*ਮੋਫਰ ਨੇ ਕਿਸਾਨ ਅੰਦੋਲਨ ਲਈ ਟੈਂਟ ਅਤੇ ਰਾਸ਼ਨ ਸਮੱਗਰੀ ਭੇਜੀ*

0
30

ਮਾਨਸਾ 13 ਫਰਵਰੀ(ਸਾਰਾ ਯਹਾਂ/ਮੁੱਖ ਸੰਪਾਦਕ)ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕਰਨ ਦੇ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਜਖਮੀ ਹੋਣ ਦੀ ਨਿੰਦਿਆਂ ਕਰਦਿਆਂ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਹੈ ਕਿ ਇਹ ਸਰਕਾਰਾਂ ਦੀ ਕਿਸਾਨਾਂ ਦੀ ਅਵਾਜ ਦਬਾਉਣ ਦਾ ਜਰੀਆ ਹੈ। ਜਦਕਿ ਪ੍ਰਧਾਨ ਮੰਤਰੀ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਦੱਸਦੇ ਹਨ। ਪਿੰਡ ਮੋਫਰ ਵਿਖੇ ਮੰਗਲਵਾਰ ਨੂੰ ਬਿਕਰਮ ਸਿੰਘ ਮੋਫਰ ਨੇ ਰਾਸ਼ਨ ਸਮੱਗਰੀ, ਟੈਂਟ ਅਤੇ ਹੋਰ ਸਮਾਨ ਰਵਾਨਾ ਕੀਤਾ ਅਤੇ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅੰਦੋਲਨ ਲਈ ਹੋਰ ਵੀ ਸਹਿਯੋਗ ਭੇਜਿਆ ਜਾਵੇ। ਉਨ੍ਹਾਂ ਪਿਛਲੇ ਸਮੇਂ ਵਿੱਚ ਵੀ ਦਿੱਲੀ ਅੰਦੋਲਨ ਵਿਖੇ ਕਿਸਾਨਾਂ ਨੂੰ ਸਮੱਗਰੀ ਭੇਜੀ ਸੀ। ਮੋਫਰ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਮੁਤਾਬਕ ਫਸਲਾਂ ਤੇ ਐੱਮ.ਐੱਸ.ਪੀ ਕਿਸਾਨਾਂ ਦੇ ਕਰਜੇ ਮੁਆਫ ਅਤੇ ਕਿਸਾਨਾਂ ਨੂੰ ਮੁਆਵਜਾ ਦੇਣ ਆਦਿ ਦੀਆਂ ਮੰਗਾਂ ਰੱਖ ਰਹੇ ਹਨ। ਪਰ ਕੇਂਦਰ ਸਰਕਾਰ ਉਨ੍ਹਾਂ ਦੀਆਂ ਇਹ ਮੰਗਾਂ ਸੁਣਨ ਲਈ ਵੀ ਤਿਆਰ ਨਹੀਂ। ਉਨ੍ਹਾਂ ਦੇ ਅੰਦੋਲਨ ਨੂੰ ਜਬਰੀ ਦਬਾਇਆ ਜਾ ਰਿਹਾ ਹੈ। ਮੋਫਰ ਨੇ ਕਿਹਾ ਕਿ ਉਹ ਆਪਣੇ ਆਖਰੀ ਦਮ ਤੱਕ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਨ ਅਤੇ ਇਸ ਅੰਦੋਲਨ ਵਿੱਚ ਕਿਸਾਨਾਂ ਦਾ ਪੂਰਾ ਸਾਥ ਦੇਣਗੇ। ਮੋਫਰ ਨੇ ਕਿਸਾਨਾਂ ਨੂੰ ਨਾ ਘਬਰਾਉਣ ਅਤੇ ਨਾ ਕੇਂਦਰ ਸਰਕਾਰ ਅੱਗੇ ਝੁਕਣ ਦੀ ਅਪੀਲ ਕੀਤੀ। ਮੋਫਰ ਨੇ ਪਿੰਡ ਮੋਫਰ ਤੋਂ ਰਾਸ਼ਨ ਸਮੱਗਰੀ ਅਤੇ ਹੋਰ ਸਮਾਨ ਦੀ ਇੱਕ ਟਰਾਲੀ ਰਵਾਨਾ ਕੀਤੀ। ਇਸ ਮੌਕੇ ਸੀਨੀਅਰੀ ਕਾਂਗਰਸੀ ਨੇਤਾ ਪ੍ਰਕਾਸ਼ ਚੰਦ ਕੁਲਰੀਆਂ, ਚੇਅਰਮੈਨ ਸੁਰੇਸ਼ ਨੰਦਗੜ੍ਹੀਆ, ਚੇਅਰਮੈਨ ਸੱਤਪਾਲ ਵਰਮਾ, ਯੂਥ ਕਾਂਗਰਸ ਹਲਕਾ ਸਰਦੂਲਗੜ੍ਹ ਦੇ ਪ੍ਰਧਾਨ ਲਛਮਣ ਸਿੰਘ, ਮਨਦੀਪ ਗੋਰਾ, ਸਰਪੰਚ ਰਾਜੂ ਸਿੰਘ ਅੱਕਾਂਵਾਲੀ, ਯੂਥ ਕਾਂਗਰਸ ਜਿਲ੍ਹਾ ਮਾਨਸਾ ਦੇ ਪ੍ਰਧਾਨ ਸੰਯੋਗਪ੍ਰੀਤ ਸਿੰਘ ਡੈਵੀ, ਲਛਮਣ ਸਿੰਘ ਗੰਢੂ ਕਲਾਂ, ਸਰਪੰਚ ਦਰਸ਼ਨ ਸਿੰਘ ਮੋਫਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS