*ਮੋਦੀ ਸਰਕਾਰ ਦੇਸ਼ ਵਾਸੀਆਂ ਦੀ ਬਾਂਹ ਫੜਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ:ਕਾਮਰੇਡ ਦਲਿਓ*

0
46

ਮਾਨਸਾ, 20 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀ.ਪੀ.ਆਈ.(ਐਮ) ਤਹਿਸੀਲ ਮਾਨਸਾ ਦੀ ਜਥੇਬੰਦਕ ਕਾਨਫਰੰਸ ਵਿੱਚ ਪਾਰਟੀ ਦੀ ਨਵੀਂ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਕਾ. ਘਨੀਸ਼ਾਮ ਨਿੱਕੂ ਤਹਿਸੀਲ ਸਕੱਤਰ ਚੁਣੇ ਗਏ।

     ਕਾਨਫਰੰਸ ਦੀ ਪ੍ਰਧਾਨਗੀ ਸਰਵ ਸਾਥੀ ਕਾ. ਨਛੱਤਰ ਸਿੰਘ ਢੈਪਈ , ਕਾ. ਅਮਰਜੀਤ ਸਿੰਘ ਸਿੱਧੂ , ਕਾ. ਘਨੀਸ਼ਾਮ ਨਿੱਕੂ , ਕਾ. ਦਰਸ਼ਨ ਸਿੰਘ ਧਲੇਵਾਂ ਅਤੇ ਕਾ. ਸੁਰੇਸ਼ ਕੁਮਾਰ ਮਾਨਸਾ ਨੇ ਕੀਤੀ। ਆਰੰਭ ਵਿੱਚ ਇੱਕ ਸ਼ੋਕ ਮਤੇ ਰਾਹੀਂ ਕਾ.ਸੀਤਾ ਰਾਮ ਯੇਚੁਰੀ , ਕਾ. ਬੁੱਧਾਦੇਬ ਭੱਟਾਚਾਰੀਆ , ਕਾ. ਐਮ.ਐਮ. ਲਾਰੈਂਸ , ਕਾ. ਬਖਸ਼ੀਸ਼ ਸਿੰਘ ਹੀਰਕੇ ਐਡਵੋਕੇਟ ਆਦਿ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

   ਕਾਨਫਰੰਸ ਦਾ ਉਦਘਾਟਨ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਸਕੱਤਰ ਕਾ. ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਸਿਆਸੀ , ਸਮਾਜਿਕ ਅਤੇ ਆਰਥਿਕ ਤੌਰ ‘ਤੇ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਦੇਸ਼ ਦੀ ਸੱਤਾ ‘ਤੇ ਕਾਬਜ਼ ਧਿਰ ਦੇਸ਼ ਵਾਸੀਆਂ ਦੀ ਬਾਂਹ ਫੜਨ ਦੀ ਬਜਾਏ ਅਮਰੀਕਾ ਸਾਮਰਾਜ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ। ਅਮੀਰਾਂ ਦੇ ਮੁਨਾਫ਼ੇ ਦਿਨ-ਬ-ਦਿਨ ਵਧ ਰਹੇ ਹਨ ਦੂਜੇ ਪਾਸੇ ਕਰੋੜਾਂ ਦੇਸ਼ਵਾਸੀਆਂ ਨੂੰ ਦੋ ਡੰਗ ਦੀ ਰੋਟੀ ਨਸੀਬ ਨਹੀਂ ਹੋ ਰਹੀ। ਬੇਰੁਜ਼ਗਾਰੀ , ਭ੍ਰਿਸ਼ਟਾਚਾਰ , ਮਹਿੰਗਾਈ , ਭੁੱਖਮਰੀ ਸਿਖਰਾਂ ਛੋਹ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਤਾਕਤਾਂ ਦੇਸ਼ ਅੰਦਰ ਉੱਠ ਅਤੇ ਉੱਭਰ ਰਹੀ ਕਿਰਤੀਆਂ ਕਿਸਾਨਾਂ ਦੀ ਲਹਿਰ ਨੂੰ ਸੱਟ ਮਾਰਨ ਲਈ ਅਤੇ ਆਪਣੇ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਦੇਸ਼ ਅੰਦਰ ਫਿਰਕਾਪ੍ਰਸਤੀ ਦੀ ਜ਼ਹਿਰ ਪੈਦਾ ਕਰ ਰਹੀਆਂ ਹਨ ਜਿਸ ਦਾ ਟਾਕਰਾ ਜਥੇਬੰਦ ਅਤੇ ਚੇਤੰਨ ਹੋ ਕੇ ਹੀ ਕੀਤਾ ਜਾ ਸਕਦਾ ਹੈ। ਇਸ ਮਹੱਤਵਪੂਰਨ ਕਾਰਜ ਲਈ ਸੀ.ਪੀ.ਆਈ.(ਐਮ) ਦੇਸ਼ ਭਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ।

    ਕਮਿਊਨਿਸਟ ਆਗੂ ਨੇ ਕਿਹਾ ਕਿ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਿੱਚ ਬਰਾਂਚ ਪੱਧਰ ਤੋਂ ਲੈ ਕੇ ਕੇਂਦਰੀ ਕਮੇਟੀ ਦੀ ਚੋਣ ਜਮਹੂਰੀ ਪ੍ਰਕਿਰਿਆ ਨਾਲ ਕੀਤੀ ਜਾਂਦੀ ਹੈ ਅਤੇ ਹਰ ਇੱਕ ਪਾਰਟੀ ਮੈਂਬਰ ਨੂੰ ਆਪਣਾ ਵਿਚਾਰ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਮਜ਼ਦੂਰਾਂ , ਕਿਸਾਨਾਂ , ਇਸਤਰੀਆਂ , ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਸਥਾਪਤ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਤੋਂ ਬਿਨਾਂ ਪਾਰਟੀ ਮਜ਼ਬੂਤ ਨਹੀਂ ਹੋ ਸਕਦੀ।

