ਮਾਨਸਾ 28 ਮਈ –(ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ)ਦੇਸ ਵਿੱਚ ਵੱਧ ਰਹੀ ਮਹਿੰਗਾਈ ਤੇ ਭੁੱਖਮਰੀ ਦੇ ਖਿਲਾਫ ਦੇਸ ਦੀਆ ਪ੍ਰਮੁੱਖ ਖੱਬੀਆ ਪਾਰਟੀਆ ਵੱਲੋ ਦਿੱਤੇ ਦੇਸ ਵਿਆਪੀ ਰੋਸ ਹਫਤਾ ਮਨਾਉਣ ਦੇ ਸੱਦੇ ਤਹਿਤ ਅੱਜ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਖੱਬੀਆ ਪਾਰਟੀਆ ਦੇ ਵਰਕਰਾ ਨੇ ਇਕੱਠੇ ਹੋ ਕੇ ਠੀਕਰੀਵਾਲਾ ਚੌਕ ਤੱਕ ਮੁਜਾਹਰਾ ਕੱਢਿਆ ਤੇ ਚੌਕ ਵਿੱਚ ਮੋਦੀ
ਸਰਕਾਰ ਦੀ ਅਰਥੀ ਫੂਕੀ । ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਕ੍ਰਿਸਨ ਚੋਹਾਨ , ਸੀਪੀਆਈ ਐਮ ਦੇ ਐਡਵੋਕੇਟ ਕੁਲਵਿੰਦਰ ਉੱਡਤ , ਸੀਪੀਆਈ (ਐਮ.ਐਲ) ਲਿਬਰੇਸਨ ਦੇ ਗੁਰਸੇਵਕ ਮਾਨ ਤੇ ਆਰ.ਐਮ.ਪੀ.ਆਈ. ਦੇ ਅਮਰੀਕ ਫਫੜੇ ਨੇ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ , ਜਖੀਰੇਬਾਜ ਨਕਲੀ ਥੁੜ ਪੈਦਾ ਕਰਕੇ ਨਿੱਤ ਵਰਤੋ ਦੀਆ ਵਸਤੂਆ ਦੀਆ ਕੀਮਤਾ ਵਿੱਚ ਵਾਧਾ ਕਰ ਰਹੇ ਹਨ ਤੇ ਮੋਦੀ ਸਰਕਾਰ ਜਖੀਰੇਬਾਜਾ ਦੀ ਪਿੱਠ ਥਪਾ ਰਹੀ ਹੈ । ਉਨ੍ਹਾ ਕਿਹਾ ਕਿ ਪੈਟਰੋਲੀਅਮ ਪਦਾਰਥਾ ਤੋ ਖੱਬੀਆ ਪਾਰਟੀਆ ਦੇ ਅੰਦੋਲਨ ਦੇ ਐਲਾਨ ਤੋ ਬਾਅਦ ਘਟਾਈ ਐਕਸਾਈਜ ਡਿਊਟੀ ਨਾਲ ਥੋੜੀ ਰਾਹਤ ਮਿਲੀ ਹੈ , ਜਿਸ ਨੂੰ ਗੋਦੀ ਮੀਡੀਆ ਵਧਾਅ ਚੜਾਅ ਕੇ ਪੇਸ ਕਰ ਰਹੀ ਹੈ । ਖੱਬੇ ਪੱਖੀ ਆਗੂਆ ਨੇ ਕਿਹਾ ਕਿ ਅਸਲ ਵਿੱਚ ਦੇਸ ਵਿੱਚ ਸਥਿਤੀ ਭੁੱਖਮਰੀ ਵਿੱਚ ਭਿਆਨਕ ਹੋ ਰਹੀ ਹੈ ਤੇ ਜੇਕਰ ਮੋਦੀ ਸਰਕਾਰ ਨੇ ਕਾਰਪੋਰੇਟ ਤੇ ਜਖੀਰੇਬਾਜਾ ਨੂੰ ਪਾਲਣ ਪਰੋਸਣ ਵਾਲੀਆ ਨੀਤੀਆ ਤੋ ਮੋੜਾ ਨਾ ਕੱਟਿਆ ਤਾ ਭਾਰਤ ਦੀ ਹਾਲਾਤ ਸ੍ਰੀਲੰਕਾ ਵਾਲੀ ਹੋਣ ਵਿੱਚ ਦੇਰ ਨਹੀ ਲੱਗਣੀ ।
ਆਗੂਆਂ ਨੇ ਕਿਹਾ ਕਿ ਕੇਰਲ , ਮਹਾਰਾਸਟਰ ਤੇ ਰਾਜਸਥਾਨ ਵਾਗ ਪੰਜਾਬ ਦੀ ਮਾਨ ਸਰਕਾਰ ਵੀ ਪੈਟਰੋਲੀਅਮ ਪਦਾਰਥਾਂ ਤੋ ਵੈਟ ਘਟਾਏ ਤਾ ਕਿ ਮਹਿੰਗਾਈ ਤੋ ਥੋੜੀ ਬਹੁਤੀ ਰਾਹਤ ਮਿਲ ਸਕੇ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਡਾਕਟਰ ਧੰਨਾ ਮੱਲ ਗੋਇਲ , ਕਾਮਰੇਡ ਦਲਜੀਤ ਮਾਨਸਾਹੀਆ , ਸੁਖਦੇਵ ਸਿੰਘ ਮਾਨਸਾ , ਕਾਮਰੇਡ ਕਾਲਾ ਖਾਂ ਭੰਮੇ , ਕਾਮਰੇਡ ਰਾਜ ਕੁਮਾਰ ਗਰਗ , ਕਾਮਰੇਡ ਮੱਖਣ ਸਿੰਘ ਰਾਮਾਨੰਦੀ , ਕਾਮਰੇਡ ਨਛੱਤਰ ਸਿੰਘ ਚਹਿਲਾਵਾਲਾ , ਕਾਮਰੇਡ ਬਿੰਦਰ ਸਿੰਘ ਅਲਖ , ਕਾਮਰੇਡ ਕਿ੍ਸਨਾ ਕੋਰ , ਕਾਮਰੇਡ ਜਰਨੈਲ ਸਿੰਘ ਮਾਨਸਾ , ਕਾਮਰੇਡ ਰਤਨ ਭੋਲਾ ਆਦਿ ਨੇ ਵੀ ਵਿਚਾਰ ਸਾਂ