ਮੋਦੀ ਦੀ ਸੁਰੱਖਿਆ ਲਈ ਚੁੱਕਿਆ ਵੱਡਾ ਕਦਮ, ਐਂਟੀ ਡ੍ਰੋਨ ਸਿਸਟਮ ਨਾਲ ਲੈਸ

0
106

ਨਵੀਂ ਦਿੱਲੀ 1 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਬੀਤੇ ਕਾਫ਼ੀ ਸਮੇਂ ਤੋਂ ਗੁਆਂਢੀ ਦੇਸ਼ਾਂ ਨਾਲ ਚੱਲ ਰਹੇ ਸਰਹੱਦੀ ਵਿਵਾਦ ਤੇ ਗੋਲੀਬੰਦੀ ਦੀ ਉਲੰਘਣਾ ਦੌਰਾਨ ਦੇਸ਼ ਦੀ ਸੁਰੱਖਿਆ ਏਜੰਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇਬਹੁਤ ਜ਼ਿਆਦਾ ਚੌਕਸ ਹੈ। ਹੁਣ ਪ੍ਰਧਾਨ ਮੰਤਰੀ ਦੀ ਰਿਹਾਇਸ਼ਗਾਹ ਤੇ ਕਾਫ਼ਲੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਰੱਖਿਆ ਏਜੰਸੀ ‘ਡ੍ਰੋਨ’ ਦੀ ਮਦਦ ਲਵੇਗੀ ਦੱਸਿਆ ਜਾ ਰਿਹਾ ਹੈ ਕਿ ਐਂਟੀ ਡ੍ਰੋਨ ਸਿਸਟਮ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਕੀਤੀ ਜਾਵੇਗੀ।

ਐਂਟੀ ਡ੍ਰੋਨ ਸਿਸਟਮ ਰਾਹੀਂ ਡ੍ਰੋਨ ਨਿਰਮਾਣ ਦੀ ਜ਼ਿੰਮੇਵਾਰੀ ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਨੇ ਭਾਰਤ ਇਲੈਕਟ੍ਰੌਨਿਕਸ ਨੂੰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਡ੍ਰੋਨ ਵਿੱਚ ਦੁਸ਼ਮਣ ਦੇਸ਼ ਦੇ ਡ੍ਰੋਨ ਨੂੰ ਨਕਾਰਾ ਕਰਨ ਤੇ ਉਸ ਨੂੰ ਮਾਰ ਗਿਰਾਉਣ ਦੀ ਵੀ ਸਮਰੱਥਾ ਹੋਵੇਗੀ। ਇਸ ਡ੍ਰੋਨ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਸੁਰੱਖਿਆ ਦਸਤੇ ਵਿੱਚ ਸ਼ਾਮਲ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਸ ਵਰ੍ਹੇ ਸੁਤੰਤਰਤਾ ਦਿਵਸ ਤੇ ਗਣਤੰਤਰ ਦਿਵਸ ਮੌਕੇ ਐਂਟੀ ਡ੍ਰੋਨ ਸਿਸਟਮ ਲਾਏ ਗਏ ਸਨ। ਇਹ ਡ੍ਰੋਨ ਦੁਸ਼ਮਣ ਦੇਸ਼ ਦੇ ਡ੍ਰੋਨ ਨੂੰ ਤਿੰਨ ਕਿਲੋਮੀਟਰ ਦੂਰ ਤੋਂ ਹੀ ਨਕਾਰਾ ਕਰ ਸਕਦੇ ਹਨ। ਉੱਧਰ ਪਾਕਿਸਤਾਨ ਨੇ ਚੀਨ ਦੇ ਬਣਾਏ ਕਈ ਕਮਰਸ਼ੀਅਲ ਡ੍ਰੋਨ ਖ਼ਰੀਦ ਲਏ ਹਨ। ਬੀਤੇ ਕਾਫ਼ੀ ਸਮੇਂ ਤੋਂ ਪਾਕਿਸਤਾਨ ਵੱਲ ਨਸ਼ੀਲੇ ਪਦਾਰਥਾਂ, ਹਥਿਆਰਾਂ ਤੇ ਗੋਲੀ-ਸਿੱਕੇ ਦੀ ਆਵਾਜਾਈ ਡ੍ਰੋਨ ਨਾਲ ਹੀ ਕੀਤੀ ਜਾ ਰਹੀ ਹੈ।

NO COMMENTS