ਅੰਮ੍ਰਿਤਸਰ, 13 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਭਾਰਤੀ ਜਨਤਾ ਪਾਰਟੀ ਪੰਜਾਬ, ਮਹਿਲਾ ਮੋਰਚਾ ਨੇ ਜੈ ਇੰਦਰ ਕੌਰ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਅੱਜ ਅੰਮ੍ਰਿਤਸਰ ਵਿਖੇ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕੌਮੀ ਪ੍ਰਧਾਨ ਵਨਾਥੀ ਸ੍ਰੀਨਿਵਾਸਨ, ਸੂਬਾ ਪ੍ਰਧਾਨ ਜੈ ਇੰਦਰ ਕੌਰ ਅਤੇ ਸੂਬਾ ਪ੍ਰਭਾਰੀ ਉਪਦੇਸ਼ ਅੰਦੋਤਰਾ ਨੇ ਕੀਤੀ।
ਪੰਜਾਬ ਮਹਿਲਾ ਮੋਰਚਾ ਦੇ ਸੂਬਾ ਕਾਰਜਕਾਰਨੀ ਮੈਂਬਰਾਂ ਦੀ ਟੀਮ ਨੂੰ ਸੰਬੋਧਨ ਕਰਦਿਆਂ ਵਨਾਤੀ ਸ੍ਰੀਨਿਵਾਸਨ ਨੇ ਕਿਹਾ ਕਿ, “ਮੈਂ ਪੰਜਾਬ ਦੇ ਲੋਕਾਂ ਦੇ ਉਨ੍ਹਾਂ ਨਿੱਘੇ ਪਿਆਰ ਅਤੇ ਸਨੇਹ ਲਈ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਮੇਰੇ ਪੰਜਾਬ ਆਉਣ ਤੋਂ ਬਾਅਦ ਮੇਰੇ ‘ਤੇ ਵਰ੍ਹਾਈ ਹੈ, ਮੈਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿਖੇ ਜਾਣਾ ਮੇਰੇ ਲਈ ਅਸਲ ਅਨੁਭਵ ਰਿਹਾ ਹੈ ਅਤੇ ਮੈਂ ਇਨ੍ਹਾਂ ਯਾਦਾਂ ਨੂੰ ਹਮੇਸ਼ਾ ਯਾਦ ਰੱਖਾਂਗੀ।”
ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੇਸ਼ ਵਿੱਚ ਚੰਗੇ ਪ੍ਰਸ਼ਾਸਨ, ਵਿਕਾਸ ਅਤੇ ਖੁਸ਼ਹਾਲੀ ਦੀ ਇੱਕ ਸ਼ਾਨਦਾਰ ਮਿਸਾਲ ਬਣ ਗਏ ਹਨ। ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ, ਜੋਕਿ ਹਾਲ ਵਿੱਚ ਹੋਈਆਂ 3 ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਨਾਲ ਦੁਹਰਾਇਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ, 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਫਗਾਨਿਸਤਾਨ ਤੋਂ ਪੂਰੇ ਸਤਿਕਾਰ ਨਾਲ ਭਾਰਤ ਲਿਆਉਣਾ ਆਦਿ ਕੁਝ ਅਹਿਜੇ ਕਦਮ ਹਨ ਜੀ ਮੋਦੀ ਸਰਕਾਰ ਵੱਲੋਂ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਦੀ ਬਿਹਤਰੀ ਲਈ ਚੁੱਕੇ ਗਏ ਹਨ। ਹੁਣ ਮਹਿਲਾ ਮੋਰਚੇ ਦੇ ਹਰੇਕ ਵਰਕਰ ਦਾ ਫਰਜ਼ ਬਣਦਾ ਹੈ ਕਿ ਉਹ ਮੋਦੀ ਸਰਕਾਰ ਦੇ ਇਨ੍ਹਾਂ ਅਤੇ ਹੋਰ ਸਾਰੇ ਕੰਮਾਂ ਨੂੰ ਪੰਜਾਬ ਦੀ ਆਮ ਜਨਤਾ ਤੱਕ ਪਹੁੰਚਾਉਣ।”
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜੈ ਇੰਦਰ ਕੌਰ ਨੇ ਕਿਹਾ, “ਸਭ ਤੋਂ ਪਹਿਲਾਂ ਸਾਡੀ ਰਾਸ਼ਟਰੀ ਪ੍ਰਧਾਨ ਸ਼੍ਰੀਮਤੀ ਵਨਾਥੀ ਸ਼੍ਰੀਨਿਵਾਸਨ ਜੀ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਹਿਲੀ ਫੇਰੀ ‘ਤੇ ਸਵਾਗਤ ਕਰਨਾ ਅਤੇ ਸਾਡੇ ਸਾਰਿਆਂ ਲਈ ਵਨਾਥੀ ਜੀ ਦਾ ਮਾਰਗਦਰਸ਼ਨ ਪ੍ਰਾਪਤ ਕਰਨਾ ਇੱਕ ਗਿਆਨ ਭਰਪੂਰ ਅਨੁਭਵ ਰਿਹਾ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਪੰਜਾਬ ਮਹਿਲਾ ਮੋਰਚਾ ਸੂਬੇ ਵਿੱਚ ਪਾਰਟੀ ਦੀ ਬਿਹਤਰੀ ਲਈ ਸਖ਼ਤ ਮਿਹਨਤ ਕਰੇਗਾ।”
ਮੋਦੀ ਸਰਕਾਰ ਦੀਆਂ ਮਹਿਲਾ ਪੱਖੀ ਨੀਤੀਆਂ ਬਾਰੇ ਗੱਲ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, ”ਨਾਰੀ ਸ਼ਕਤੀ ਵੰਦਨ ਅਧਿਨਿਯਮ (ਮਹਿਲਾ ਰਿਜ਼ਰਵੇਸ਼ਨ ਬਿੱਲ) ਔਰਤਾਂ ਦੇ ਸਸ਼ਕਤੀਕਰਨ ਅਤੇ ਉੱਚ ਪੱਧਰ ‘ਤੇ ਸਮਾਵੇਸ਼ੀ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦਾ ਇਤਿਹਾਸਕ ਕਦਮ ਸੀ। ਮੋਦੀ ਜੀ ਅਤੇ ਜੇਪੀ ਨੱਡਾ ਦੀ ਅਗਵਾਈ ਅਤੇ ਸ਼੍ਰੀਮਤੀ ਵਨਾਤੀ ਸ਼੍ਰੀਨਿਵਾਸਨ ਜੀ ਦੀ ਅਗਵਾਈ ਵਿੱਚ ਬੇਟੀ ਪੜ੍ਹਾਓ, ਬੇਟੀ ਬਚਾਓ ਵਰਗੇ ਕਈ ਪ੍ਰੋਗਰਾਮ ਮਹਿਲਾ ਮੋਰਚਾ ਵਲੋਂ ਸ਼ੁਰੂ ਕੀਤੇ ਗਏ ਹਨ।”