ਮੋਦੀ ਦੇ ਮਨ ‘ਚ ਨਹੀਂ ਕਿਸਾਨਾਂ ਦੀ ਗੱਲ, ਤਿਰੰਗੇ ਦੇ ਅਪਮਾਨ ਦਾ ਕੀਤਾ ਜ਼ਿਕਰ

0
47

ਨਵੀਂ ਦਿੱਲੀ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਵਾਸੀਆਂ ਨੂੰ ਅੱਜ ਸੰਬੋਧਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਉਨ੍ਹਾਂ ਕਿਹਾ, ‘ਮਨ ਕੀ ਬਾਤ’ ਕਰਦਾ ਹਾਂ ਤਾਂ ਅਜਿਹਾ ਲੱਗਦਾ ਹੈ ਜਿਵੇਂ ਤੁਹਾਡੇ ਵਿੱਚ, ਤੁਹਾਡੇ ਪਰਿਵਾਰ ਦੇ ਮੈਂਬਰ ਦੇ ਰੂਪ ‘ਚ ਹਾਜ਼ਰ ਹਾਂ। ਸਾਡੀਆਂ ਛੋਟੀਆਂ-ਛੋਟੀਆਂ ਗੱਲਾਂ ਜੋ ਇੱਕ-ਦੂਜੇ ਤੋਂ ਕੁਝ ਸਿੱਖਿਆ ਜਾਵੇ, ਜ਼ਿੰਦਗੀ ਦੇ ਖੱਟੇ-ਮਿੱਠੇ ਤਜ਼ਰਬੇ, ਜੀ ਭਰ ਕੇ ਜਿਉਣ ਦੀ ਪ੍ਰੇਰਣਾ ਬਣ ਜਾਣ-ਬੱਸ ਇਹੀ ਹੁੰਦੀ ਹੈ ‘ਮਨ ਕੀ ਬਾਤ’।

ਆਸ ਸੀ ਕਿ ਇਸ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਕਿਸਾਨ ਅੰਦੋਲਨ ਦੀ ਗੱਲ ਕਰਨਗੇ ਪਰ ਉਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਬਾਬਤ ਕੋਈ ਗੱਲ ਨਹੀਂ ਕੀਤੀ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਅਸਧਾਰਨ ਕੰਮ ਕਰ ਰਹੇ ਲੋਕਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਤ ਕੀਤਾ ਹੈ। ਇਸ ਸਾਲ ਵੀ ਪੁਰਸਕਾਰ ਪਾਉਣ ਵਾਲਿਆਂ ‘ਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ‘ਚ ਬਿਹਤਰੀਨ ਕੰਮ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ‘ਚ 26 ਜਨਵਰੀ ਨੂੰ ਤੁਰੰਗੇ ਦਾ ਅਪਮਾਨ ਦੇਖ ਕੇ ਦੇਸ਼ ਬਹੁਤ ਦੁਖੀ ਹੋਇਆ। ਅਸੀਂ ਆਉਣ ਵਾਲੇ ਸਮੇਂ ਨੂੰ ਨਵੀਂ ਆਸ ਤੇ ਉਮੀਦ ਨਾਲ ਭਰਨਾ ਹੈ। ਅਸੀਂ ਪਿਛਲੇ ਸਾਲ ਅਸਾਧਾਰਨ ਸੰਜਮ ਤੇ ਸਾਹਸ ਦੀ ਪ੍ਰੀਖਿਆ ਦਿੱਤੀ। ਇਸ ਸਾਲ ਵੀ ਸਾਨੂੰ ਸਖਤ ਮਿਹਨਤ ਕਰਕੇ ਆਪਣੇ ਸੰਕਲਪਾਂ ਨੂੰ ਸਿੱਧ ਕਰਨਾ ਹੈ। ਹਿੰਦੁਸਤਾਨ ਆਤਮ ਨਿਰਭਰ ਬਣਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਇਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਖਿਲਾਫ ਸਾਡੀ ਲੜ੍ਹਾਈ ਨੂੰ ਵੀ ਕਰੀਬ ਇਕ ਸਾਲ ਪੂਰਾ ਹੋ ਗਿਆ ਹੈ। ਜਿਵੇਂ ਕੋਰੋਨਾ ਖਿਲਾਫ ਭਾਰਤ ਦੀ ਨਵੀਂ ਲੜਾਈ ਇਕ ਉਦਾਹਰਨ ਬਣੀ ਹੈ ਉਵੇਂ ਹੀ ਹੁਣ ਸਾਡਾ Vaccination programme ਪ੍ਰੋਗਰਾਮ ਵੀ ਦੁਨੀਆਂ ‘ਚ ਇਕ ਮਿਸਾਲ ਬਣ ਰਿਹਾ ਹੈ। ਤੁਸੀਂ ਜਾਣਦੇ ਹੋ ਹੋਰ ਵੀ ਜ਼ਿਆਦਾ ਮਾਣ ਦੀ ਗੱਲ ਕੀ ਹੈ? ਅਸੀਂ ਸਭ ਤੋਂ ਵੱਡੇ Vaccination programme ਦੇ ਨਾਲ ਹੀ ਦੁਨੀਆਂ ‘ਚ ਸਭ ਤੋਂ ਤੇਜ਼ ਗਤੀ ਨਾਲ ਆਪਣੇ ਨਾਗਰਿਕਾਂ ਨੂੰ Vaccination ਦੇ ਰਿਹਾ ਹੈ।

NO COMMENTS