*ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੋ ਸਾਲ ਮੁਕੰਮਲ, ਕੋਰੋਨਾ ਸੰਕਟ ‘ਚ ਉਲੀਕਿਆ ਪ੍ਰੋਗਰਾਮ ਬੀਜੇਪੀ ਨੇ ਇਸ ਤਰ੍ਹਾਂ ਉਲੀਕਿਆ*

0
17

ਨਵੀਂ ਦਿੱਲੀ 30, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): : ਅੱਜ ਮੋਦੀ ਸਰਕਾਰ ਨੂੰ ਕੇਂਦਰ ਦੀ ਸੱਤਾ ‘ਤੇ ਦੂਜੀ ਵਾਰ ਬਿਰਾਜਮਾਨ ਹੋਇਆਂ ਦੋ ਸਾਲ ਪੂਰੇ ਹੋ ਗਏ ਹਨ। ਕੋਰੋਨਾ ਸੰਕਟ ਨੂੰ ਦੇਖਦਿਆਂ ਬੀਜੇਪੀ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਜੇਪੀ ਨੱਢਾ ਨੇ ਚਿੱਠੀ ਲਿਖ ਕੇ ਇਸ ਮੌਕੇ ਤੇ ਕੋਈ ਪ੍ਰੋਗਰਾਮ ਨਾ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਹਾਈਕਮਾਨ ਵੱਲੋਂ ਬੀਜੇਪੀ ਸ਼ਾਸਤ ਸੂਬਿਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਯੋਜਨਾ ਤਿਆਰ ਕਰਨ।

ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਬੀਜੇਪੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਦੋ ਪਿੰਡਾਂ ਤਕ ਪਹੁੰਚਣ ਤੇ ਲੋਕਾਂ ਦੀ ਮਦਦ ਕਰਨਗੇ। ਬੀਜੇਪੀ ਪ੍ਰਧਾਨ ਜੇਪੀ ਨੱਢਾ ਵੱਲੋਂ ਤਿਆਰ ਯੋਜਨਾ ਮੁਤਾਬਕ 30 ਮਈ ਨੂੰ ਪਾਰਟੀ ਦੇ ਲੀਡਰ ਇਕ ਲੱਖ ਪਿੰਡਾਂ ਦਾ ਦੌਰਾ ਕਰਨਗੇ। ਇਸ ਦੌਰਾਨ ਬੀਜੇਪੀ ਕਾਰਕੁੰਨ  ਪਿੰਡਾਂ ਦੇ ਲੋਕਾਂ ਨੂੰ ਮਾਸਕ, ਸੈਨੇਟਾਇਜ਼ਰ ਤੇ ਰਾਸ਼ਨ ਜਿਹੀਆਂ ਜ਼ਰੂਰੀ ਚੀਜ਼ਾਂ ਦੀ ਕਿੱਟ ਮੁਹੱਈਆ ਕਰਵਾਉਣਗੇ ਤੇ ਲੋਕਾਂ ਨੂੰ ਵਾਇਰਸ ਤੋਂ ਬਚਣ ਲਈ ਜਾਗਰੂਕ ਕਰਨਗੇ।

ਇਹ ਹੀ ਨਹੀਂ ਕੇਂਦਰੀ ਮੰਤਰੀਆਂ ਨੂੰ ਵੀ ਘੱਟੋ-ਘੱਟ ਦੋ ਪਿੰਡਾਂ ਦਾ ਦੌਰਾ ਕਰਨ ਲਈ ਕਿਹਾ ਗਿਆ। ਜੇਕਰ ਮੰਤਰੀਆਂ ਲਈ ਵਿਅਕਤੀਗਤ ਤੌਰ ‘ਤੇ ਪਹੁੰਚਣਾ ਸੰਭਵ ਨਹੀਂ ਹੋ ਪਾਉਂਦਾ ਤਾਂ ਉਨ੍ਹਾਂ ਨੂੰ ਵੀਡੀਓ ਮੀਟਿੰਗ ਦਾ ਹੁਕਮ ਦਿੱਤਾ ਗਿਆ ਹੈ।

NO COMMENTS