   ਇਸ ਮੌਕੇ ਪਾਰਟੀ ਦੇ ਤਹਿਸੀਲ ਸਕੱਤਰ ਕਾ. ਨਛੱਤਰ ਸਿੰਘ ਢੈਪਈ ਨੇ ਤਿੰਨ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਜਿਸ ਉੱਪਰ ਹੋਈ ਬਹਿਸ ਵਿੱਚ ਪੰਜ ਸਾਥੀਆਂ ਨੇ ਹਿੱਸਾ ਲਿਆ। ਕੁਝ ਵਾਧਿਆਂ ਨਾਲ ਰਿਪੋਰਟ ਨੂੰ ਪ੍ਰਵਾਨ ਕੀਤਾ ਗਿਆ। ਇਸ ਮੌਕੇ ‘ਤੇ ਪਾਰਟੀ ਦੇ ਸੀਨੀਅਰ ਆਗੂ ਕਾ. ਜਸਵੰਤ ਸਿੰਘ ਬੀਰੋਕੇ ਨੇ ਵੀ ਵਿਚਾਰ ਪੇਸ਼ ਕੀਤੇ।

    ਨਵੀਂ 23 ਮੈਂਬਰੀ ਤਹਿਸੀਲ ਕਮੇਟੀ ਦਾ ਪੈੱਨਲ ਸੀਨੀਅਰ ਆਗੂ ਕਾ. ਅਵਤਾਰ ਸਿੰਘ ਛਾਪਿਆਂਵਾਲੀ ਨੇ ਪੇਸ਼ ਕੀਤਾ। ਜਿਸ ਵਿੱਚ ਤਹਿਸੀਲ ਸਕੱਤਰ ਕਾ. ਘਨੀਸ਼ਾਮ ਨਿੱਕੂ ਤੋਂ ਇਲਾਵਾ ਕਾ. ਅਮਰਜੀਤ ਸਿੰਘ ਸਿੱਧੂ , ਕਾ. ਸੁਰੇਸ਼ ਕੁਮਾਰ ਮਾਨਸਾ , ਕਾ. ਕਾ. ਜਗਦੇਵ ਸਿੰਘ ਢੈਪਈ , ਕਾ. ਮਾਨਵ ਮਾਨਸਾ , ਕਾ. ਰਾਜੂ ਗੋਸਵਾਮੀ , ਕਾ. ਸੰਜੀਤ ਕੁਮਾਰ ਗੁਪਤਾ , ਕਾ. ਅਵਿਨਾਸ ਕੌਰ , ਕਾ. ਦਲਜੀਤ ਕੌਰ , ਕਾ. ਬਲਜੀਤ ਸਿੰਘ ਖੀਵਾ , ਕਾ. ਗੁਰਜੰਟ ਸਿੰਘ ਕੋਟੜਾ , ਕਾ. ਹਰਦਿਆਲ ਸਿੰਘ ਭੋਲਾ , ਕਾ. ਪਰਵਿੰਦਰ ਸਿੰਘ ਕੈਂਥ , ਕਾ. ਪਰਵਿੰਦਰ ਸਿੰਘ ਭੀਖੀ , ਕਾ. ਅਮਨਦੀਪ ਸਿੰਘ ਬਿੱਟੂ , ਕਾ. ਜਸਵਿੰਦਰ , ਕਾ. ਹਰਦੇਵ ਸਿੰਘ ਬੱਪੀਆਣਾ , ਕਾ. ਮੇਜਰ ਸਿੰਘ ਰਾਏਪੁਰ , ਕਾ. ਬੀਰਬਲ ਸਿੰਘ ਚੌਹਾਨ , ਕਾ. ਗੁਰਮੀਤ ਸਿੰਘ ਵਾਲੀਆ ਤਹਿਸੀਲ ਕਮੇਟੀ ਮੈਂਬਰ ਚੁਣੇ ਗਏ। ਤਿੰਨ ਸੀਟਾਂ ਖਾਲੀ ਰੱਖੀਆਂ ਗਈਆਂ। ਸਪੈਸ਼ਲ ਇਨਵਾਇਟੀ ਮੈਂਬਰ ਵਜੋਂ ਕਾ. ਨਛੱਤਰ ਸਿੰਘ ਢੈਪਈ , ਕਾ. ਅਵਤਾਰ ਸਿੰਘ ਛਾਪਿਆਂਵਾਲੀ , ਕਾ. ਦਰਸ਼ਨ ਸਿੰਘ ਧਲੇਵਾਂ , ਕਾ. ਗੁਰਚਰਨ ਸਿੰਘ ਕੈਂਥ , ਕਾ. ਹਰਨੇਕ ਸਿੰਘ ਖੀਵਾ ਚੁਣੇ ਗਏ।

         ਕਾਨਫਰੰਸ ਉਪਰੰਤ ਪਾਰਟੀ ਦੇ 3 ਨਵੰਬਰ ਨੂੰ ਜ਼ਿਲ੍ਹਾ ਮਾਨਸਾ ਦੇ ਇਜਲਾਸ ਲਈ 23 ਡੈਲੀਗੇਟਾਂ ਦੀ ਵੀ ਚੋਣ ਕੀਤੀ ਗਈ। ਆਖੀਰ ਵਿੱਚ ਕਾ. ਘਨੀਸ਼ਾਮ ਨਿੱਕੂ ਨੇ ਸਭਨਾਂ ਦਾ ਧੰਨਵਾਦ ਕੀਤਾ। 

NO COMMENTS