ਮੋਦੀ ਦੇ 500 ਰੁਪਏ ਨੇ ਬੁਢਲਾਡਾ ਵਿੱਚ ਲਗਾਈਆਂ ਬੈਂਕਾਂ ਅੱਗੇ ਲੰਬੀਆਂ ਲਾਈਨਾਂ

0
114

ਬੁਢਲਾਡਾ 29 ਅਪਰੈਲ( ਅਮਨ ਮਹਿਤਾ) : ਦੇਸ ਦੁਨੀਆਂ ਵਿੱਚ ਫੈਲੇ ਕਰੋਨਾ ਵਾਇਰਸ ਕਾਰਨ ਜਿੱਥੇ ਕੇਦਰ ਅਤੇ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ ਜਿਸ ਕਾਰਨ ਲੋਕਾਂ ਦੇ ਸਾਰੇ ਕੰਮ ਕਾਰ ਬੰਦ ਹੋਏ ਪਏ ਹਨ। ਉੱਧਰ ਪ੍ਰਧਾਨ ਮੰਤਰੀ ਵਲੋ ਲੋਕਾਂ ਦੇ ਖਾਤਿਆਂ ਵਿੱਚ 500-500 ਰੁਪਏ ਪਾ ਕੇ ਪੁਲਿਸ ਪ੍ਰਸ਼ਾਸਨ ਅਤੇ ਬੈਂਕ ਕਰਮਚਾਰੀਆਂ ਦਾ ਕੰਮ ਵਧਾ ਦਿੱਤਾ ਗਿਆ ਹੈ। ਜਿਸ ਕਾਰਨ ਅੱਜ ਦੇ ਬੈਂਕਾਂ ਵਿੱਚ ਮੋਦੀ ਵੱਲੋਂ ਪਾਏ ਗਏ ਪਾਏ  500 ਰੁਪਿਆ ਦਾ ਪਤਾ ਕਰਨ ਅਤੇ ਕਢਵਾਉਣ ਲਈ ਲੋਕਾਂ ਦੀਆਂ ਲੰਬੀਆਂ ਲਾਇਨਾ ਦੇਖਣ ਨੂੰ ਮਿਲੀਆਂ। ਇਸ ਮੌਕੇ ਬੈਂਕਾਂ ਦੇ ਮੈਨੇਜ਼ਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਬੈਂਕਾਂ ਵਿੱਚ ਹੋਰ ਕੋਈ ਲੈਣ ਦੇਣ ਨਹੀਂ ਹੈ ਲੋਕ ਸਿਰਫ ਇਹ ਪਤਾ ਕਰਨ ਲਈ ਆਉਂਦੇ ਹਨ ਕਿ ਸਾਡੇ ਖਾਤੇ ਵਿੱਚ ਮੋਦੀ ਵੱਲੋਂ ਭੇਜੇ 500 ਰੁਪਏ ਆਇਆ ਹੈ ਜਾ ਨਹੀ। ਹਰ ਰੋਜ਼ ਇਹੀ ਪਤਾ ਕਰਨ ਲਈ ਲਗਾਤਾਰ ਆ ਰਹੇ ਹਨ ਪਰ ਕੁਝ ਲੋਕਾਂ ਦੇ ਖਾਤੇ ਚੈੱਕ ਕਰਨ ਤੇ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਖਾਤਿਆਂ ਵਿੱਚ ਪਹਿਲਾਂ ਹੀ ਕਾਫ਼ੀ ਪੈਸੇ ਹੁੰਦੇ ਹਨ ਪਰ ਖਾਤੇ ਵਿੱਚ ਸਿਰਫ ਮੋਦੀ ਵਾਲੇ 500 ਰੁਪਏ ਕਢਵਾਉਣੇ ਹਨ । ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਮੁਖੀ ਐਸਐਚਓ ਇੰਸਪੈਕਟਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਭੇਜੇ ਗਏ ਪੈਸਿਆਂ ਦਾ ਪਤਾ ਕਰਨ ਲਈ ਨਜ਼ਦੀਕੀ ਪਿੰਡਾਂ ਦੇ ਲੋਕ ਲਗਾਤਾਰ ਆ ਰਹੇ ਹਨ ਜਿਸ ਕਾਰਨ ਸੋਸ਼ਲ ਡਿਸਟੈਂਸ ਦੀਆਂ ਵੀ ਧੱਜੀਆਂ ਜਾ ਰਹਿਆ ਹਨ ਅਤੇ ਕਰਫਿਊ ਵਿੱਚ ਵੀ ਕਰਫਿਉ ਵਾਲਾ ਕੋਈ ਮਾਹੌਲ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਭਾਵੇਂ ਪੁਲਸ ਪ੍ਰਸ਼ਾਸਨ ਵੱਲੋਂ ਬੈਂਕਾਂ ਦੇ ਬਾਹਰ ਅਤੇ ਅੰਦਰ ਪੁਲਿਸ ਕਰਮਚਾਰੀ ਸੋਸ਼ਲ ਡਿਸ਼ਟੈਸ ਕਾਇਮ ਰੱਖਣ ਲਈ ਤਾਇਨਾਤ ਕੀਤੇ ਗਏ ਹਨ ਪਰ ਫਿਰ ਵੀ ਲੋਕ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਰਫਿਊ ਅਤੇ ਲੋਕਡਾਉਨ ਸਿਰਫ ਲੋਕਾਂ ਦੀ ਹੀ ਸਹੂਲਤ ਲਈ ਲਗਾਇਆ ਗਿਆ ਹੈ ਤਾਂ ਕਿ ਇਸ ਮਹਾਮਾਰੀ ਦੌਰਾਨ ਉਹ

NO COMMENTS