*ਮੋਦੀ ਨੂੰ ਨਹੀਂ ਬਣਾਉਣੀ ਚਾਹੀਦੀ ਸਰਕਾਰ! ਸਚਿਨ ਪਾਇਲਟ ਨੇ ਦੱਸੀ 35 ਸਾਲ ਪੁਰਾਣੀ ਕਹਾਣੀ*

0
154

07 ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)ਲੋਕ ਸਭਾ ਚੋਣਾਂ 2024 ਦੇ ਨਤੀਜੇ ਆ ਗਏ ਹਨ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ। ਹਾਲਾਂਕਿ, ਭਾਜਪਾ ਆਪਣੇ ਗਠਜੋੜ ਭਾਈਵਾਲਾਂ ਨਾਲ ਮਿਲ ਕੇ ਬਹੁਮਤ ਦਾ ਅੰਕੜਾ ਹਾਸਲ ਕਰਨ ਵਿੱਚ ਸਫਲ ਰਹੀ ਹੈ।

ਲੋਕ ਸਭਾ ਚੋਣਾਂ 2024 ਦੇ ਨਤੀਜੇ ਆ ਗਏ ਹਨ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ। ਹਾਲਾਂਕਿ, ਭਾਜਪਾ ਆਪਣੇ ਗਠਜੋੜ ਭਾਈਵਾਲਾਂ ਨਾਲ ਮਿਲ ਕੇ ਬਹੁਮਤ ਦਾ ਅੰਕੜਾ ਹਾਸਲ ਕਰਨ ਵਿੱਚ ਸਫਲ ਰਹੀ ਹੈ। ਇਸ ਸੰਦਰਭ ‘ਚ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ।

ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਦੇ ਨਤੀਜੇ ਦੱਸਦੇ ਹਨ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਨੂੰ ਨਕਾਰ ਦਿੱਤਾ ਹੈ। ਇਸ ਲਈ ਨਰਿੰਦਰ ਮੋਦੀ ਨੂੰ ਸਰਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

‘ਰਾਜੀਵ ਗਾਂਧੀ ਦੀ ਦਿੱਤੀ ਮਿਸਾਲ’
ਸਚਿਨ ਪਾਇਲਟ ਨੇ ਕਿਹਾ, “ਭਾਜਪਾ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ। ਜਦੋਂ 1989 ਦੀਆਂ ਚੋਣਾਂ ਹੋਈਆਂ ਸਨ ਤਾਂ ਰਾਜੀਵ ਗਾਂਧੀ ਨੂੰ ਲਗਪਗ 200 ਸੀਟਾਂ ਮਿਲੀਆਂ ਸਨ। ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਜਨਾਦੇਸ਼ ਨਹੀਂ ਮਿਲਿਆ। ਫਿਰ, ਅਗਲੀ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਅੱਗੇ ਕਿਹਾ, ‘ਮੌਜੂਦਾ ਚੋਣ ਨਤੀਜੇ ਭਾਜਪਾ ਤੇ ਐਨਡੀਏ ਦੇ ਵਿਰੁੱਧ ਹਨ।’


ਲੋਕਾਂ ਨੂੰ ਭਾਜਪਾ ਦੇ ਮੁੱਦੇ ਪਸੰਦ ਨਹੀਂ ਆਏ
ਉਨ੍ਹਾਂ ਅੱਗੇ ਕਿਹਾ, “ਲੋਕਾਂ ਨੇ ਭਾਜਪਾ ਦੇ ‘ਮੰਦਰ ਮਸਜਿਦ’, ਹਿੰਦੂ-ਮੁਸਲਿਮ ਤੇ ‘ਮੰਗਲਸੂਤਰ’ ਮੁੱਦਿਆਂ ਨੂੰ ਨਕਾਰ ਦਿੱਤਾ ਹੈ। ਕੇਂਦਰ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ ਤੇ ਚੁਣੇ ਹੋਏ ਮੁੱਖ ਮੰਤਰੀਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ।” ਉਨ੍ਹਾਂ ਨੇ ਸੀਬੀਆਈ ਤੇ ਈਡੀ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕੀਤੀ। ਜਨਤਾ ਨੇ ਉਸ ਦੀਆਂ ਇਨ੍ਹਾਂ ਸਾਰੀਆਂ ਚਾਲਾਂ ਨੂੰ ਰੱਦ ਕਰ ਦਿੱਤਾ।

ਚੋਣਾਂ ਵਿੱਚ ਕਾਂਗਰਸ ਦੇ ਪ੍ਰਦਰਸ਼ਨ ਬਾਰੇ ਉਨ੍ਹਾਂ ਕਿਹਾ, “ਕਾਂਗਰਸ ਦੀ ਗਿਣਤੀ ਹੁਣ ਦੁੱਗਣੀ ਹੋ ਗਈ ਹੈ। ਲੋਕ ਸਾਡੇ ਚੋਣ ਮਨੋਰਥ ਪੱਤਰ ਤੇ ਸਾਡੇ ਪ੍ਰਚਾਰ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਲਖਨਊ (ਯੂਪੀ), ਜੈਪੁਰ (ਰਾਜਸਥਾਨ) ਤੇ ਹਰਿਆਣਾ ਵਿੱਚ ਡਬਲ ਇੰਜਣ ਵਾਲੀ ਸਰਕਾਰ ਫੇਲ੍ਹ ਹੋ ਗਈ ਹੈ।” ਮੈਂ ਕਾਂਗਰਸੀ ਵਰਕਰਾਂ, ਨੇਤਾਵਾਂ ਤੇ ਉਮੀਦਵਾਰਾਂ ਦਾ ਧੰਨਵਾਦੀ ਹਾਂ। 

NO COMMENTS