 (ਸਾਰਾ ਯਹਾਂ/ਮੁੱਖ ਸੰਪਾਦਕ)ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਸਿਮ ਨੰਬਰ ਬਦਲਣ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਇਹ 1 ਜੁਲਾਈ, 2024 ਤੋਂ ਹਰ ਕਿਸੇ ਲਈ ਲਾਗੂ ਹੋ ਜਾਣਗੇ।

ਕੀ ਤੁਸੀਂ ਆਪਣੇ ਫ਼ੋਨ ‘ਤੇ ਨੈੱਟਵਰਕ ਨਾ ਆਉਣ ਤੋਂ ਪ੍ਰੇਸ਼ਾਨ ਹੋ? ਕੀ ਤੁਸੀਂ ਕਿਸੇ ਨਾਲ ਗੱਲ ਕਰਨ ਲਈ ਸਹੀ ਨੈੱਟਵਰਕ ਸੇਵਾ ਪ੍ਰਾਪਤ ਕਰਨ ਵਿੱਚ ਅਸਮਰੱਥ ਹੋ? ਕੀ ਤੁਸੀਂ ਨਾ ਤਾਂ ਇੰਟਰਨੈਟ ਤੇ ਨਾ ਹੀ ਕਾਲਿੰਗ ਸੇਵਾ ਦਾ ਲਾਭ ਲੈ ਪਾ ਰਹੇ ਹੋ? ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਨੈੱਟਵਰਕ ਨਾ ਮਿਲਣ ਦਾ ਕਾਰਨ ਫ਼ੋਨ ਵਿੱਚ ਕੋਈ ਖ਼ਰਾਬੀ ਨਹੀਂ ਬਲਕਿ ਸਿਮ ਕਾਰਡ ਵਿੱਚ ਹੀ ਕੋਈ ਸਮੱਸਿਆ ਹੈ? ਕੀ ਤੁਸੀਂ ਇਸ ਲਈ ਸਿਮ ਪ੍ਰਦਾਨ ਕਰਨ ਵਾਲੀ ਕੰਪਨੀ ਨਾਲ ਵੀ ਸੰਪਰਕ ਕੀਤਾ ਹੈ ਤੇ ਹੁਣ ਸਿਮ ਕਾਰਡ ਬਦਲਣ ਬਾਰੇ ਸੋਚ ਰਹੇ ਹੋ? ਜੇਕਰ ਹਾਂ, ਤਾਂ ਤੁਹਾਡੇ ਲਈ ਸਿਮ ਪੋਰਟ ਕਰਵਾਉਣਾ ਔਖਾ ਹੋਣ ਵਾਲਾ ਹੈ।

ਦਰਅਸਲ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਸਿਮ ਨੰਬਰ ਬਦਲਣ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਇਹ 1 ਜੁਲਾਈ, 2024 ਤੋਂ ਹਰ ਕਿਸੇ ਲਈ ਲਾਗੂ ਹੋ ਜਾਣਗੇ। ਇਸ ਨਾਲ ਉਪਭੋਗਤਾਵਾਂ ਲਈ ਇੱਕ ਨੈਟਵਰਕ ਤੋਂ ਦੂਜੇ ਨੈਟਵਰਕ ਵਿੱਚ ਮੋਬਾਈਲ ਫੋਨ ਨੰਬਰ ਬਦਲਣਾ ਮੁਸ਼ਕਲ ਹੋਵੇਗਾ ਕਿਉਂਕਿ ਟਰਾਈ ਨੇ ਮੋਬਾਈਲ ਨੰਬਰ ਪੋਰਟੇਬਿਲਟੀ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।

ਟਰਾਈ ਨੇ ਇਹ ਕਦਮ ਕਿਉਂ ਚੁੱਕਿਆ?
ਦਰਅਸਲ ਹਾਲ ਹੀ ‘ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕੀਤੀ ਗਈ ਸੀ ਤੇ ਉਨ੍ਹਾਂ ਦੇ ਸਿਮ ਨੂੰ ਪੋਰਟ ਕੀਤਾ ਗਿਆ ਸੀ। ਇੱਥੋਂ ਤੱਕ ਕਿ ਆਸਾਨ ਸਿਮ ਪੋਰਟਿੰਗ ਦਾ ਦਾਅਵਾ ਕਰਨ ਵਾਲੇ ਸਿਮ ਪ੍ਰੋਵਾਈਡਰਾਂ ਦੇ ਏਜੰਟਾਂ ਨੇ ਵੀ ਲੋਕਾਂ ਨਾਲ ਧੋਖਾ ਕੀਤਾ। ਇਸ ਨੂੰ ਰੋਕਣ ਲਈ ਟਰਾਈ ਨੇ ਸਿਮ ਪੋਰਟਾਂ ਲਈ ਨਵੇਂ ਨਿਯਮ ਬਣਾਏ ਹਨ ਤਾਂ ਜੋ ਉਪਭੋਗਤਾਵਾਂ ਦਾ ਵੇਰਵਾ ਸੁਰੱਖਿਅਤ ਰਹੇ।

