ਮੋਦੀ ਸਰਕਾਰ ਨੂੰ ਅੰਨਦਾਤੇ ਨੂੰ ਰੋਲ਼ਣ ਦੇ ਫੈਸਲੇ ਦੀ ਵੱਡੀ ਸਿਆਸੀ ਕੀਮਤ ਚੁਕਾਉਣੀ ਪਵੇਗੀ – ਕਿਸਾਨ ਆਗੂ

0
5

ਬੁਢਲਾਡਾ 26 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ ) – ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ 30 ਕਿਸਾਨ ਜਥੇਬੰਦੀਆਂ ਦਾ ਆਰੰਭਿਆ ਸੰਘਰਸ਼ ਅੱਜ 26 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।  ਕਿਸਾਨਾਂ ਨੇ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਦੇ ਘਿਰਾਓ ਸਮੇਂ ਮੋਦੀ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜੀ ਕੀਤੀ।  ਆਗੂਆ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਆਉਂਦੀਆਂ ਮਾਲ ਗੱਡੀਆਂ ਰੋਕਣ ਦੇ ਫੈਸਲੇ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬੀਆਂ ਨਾਲ ਮੋਦੀ ਸਰਕਾਰ ਦਾ ਮੱਥਾ ਲਾਉਣਾ ਮਹਿੰਗਾ ਪਵੇਗਾ , ਦੇਸ਼ ਦੇ ਅੰਨਦਾਤੇ ਨੂੰ ਰੋਲ਼ਣ ਦੇ ਫੈਸਲੇ ਦੀ ਭਾਜਪਾ ਨੂੰ ਵੱਡੀ ਸਿਆਸੀ ਕੀਮਤ ਚੁਕਾਉਣੀ ਪਵੇਗੀ।  ਇਸ ਮੌਕੇ ‘ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਮੰਦਰਾਂ , ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਪਰਸ਼ੋਤਮ ਸਿੰਘ ਗਿੱਲ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਜਸਕਰਨ ਸਿੰਘ ਸ਼ੇਰਖਾਂ ਵਾਲਾ , ਦਰਸ਼ਨ ਸਿੰਘ ਗੁਰਨੇ , ਜਸਵੰਤ ਸਿੰਘ ਬੀਰੋਕੇ , ਨਛੱਤਰ ਸਿੰਘ ਅਹਿਮਦਪੁਰ , ਚਿੜੀਆ ਸਿੰਘ ਗੁਰਨੇ , ਦਰਸ਼ਨ ਸਿੰਘ ਗੰਢੂ ਖੁਰਦ , ਸੁਖਦੇਵ ਸਿੰਘ ਗੰਢੂ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ ।  

NO COMMENTS