ਮੋਦੀ ਦੀ ਬੰਗਲਾਦੇਸ਼ ਫੇਰੀ ਦਾ ਜ਼ੋਰਦਾਰ ਵਿਰੋਧ, ਹਿੰਸਕ ਝੜਪ ‘ਚ 4 ਦੀ ਮੌਤ ਕਈ ਜ਼ਖਮੀ

0
97

ਚੰਡੀਗੜ੍ਹ 27 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੰਗਲਾਦੇਸ਼ ਦੌਰੇ ਦੇ ਖਿਲਾਫ਼ ਸ਼ੁਕਰਵਾਰ ਨੂੰ ਬੰਗਲਾਦੇਸ਼ ਦੇ ਸ਼ਹਿਰ ਚਿੱਟਗਾਓਂ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਇਆ।ਇਸ ਪ੍ਰਦਰਸ਼ਨ ਨੇ ਉਸ ਵੇਲੇ ਹਿੰਸਕ ਮੋੜ ਲੈ ਲਿਆ ਜਦੋਂ ਪੁਲਿਸ ਨੇ ਮੁਜਾਹਰਾਕਾਰੀਆਂ ਤੇ ਫਾਇਰ ਕਰ ਦਿੱਤਾ।ਇਸ ਫਾਇਰਿੰਗ ਵਿੱਚ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਮਿਲੀ ਹੈ।


ਤਸਵੀਰ- Getty Images

ਇੱਕ ਪੁਲਿਸ ਅਧਿਕਾਰੀ, ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ, ਕਿ “ਸਾਨੂੰ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਪਈਆਂ ਕਿਉਂਕਿ ਉਹ ਥਾਣੇ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਲੱਗੇ ਸੀ।” ਪੁਲਿਸ ਨੇ ਅਧਿਕਾਰੀ ਨੇ ਕਿਹਾ ਕਿ ਗੋਲੀ ਲੱਗਣ ਨਾਲ ਜ਼ਖਮੀ ਅੱਠ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।ਪਰ ਚਾਰ ਲੋਕਾਂ ਦੀ ਮੌਤ ਹੋ ਗਈ।

ਤਸਵੀਰ-Aljazeera

ਪ੍ਰਧਾਨ ਮੰਤਰੀ ਮੋਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਗੋਲਡਨ ਜੁਬਲੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਮਨਾਉਣ ਲਈ ਬੰਗਲਾਦੇਸ਼ ਦੇ ਦੌਰੇ ਤੇ ਹਨ।ਚਿੱਟਗਾਓਂ ਵਿੱਚ ਪ੍ਰਦਰਸ਼ਨਕਾਰੀ ਹੇਫਾਜ਼ਤ-ਏ-ਇਸਲਾਮ ਬੰਗਲਾਦੇਸ਼, ਜੋ ਇੱਕ ਇਸਲਾਮਿਕ ਸਮੂਹ ਹੈ ਨੇ ਮੋਦੀ ਦੀ ਫੇਰੀ ਦਾ ਵਿਰੋਧ ਕੀਤਾ ਅਤੇ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਭਾਰਤ ਵਿੱਚ ਹਿੰਦੂ-ਪਹਿਲ ਏਜੰਡੇ ਤੇ ਦਬਾਅ ਪਾ ਰਿਹਾ ਹੈ।

ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਮੁਤਾਬਿਕ ਅਧਿਕਾਰੀਆਂ ਅਤੇ ਗਵਾਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਢਾਕਾ ਸ਼ਹਿਰ ਦੀ ਮੁੱਖ ਮਸਜਿਦ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਗਈ ਜਿਸ ਵਿੱਚ ਕਈ ਲੋਕ ਜ਼ਖਮੀ ਹੋਏ।ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸੈਂਕੜੇ ਪ੍ਰਦਰਸ਼ਨਕਾਰੀ ਢਾਕਾ ਦੀ ਬੈਤੂਲ ਮੋਕਰਮ ਮਸਜਿਦ ਦੇ ਬਾਹਰ ਇਕੱਠੇ ਹੋਏ ਅਤੇ ਇਕ ਧੜੇ ਦੇ ਲੋਕ ਮੋਦੀ ਦੀ ਬੇਅਦਬੀ ਦੇ ਸੰਕੇਤ ਵਜੋਂ ਆਪਣੀਆਂ ਜੁੱਤੀਆਂ ਲਹਿਰਾਉਣ ਲੱਗੇ ਅਤੇ ਦੂਜਾ ਧੜਾ ਉਨ੍ਹਾਂ ਨੂੰ ਰੋਕਣ ਲੱਗਾ ਤਾਂ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ।

ਤਸਵੀਰ-Aljazeera

ਇੱਕ ਪੁਲਿਸ ਅਧਿਕਾਰੀ ਨੇ ਬੰਗਲਾਦੇਸ਼ ਦੇ ਲੋਕਲ ਮੀਡੀਆ ਨੇ ਦੱਸਿਆ ਕਿ ਕਰੀਬ 2000 ਲੋਕ ਢਾਕਾ ਵੱਲ ਮਾਰਚ ਕਰਦੇ ਆ ਗਏ ਅਤੇ ਪੱਥਰਬਾਜ਼ੀ ਕਰਨ ਲੱਗੇ।ਉਨ੍ਹਾਂ ਵਿੱਚੋਂ ਘੱਟੋ ਘੱਟ 18 ਬੰਦਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ 33 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

NO COMMENTS