*ਮੋਦੀ ਦਾ ਝੂਠਾ ਤੇ ਨਫ਼ਰਤੀ ਪ੍ਰਚਾਰ ਸਮਾਜ ਲਈ ਸ਼ਰਮਨਾਕ, ਭਾਈਚਾਰਕ ਸਾਂਝ ਤੋੜਨ ਵਾਲਾ,ਹਾਰ ਤੇ ਬੁਖਲਾਹਟ ਦਾ ਨਤੀਜਾਚੋਹਾਨ*

0
15

ਭੀਖੀ 27/4/24(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸਥਾਨਕ ਦਾਣਾ ਮੰਡੀ ਵਿਖੇ ਸੀ ਪੀ ਆਈ ਸਬ ਡਵੀਜ਼ਨ ਸਕੱਤਰ ਸਾਥੀ ਰੂਪ ਸਿੰਘ ਢਿੱਲੋਂ ਤੇ ਬ੍ਰਾਂਚ ਸਕੱਤਰ ਮੰਗਤ ਰਾਏ ਭੀਖੀ ਦੀ ਅਗਵਾਈ ਹੇਠ ਸੀਪੀਆਈ ਵਰਕਰਾਂ, ਕਿਸਾਨਾਂ, ਮਜ਼ਦੂਰਾਂ ਵੱਲੋਂ ਮੋਦੀ ਤੇ ਭਾਜਪਾ ਦੇ ਬੁਲਾਰਿਆਂ ਦੇ ਸ਼ਰਮਨਾਕ ਝੂਠੇ ਤੇ ਨਫ਼ਰਤੀ ਪ੍ਰਚਾਰ ਕਰਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਮੋਦੀ ਸਮੇਤ ਮੁਸਲਿਮ ਭਾਈਚਾਰੇ ਖਿਲਾਫ ਫਿਰਕੂ ਜ਼ਹਿਰ ਫੈਲਾ ਰਹੇ ਭਾਜਪਾ ਦੇ ਸਾਰੇ ਪ੍ਰਚਾਰਕਾਂ ਤੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਕਰਨ ਤੇ ਤੁਰੰਤ ਪਾਬੰਦੀ ਲਾਈ ਜਾਵੇ।
ਰੋਸ ਪ੍ਰਦਰਸ਼ਨ ਸਮੇਂ ਸੀ ਪੀ ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੋਹਾਨ, ਕਿਸਾਨ ਆਗੂ ਦਲਜੀਤ ਸਿੰਘ ਮਾਨਸ਼ਾਹੀਆ ਅਤੇ ਮੁਲਾਜ਼ਮ ਆਗੂ ਕਰਨੈਲ ਸਿੰਘ ਭੀਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ, ਏਕਤਾ, ਅਖੰਡਤਾ, ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਤੇ ਉਸਦੇ ਭਾਈਵਾਲਾ ਨੂੰ ਕਰਾਰੀ ਹਾਰ ਦੇਣ, ਇੰਡੀਆ ਗਠਜੋੜ ਨੂੰ ਮਜ਼ਬੂਤ ਕਰਕੇ ਬਹੁਮਤ ਦੇਣ ਦੀ ਅਪੀਲ ਕੀਤੀ।
ਆਗੂਆਂ ਨੇ ਕਿਹਾ ਕਿ ਸੀ ਪੀ ਆਈ ਵੱਲੋਂ ਭਾਜਪਾ ਦੇ ਫਿਰਕੂ ਜ਼ਹਿਰ ਫੈਲਾਉਣ ਆਗੂਆਂ ਨੂੰ ਜਨਤਕ ਕਰਨ ਦੀ ਮੁਹਿੰਮ ਵਿੱਢੇਗੀ ਅਤੇ ਲੋਕਾਂ ਨੂੰ ਜਾਗਰੂਕ ਕਰੇਗੀ।
ਰੋਸ ਪ੍ਰਦਰਸ਼ਨ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਢਪਾਲੀ, ਮਿੱਠੂ ਸਿੰਘ ਸਮਾਓ, ਰਣਜੀਤ ਸਿੰਘ ਅਤਲਾ, ਰਜਿੰਦਰ ਸਿੰਘ ਅਤਲਾ, ਨਿਰਮਲ ਸਿੰਘ ਤੱਤੂ, ਜਗਤਾਰ ਸਿੰਘ ਸਮਾਓ ਅਦਿ ਸਾਥੀ ਸ਼ਾਮਲ ਸਨ।
ਜਾਰੀ ਕਰਤਾ

NO COMMENTS