*ਮੋਫਰ ਪਰਿਵਾਰ ਨੇ ਕਿਸਾਨੀ ਮੋਰਚੇ ਲਈ ਭੇਜਿਆ ਪਾਣੀ ਦਾ ਟੈਂਕਰ ਪਹਿਲਾਂ ਵੀ ਲਗਾਤਾਰ ਮਦਦ ਕਰ ਰਿਹਾ ਮੋਫਰ ਪਰਿਵਾਰ*

0
44


ਮਾਨਸਾ 30 ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) ਕਿਸਾਨਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਹੱਕੀ ਮੰਗਾਂ ਨੂੰ ਲੈ ਕੇ ਚਿੰਤਿਤ ਜਿਲਹਾ ਪ੍ਰੀਸ਼ਦ ਦੇ ਚੇਅਰਮੇਨ ਬਿਕਰਮ ਸਿੰਘ ਮੋਫਰ ਨੇ ਦਿੱਲੀ ਕਿਸਾਨ ਮੋਰਚੇ ਵਿੱਚ ਪਾਣੀ ਦੀ ਟੈਂਕੀ ਭੇਜ ਭੇਜ ਸੇਵਾ ਦੀ ਹਜਾਰੀ ਲਵਾਈ ਹੈ। ਇਸ ਤੋਂ ਪਹਿਲਾਂ ਉਹ ਕਿਸਾਨਾਂ ਨਾਲ ਮੋਰਚੇ ਵਿੱਚ ਰਾਸ਼ਨ ਸਮੱਗਰੀ ਤੋਂ ਇਲਾਵਾ ਕੂਲਰ, ਭਾਂਡੇ, ਟੈਂਟ ਅਤੇ ਜਰੂਰਤ ਦਾ ਹੋਰ ਸਮਾਨ ਦੇ ਚੁੱਕੇ ਹਨ। ਜਿਸ ਤੇ ਕਿਸਾਨਾਂ ਨੇ ਮੋਫਰ ਪਰਿਵਾਰ ਦਾ ਸ਼ੁਕਰੀਆ ਕੀਤਾ ਹੈ। ਬਿਕਰਮ ਸਿੰਘ ਮੋਫਰ ਨੇ ਆਪਣੇ ਪਿੰਡੋਂ ਸ਼ੁੱਕਰਵਾਰ ਨੂੰ ਪਾਣੀ ਦੀ ਵੱਡੀ ਟੈਂਕੀ ਰਵਾਨਾ ਕੀਤੀ ਤਾਂ ਜੋ ਕਿਸਾਨ ਅੰਦੋਲਨ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਜਾਂ ਰੁਕਾਵਟ ਨਾ ਆਵੇ।

ਉਨ੍ਹਾਂ ਕਿਸਾਨਾਂ ਦੀ ਹੋਂਸਲਾ ਅਫਜਾਈ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨਾਲ ਲੰਮੇ ਸਮੇਂ ਤੋਂ ਮੱਥਾ ਲਾ ਕੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਪੰਜਾਬ ਦੇ ਕਿਸਾਨ ਜੁਝਾਰੂ ਅਤੇ ਦਲੇਰ ਹਨ। ਜਿਨ੍ਹਾਂ ਨੇ ਕਾਨੂੰਨ ਨੂੰ ਰੱਦ ਕਰਵਾਉਣ ਦੀ ਲੜਾਈ ਮੱਠੀ ਨਹੀਂ ਪੈਣ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੋਫਰ ਪਰਿਵਾਰ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਨੂੰ ਕਿਸਾਨੀ ਹਿੱਤ ਪਿਆਰੇ ਹਨ। ਜੇਕਰ ਪੰਜਾਬ ਦਾ ਕਿਸਾਨ ਇਸੇ ਤਰ੍ਹਾਂ ਹੀ ਵਧੀਕੀਆਂ ਦਾ ਸ਼ਿਕਾਰ ਹੋ ਕੇ ਸੜਕਾਂ ਤੇ ਰੁਲਦਾ ਹੈ ਤਾਂ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਕੁਝ ਨਹੀਂ ਲੈਣਾ।

ਉਹ ਪੰਜਾਬ ਦੇ ਕਿਸਾਨ ਦੀ ਜਿੱਤ ਚਾਹੁੰਦੇ ਹਨ। ਇਸ ਵਾਸਤੇ ਉਨ੍ਹਾਂ ਦਾ ਕਿਸਾਨੀ ਅੰਦੋਲਨ ਵਾਸਤੇ ਤਨ, ਮਨ, ਧਨ ਹਾਜਰ ਹੈ ਅਤੇ ਹਾਜਰ ਰਹੇਗਾ ਅਤੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰਨ ਵਾਸਤੇ ਉਨ੍ਹਾਂ ਦੇ ਰਿਸ਼ਤੇਦਾਰ ਐੱਮ.ਪੀ ਰਵਨੀਤ ਸਿੰਘ ਬਿੱਟੂ ਵਿਰੋਧੀ ਧਿਰ ਦੇ ਨੇਤਾ ਲਗਾਤਾਰ ਕੇਂਦਰ ਸਰਕਾਰ ਖਿਲਾਫ ਡਟੇ ਹੋਏ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਕਾਂਦੀਆਂ) ਬਲਾਕ ਝੁਨੀਰ ਦੇ ਜਰਨਲ ਸਕੱਤਰ ਪਰਮਪ੍ਰੀਤ ਸਿੰਘ ਮਾਖਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਇਕਾਈ ਮਾਖਾ ਵਾਲਾ ਦੇ ਪ੍ਰਧਾਨ ਰਾਜਪਾਲ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ ਕੈਮੀ, ਜਗਰੂਪ ਸਿੰਘ ਸਾਬਕਾ ਸਰਪੰਚ, ਦਿਆਲ ਸਿੰਘ, ਗਗਨਦੀਪ ਸਿੰਘ, ਗੋਪਾਲ ਸ਼ਰਮਾ ਆਦਿ ਆਗੂਆਂ ਨੇ ਮੋਫਰ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਦਦ ਅਤੇ ਸੇਵਾ ਸਦਕਾ ਹੀ ਕਿਸਾਨਾਂ ਨੂੰ ਪੂਰੀ ਮਦਦ ਮਿਲ ਰਹੀ ਹੈ ਅਤੇ ਮੋਫਰ ਪਰਿਵਾਰ ਟਿੱਕਰੀ ਬਾਰਡਰ ਤੇ ਪਹੁੰਚ ਕੇ ਸਮੇਂ ਸਮੇਂ ਤੇ ਮਿਲਦਾ ਰਹਿੰਦਾ ਹੈ।
ਫੋਟੋ: ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਕਿਸਾਨਾਂ ਨੂੰ ਪਾਣੀ ਦਾ ਟੈਂਕਰ ਸੋਂਪਦੇ ਹੋਏ।

NO COMMENTS