*ਮੋਨੂੰ ਦਾਨੇਵਾਲੀਆ  ਬਣੇ ਗਊਸਾਲਾ ਦੇ ਪ੍ਰਧਾਨ*

0
201

ਮਾਨਸਾ 14 ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ)ਸ੍ਰੀ ਗਊਸ਼ਾਲਾ ਐਡ ਮੰਦਰ ਸੁਧਾਰ  ਕਮੇਟੀ ਦੀ ਸਾਲਾਨਾ ਮੀਟਿੰਗ ਐਤਵਾਰ ਨੂੰ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿਖੇ ਕੀਤੀ ਗਈ।ਜਿਸ ਵਿੱਚ ਵੱਡੀ ਗਿਣਤੀ ਵਿੱਚ ਸਹਿਰ ਵਾਸੀਆ ਨੇ ਪਹੁੰਚ ਕੇ ਆਪਣੀ ਹਾਜਰੀ ਲਗਵਾਈ ।ਇਸ ਦੋਰਾਨ  ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ ਕੀਤਾ ਗਿਆ ਜੋ ਸਹਿਰ ਵਾਸੀਆ ਨੇ ਪ੍ਰਵਾਨ ਕਰਦਿਆ ਪਾਸ ਕੀਤਾ।ਇਸ ਉਪਰੰਤ ਪਿਛਲੀ ਕਾਰਜਕਾਰਨੀ ਕਮੇਟੀ ਨੇ ਆਪਣਾ ਅਸਤੀਫਾ ਪੇਸ ਕੀਤਾ ਜੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਨਵੀ ਕਮੇਟੀ ਚੁਨਣ ਲਈ ਮੀਟਿੰਗ ਪ੍ਰਧਾਨ ਦੀ ਚੋੋਣ ਕੀਤੀ ਗਈ ਜਿਸ ਵਿੱਚ  ਵਿਜੈ ਕੁਮਾਰ ਮੌੜਾ ਵਾਲੇ  ਨੂੰ ਮੀਟਿੰਗ ਪ੍ਰਧਾਨ ਚੁਣਿਆ ਗਿਆ।ਮੀਟਿੰਗ ਦੋਰਾਨ ਨਵੇ ਪ੍ਰਧਾਨ ਦੇ ਆਹੁਦੇ ਲਈ ਮੁੜ ਤੋ ਮੋਨੂੰ ਦਾਨੇਵਾਲੀਆ ਨੂੰ  ਪ੍ਰਧਾਨ ਬਣਾਇਆ ਗਿਆ ਜਦਕਿ ਬਾਕੀ ਦੇ ਆਹੁਦੇਦਾਰਾ ਦੀ ਚੋਣ ਲਈ ਪ੍ਰਧਾਨ ਨੂੰ ਹੀ ਅਧਿਕਾਰ ਦਿੱਤਾ ਗਿਆ। ਨਵਨਿਯੂਕਤ ਪ੍ਰਧਾਨ ਮੋਨੂੰ ਦਾਨੇਵਾਲੀਆ ਨੇ ਆਪਣੇ ਅਧਿਕਾਰਾ ਦੀ ਵਰਤੋ ਕਰਦਿਆ  ਮਾਸਟਰ ਹਾਕਮ ਚੰਦ ਅਤੇ ਇਸ਼ਵਰ  ਗੋਇਲ ਨੂੰ  ਮੀਤ ਪ੍ਰਧਾਨ, ਮੁਨੀਸ ਬੱਬੂ  ਨੂੰ  ਜਰਨਲ ਸਕੱਤਰ, ਧਰਮਪਾਲ ਪਾਲੀ ਨੂੰ ਖਜਾਨਚੀ ਨਿਯੂਕਤ ਕੀਤਾ ਗਿਆ ।ਇਸ ਦੋਰਾਨ ਇਕੱਠ ਨੂੰ ਸੰਬੋਧਨ ਕਰਦਿਆ ਮੋਨੂੰ ਨੇ ਸਹਿਰ ਵਾਸੀਆ ਤੋ ਗਊਸਾਲਾ ਲਈ ਵੱਧ ਤੋ ਵੱਧ ਦਾਨ ਦੇਣ ਦੀ ਅਪੀਲ ਕੀਤੀ ਉਹਨਾ ਇਹ ਵੀ ਕਿਹਾ ਕਿ ਸਹਿਰ ਵਾਸੀ ਆਪਣੇ ਘਰ ਵਿੱਚ ਖੂਸ਼ੀ ਤੇ ਗਮੀ ਦੇ ਮੋਕੇ ਤੇ ਗਊਸਾਲਾ ਲਈ ਕੁਝ ਨਾ ਕੁਝ ਦਾਨ ਜਰੂਰ ਕੱਢਣ ।ਇਸ ਮੋਕੇ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ, ਭੋਲਾ ਰੇਅ ਵਾਲਾ , ਭੀਮ ਸੈਨ , ਵਿਨੋਦ ਭੰਮਾ,ਯੂਕੇਸ ਗੋਇਲ ,ਬਿੰਦਰਪਾਲ ਗਰਗ ,ਵਿਸਾਲ ਜੈਨ ਗੋਲਡੀ , ਲਾਲਾ ਜਗਦੀਸ ਰਾਏ ,ਪ੍ਰਵੀਨ ਗਲੇਲਾ , ਕਮਲ ਸਰਮਾ , ਸੁਮੀਰ ਛਾਬੜਾ ,ਬਲਵਿੰਦਰ ਬਾਂਸਲ, ਸੋਨੂੰ ਅਤਲਾ , ਮਨੀਸ  ਬਾਸਲ, ਸੁਰਿੰਦਰ ਲਾਲੀ ,ਹਰੀ ਰਾਮ ਡਿੰਪਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਹਿਰ ਵਾਸੀ ਹਾਜਰ ਸਨ ।

NO COMMENTS