ਸਿਮ ਪੋਰਟ ਦੇ ਨਵੇਂ ਨਿਯਮ
ਨਵੇਂ ਨਿਯਮਾਂ ਤੋਂ ਪਹਿਲਾਂ ਉਪਭੋਗਤਾਵਾਂ ਉਸੇ ਨੰਬਰ ਵਾਲਾ ਸਿਮ ਕਾਰਡ ਇੱਕ ਕੰਪਨੀ ਤੋਂ ਦੂਜੀ ਕੰਪਨੀ ਤਬਦੀਲ ਬੜੀ ਆਸਾਨੀ ਨਾਲ ਕਰ ਲੈਂਦੇ ਸਨ। ਅਜਿਹੇ ‘ਚ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ ਜਾਂ ਜ਼ਿਆਦਾ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਸੀ। ਦੂਜੇ ਪਾਸੇ ਹੁਣ ਮੋਬਾਈਲ ਨੰਬਰ ਪੋਰਟੇਬਿਲਟੀ ਦੇ ਨਵੇਂ ਨਿਯਮਾਂ ਤਹਿਤ ਯੂਜ਼ਰਸ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਹ ਨਿਯਮ ਉਨ੍ਹਾਂ ਦੀ ਸੁਰੱਖਿਆ ਲਈ ਜਾਰੀ ਕੀਤਾ ਗਿਆ ਹੈ।

ਸਿਮ ਪੋਰਟ ਕਰਵਾਉਣਾ ਹੁਣ ਆਸਾਨ ਨਹੀਂ
ਸਿਮ ਪੋਰਟਾਂ ਲਈ ਨਵੇਂ ਨਿਯਮ 1 ਜੁਲਾਈ, 2024 ਤੋਂ ਲਾਗੂ ਹੋਣਗੇ। ਇਸ ਤਹਿਤ ਯੂਜ਼ਰਸ ਨੂੰ ਪਹਿਲਾਂ ਦੀ ਤਰ੍ਹਾਂ ਸਿਮ ਕਾਰਡ ਇੱਕ ਕੰਪਨੀ ਤੋਂ ਦੂਜੀ ਕੰਪਨੀ ‘ਚ ਆਸਾਨੀ ਨਾਲ ਬਦਲਣ ਦਾ ਮੌਕਾ ਨਹੀਂ ਮਿਲੇਗਾ। ਇਸ ਦੀ ਬਜਾਏ, ਪਹਿਲਾਂ ਇੱਕ ਅਰਜ਼ੀ ਜਮ੍ਹਾਂ ਕਰਾਉਣੀ ਜ਼ਰੂਰੀ ਹੋਵੇਗੀ। ਇਸ ਤੋਂ ਬਾਅਦ ਯੂਜ਼ਰ ਨੂੰ ਪ੍ਰਕਿਰਿਆ ਦਾ ਇੰਤਜ਼ਾਰ ਕਰਨਾ ਹੋਵੇਗਾ। 

ਨਵੇਂ ਨਿਯਮਾਂ ਤਹਿਤ, ਪਹਿਲਾਂ ਤੁਹਾਨੂੰ ਆਪਣੀ ਪਛਾਣ ਨਾਲ ਸਬੰਧਤ ਦਸਤਾਵੇਜ਼ ਪ੍ਰਦਾਨ ਕਰਨੇ ਹੋਣਗੇ। ਇਸ ਦੇ ਨਾਲ ਹੀ ਤਸਦੀਕ ਪ੍ਰਕਿਰਿਆ ਅਪਣਾਉਣੀ ਪਵੇਗੀ। ਵੈਰੀਫਿਕੇਸ਼ਨ ਲਈ ਫ਼ੋਨ ਨੰਬਰ ‘ਤੇ ਇੱਕ OTP ਭੇਜਿਆ ਜਾਵੇਗਾ, ਜਿਸ ਦੀ ਵਰਤੋਂ ਸਿਮ ਪੋਰਟਿੰਗ ਦੌਰਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਵੇਂ ਨਿਯਮਾਂ ਤਹਿਤ, ਇੱਕ ਉਪਭੋਗਤਾ ਇੱਕ ਆਈਡੀ ਤੋਂ ਇੱਕ ਤੋਂ ਵੱਧ ਸਿਮ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ।

NO COMMENTS