*ਮੈਡੀਕਲ ਸਟੋਰ ਤੇ ਚੋਰਾਂ ਨੇ ਨਗਦੀ ਸਮੇਤ ਜਰੂਰੀ ਦਸਤਾਵੇਜ਼ ਕੀਤੇ ਚੋਰੀ*

0
169

ਬੁਢਲਾਡਾ 26 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਸ਼ਹਿਰ ਦੀ ਪੁਰਾਣੀ ਤਹਿਸੀਲ ਕੰਪਲੈਕਸ ਦੇ ਨਜ਼ਦੀਕ  ਗਰਗ ਮੈਡੀਕਲ ਹਾਲ ਦੀ ਦੁਕਾਨ ਤੇ ਰਾਤ ਸਮੇਂ ਚੋਰਾਂ ਵੱਲੋਂ ਨਗਦੀ ਸਮੇਤ ਦੁਕਾਨ ਦੇ ਜਰੂਰੀ ਦਸਤਾਵੇਜ਼ ਚੋਰੀ ਕਰਨ ਦੀ ਖਬਰ ਹੈ । ਦੁਕਾਨ ਮਾਲਕ  ਰਾਜੀਵ ਗਰਗ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਆਪਣੀ ਦੁਕਾਨ ਸਮੇਂ ਸਿਰ ਖੋਲ ਰਿਹਾ ਸੀ ਪਰ ਜਦ ਸ਼ਟਰ ਚੁੱਕ ਕੇ ਉਸਨੇ ਦੇਖਿਆ ਤਾਂ ਦੁਕਾਨ ਅੰਦਰ ਸਮਾਨ ਖਿਲ ਰਿਹਾ ਪਿਆ ਸੀ ਅਤੇ ਉਸਦਾ ਪੈਸਿਆਂ ਵਾਲਾ ਗੱਲਾਂ ਵੀ ਫਰਸ ਤੇ ਪਿਆ ਸੀ ਉਨਾਂ ਦੇਖਿਆ ਕੀ ਦੁਕਾਨ ਦੇ ਪਿਛਲੇ ਪਾਸੇ ਦੀਵਾਰਾਂ ਟੱਪ ਕੇ ਚੋਰ ਪੌੜੀਆਂ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਅਤੇ ਉਹਨਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਨਾਲ ਵੀ ਛੇੜਛਾੜ ਕੀਤੀ ਅਤੇ ਦੁਕਾਨ ਦੇ ਕਾਊਂਟਰ ਵਿੱਚ ਗੱਲੇ ਨੂੰ ਤੋੜ ਕੇ ਨਗਦੀ ਸਮੇਤ ਜਰੂਰੀ ਦਸਤਾਵੇਜ ਲੈ ਕੇ ਫਰਾਰ ਹੋ ਗਏ। ਉਨਾਂ ਦੱਸਿਆ ਕਿ ਉਕਤ ਘਟਨਾ ਦੀ ਖਬਰ ਤੁਰੰਤ ਸਿਟੀ ਥਾਣਾ ਪੁਲਿਸ ਨੂੰ ਦੇ ਦਿੱਤੀ ਗਈ ਹੈ ।

NO COMMENTS